ਡੀ. ਐੱਮ. ਯੂ. ਹੇਠਾਂ ਆਉਣ ਨਾਲ ਨੌਜਵਾਨ ਦੇ ਦੋਵੇਂ ਪੈਰ ਕੱਟੇ ਗਏ

Wednesday, Jan 03, 2018 - 10:47 AM (IST)

ਡੀ. ਐੱਮ. ਯੂ. ਹੇਠਾਂ ਆਉਣ ਨਾਲ ਨੌਜਵਾਨ ਦੇ ਦੋਵੇਂ ਪੈਰ ਕੱਟੇ ਗਏ

ਬਟਾਲਾ (ਬੇਰੀ) - ਡੀ. ਐੱਮ. ਯੂ. ਹੇਠਾਂ ਆਉਣ ਨਾਲ ਨੌਜਵਾਨ ਦੇ ਦੋਵੇਂ ਪੈਰ ਕੱਟੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਜੀ. ਆਰ. ਪੀ. ਪੁਲਸ ਚੌਕੀ ਬਟਾਲਾ ਦੇ ਇੰਚਾਰਜ ਏ. ਐੱਸ. ਆਈ. ਪ੍ਰਮੋਦ ਕੁਮਾਰ ਨੇ ਦੱਸਿਆ ਕਿ ਰਿਕੂ ਪੁੱਤਰ ਲਖਬੀਰ ਵਾਸੀ ਬੂੜੇਨੰਗਲ ਅੰਮ੍ਰਿਤਸਰ ਨੂੰ ਜਾ ਰਹੀ ਡੀ. ਐੱਮ. ਯੂ. ਕਾਦੀਆ ਵਾਲੀ ਵਿਖੇ ਭੱਜ ਕੇ ਚੜ੍ਹਨ ਲੱਗਾ ਤਾਂ ਉਸ ਦਾ ਪੈਰ ਸਲਿੱਪ ਹੋਣ ਨਾਲ ਉਹ ਰੇਲ ਗੱਡੀ ਹੇਠਾਂ ਡਿੱਗ ਗਿਆ, ਜਿਸ ਨਾਲ ਉਸ ਦੇ ਦੋਵੇਂ ਪੈਰ ਕੱਟੇ ਗਏ ਤੇ ਉਹ ਗੰਭੀਰ ਜ਼ਖਮੀ ਹੋ ਗਿਆ। ਉਕਤ ਨੌਜਵਾਨ ਨੂੰ ਐਂਬੂਲੈਂਸ ਰਾਹੀ ਸਿਵਲ ਹਸਪਤਾਲ ਬਟਾਲਾ ਵਿਖੇ ਲਿਆਂਦਾ ਗਿਆ ਹੈ।


Related News