ਨੌਜਵਾਨ ਨੂੰ ਕੁੜੀ ਨਾਲ ਦੋਸਤੀ ਕਰਨੀ ਪਈ ਮਹਿੰਗੀ, ਬਣਾਈ ਅਸ਼ਲੀਲ ਵੀਡੀਓ

Monday, Jan 20, 2020 - 04:40 PM (IST)

ਨੌਜਵਾਨ ਨੂੰ ਕੁੜੀ ਨਾਲ ਦੋਸਤੀ ਕਰਨੀ ਪਈ ਮਹਿੰਗੀ, ਬਣਾਈ ਅਸ਼ਲੀਲ ਵੀਡੀਓ

ਫਿਰੋਜ਼ਪੁਰ (ਕੁਮਾਰ)— ਇਕ ਨੌਜਵਾਨ ਨੂੰ ਇਕ ਲੜਕੀ ਨਾਲ ਜਾਣ-ਪਛਾਣ ਕਰਨੀ ਉਦੋਂ ਮਹਿੰਗੀ ਪੈ ਗਈ, ਜਦੋਂ ਲੜਕੀ ਨੇ ਨੌਜਵਾਨ ਨੂੰ ਬਹਾਨੇ ਨਾਲ ਕਿਸੇ ਘਰ ਲਿਜਾ ਕੇ ਉਸ ਦੇ ਕੱਪੜੇ ਉਤਾਰ ਕੇ ਉਸ ਦੀ ਜ਼ਬਰਦਸਤੀ ਵੀਡੀਓ ਬਣਾ ਲਈ ਅਤੇ ਨੌਜਵਾਨ ਨੂੰ ਬਲੈਕਮੇਲ ਕਰ ਕੇ ਲੁੱਟ ਦਾ ਸ਼ਿਕਾਰ ਬਣਾਇਆ। ਇਸ ਮਾਮਲੇ ਵਿਚ ਲੁੱਟ ਦਾ ਸ਼ਿਕਾਰ ਹੋਏ ਨੌਜਵਾਨ ਅਮਰਜੀਤ ਸਿੰਘ ਪੁੱਤਰ ਗੁਰਮੇਜ ਸਿੰਘ ਵਾਸੀ ਪਿੰਡ ਹਾਮਦ ਨੇ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਸ ਨੂੰ ਦਿੱਤੀ ਸ਼ਿਕਾਇਤ ਅਤੇ ਬਿਆਨਾਂ 'ਚ ਦੱਸਿਆ ਕਿ ਉਸ ਦੀ ਜਾਣ-ਪਛਾਣ ਅੰਜਲੀ ਨਾਂ ਦੀ ਲੜਕੀ ਨਾਲ ਫਿਰੋਜ਼ਪੁਰ ਬਾਜ਼ਾਰ ਵਿਚ ਹੋਈ ਸੀ ਅਤੇ 15 ਜਨਵਰੀ ਨੂੰ ਫਿਰੋਜ਼ਪੁਰ ਸ਼ਹਿਰ ਆਇਆ ਹੋਇਆ ਸੀ, ਜਿਥੇ ਅੰਜਲੀ ਨੇ ਉਸ ਨੂੰ ਕਿਹਾ ਕਿ ਮੈਨੂੰ ਮੇਰੀ ਦੋਸਤ ਰੂਨਾ ਦੇ ਘਰ ਛੱਡ ਆਓ। ਮੁੱਦਈ ਨੇ ਦੱਸਿਆ ਕਿ ਜਦ ਉਹ ਅੰਜਲੀ ਨੂੰ ਰੂਨਾ ਦੇ ਘਰ ਛੱਡਣ ਗਿਆ ਅਤੇ ਅੰਜਲੀ ਨਾਲ ਗੱਲਬਾਤ ਕਰ ਰਿਹਾ ਸੀ ਤਾਂ ਇਕ ਔਰਤ ਚਾਹ ਲੈ ਕੇ ਆਈ ਅਤੇ ਕੁਝ ਸਮੇਂ ਬਾਅਦ ਉਥੇ ਸੁੱਖਾ ਸਿੰਘ, ਅਮਨਦੀਪ, ਦੀਪੂ, ਟਿੰਕੂ ਅਤੇ ਇਕ ਅਣਪਛਾਤਾ ਆਦਮੀ ਆਏ ਅਤੇ ਮੁੱਦਈ ਨੂੰ ਕਹਿਣ ਲੱਗੇ ਤੂੰ ਇਥੇ ਕੀ ਕਰਦਾ ਹੈ, ਜਿਨ੍ਹਾਂ 'ਚੋਂ ਇਕ ਨੇ ਖਾਕੀ ਪੱਗ ਬੰਨ੍ਹੀ ਹੋਈ ਸੀ ਅਤੇ ਕਹਿਣ ਲੱਗੇ ਕਿ ਅਸੀਂ ਮੁਲਾਜ਼ਮ ਹਾਂ। 

ਮੁੱਦਈ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਨੇ ਉਸ ਦੇ ਕੱਪੜੇ ਉਤਾਰ ਕੇ ਅੰਜਲੀ ਨਾਲ ਵੀਡੀਓ ਬਣਾ ਲਈ ਅਤੇ ਉਸ ਨੂੰ ਬਲੈਕਮੇਲ ਕਰਦਿਆਂ ਉਸ ਦੇ ਪਰਸ 'ਚੋਂ 4 ਹਜ਼ਾਰ ਰੁਪਏ ਨਕਦੀ, ਏ. ਟੀ. ਐੱਮ. 'ਚੋਂ 25 ਹਜ਼ਾਰ ਰੁਪਏ ਕੱਢਵਾ ਲਏ ਅਤੇ ਖਾਲੀ ਕਾਗਜ਼ਾਤ 'ਤੇ ਦਸਤਖਤ ਵੀ ਕਰਵਾਏ, ਜੋ ਕਿ ਹੁਣ ਮੁੱਦਈ ਨੂੰ ਬਲੈਕਮੇਲ ਕਰ ਰਹੇ ਹਨ। ਏ. ਐੱਸ. ਆਈ. ਸ਼ਰਮਾ ਸਿੰਘ ਨੇ ਦੱਸਿਆ ਕਿ ਨਾਮਜ਼ਦ ਲੋਕਾਂ ਖਿਲਾਫ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।


author

Gurminder Singh

Content Editor

Related News