ਨਿੱਕੀ ਜਿਹੀ ਗੱਲ ਤੋਂ ਹੋਇਆ ਵਿਵਾਦ, ਸ਼ਰੇਆਮ ਨੌਜਵਾਨ ਨੂੰ ਮਾਰ ਦਿੱਤੀ ਗੋਲ਼ੀ

Wednesday, Sep 23, 2026 - 11:58 AM (IST)

ਨਿੱਕੀ ਜਿਹੀ ਗੱਲ ਤੋਂ ਹੋਇਆ ਵਿਵਾਦ, ਸ਼ਰੇਆਮ ਨੌਜਵਾਨ ਨੂੰ ਮਾਰ ਦਿੱਤੀ ਗੋਲ਼ੀ

ਝਬਾਲ (ਨਰਿੰਦਰ) : ਬੀਤੀ ਰਾਤ ਝਬਾਲ ਕਸਬੇ ਵਿਚ ਕੁਝ ਨੌਜਵਾਨਾਂ ਵੱਲੋਂ ਚਲਾਈ ਗੋਲੀ ਨਾਲ ਇਕ ਨੌਜਵਾਨ ਦੇ ਗੰਭੀਰ ਜ਼ਖਮੀ ਹੋਣ ਦਾ ਸਮਾਚਾਰ ਮਿਲਿਆ ਹੈ ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ। ਜ਼ਖ਼ਮੀ ਨੌਜਵਾਨ ਗੁਰਇੰਦਰਜੀਤ ਸਿੰਘ ਪੁੱਤਰ ਖਜ਼ਾਨ ਸਿੰਘ ਗੰਡੀਵਿੰਡ ਹਾਲ ਵਾਸੀ ਬਾਬਾ ਝੱਲਣ ਕਲੋਨੀ ਝਬਾਲ ਅੱਡਾ ਨੇ ਦੱਸਿਆ ਕਿ ਬੀਤੀ ਰਾਤ ਉਹ ਤਰਨਤਾਰਨ ਰੋਡ 'ਤੇ ਸਟੇਡੀਅਮ ਦੇ ਗੇਟ ਨੇੜੇ ਆ ਰਿਹਾ ਸੀ ਕਿ ਗੱਡੀ 'ਤੇ ਆਏ ਕੁਝ ਨੋਜਵਾਨਾਂ ਵੱਲੋਂ ਗੱਡੀ ਦਾ ਤੇਜ਼ ਕੱਟ ਮਾਰਨ ਨੂੰ ਲੈਕੇ ਤਕਰਾਰ ਹੋ ਗਿਆ। ਇੰਨੇ ਨੂੰ ਪਿਛੋਂ ਮੋਟਰਸਾਈਕਲ 'ਤੇ ਆਏ ਉਸ ਦੇ ਸਾਥੀਆਂ ਨੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿਤੀਆਂ ਅਤੇ ਇਕ ਗੋਲੀ ਮੇਰੀ ਲੱਤ ਵਿਚ ਲੱਗਣ ਨਾਲ ਮੈਂ ਜ਼ਖ਼ਮੀ ਹੋ ਗਿਆ।

ਇਹ ਵੀ ਪੜ੍ਹੋ : ਪੰਜਾਬ : ਬਿਜਲੀ ਵਾਲੇ ਬਿੱਲਾਂ ਨੂੰ ਲੈ ਕੇ ਵੱਡੀ ਖ਼ਬਰ, ਐਡਵਾਇਜ਼ਰੀ ਦੇ ਨਾਲ ਚੇਤਾਵਨੀ ਜਾਰੀ

ਮੈਨੂੰ ਗੋਲੀ ਮਾਰਨ ਉਪਰੰਤ ਨੌਜਵਾਨ ਫ਼ਰਾਰ ਹੋ ਗਏ। ਬਾਅਦ ਵਿਚ ਜ਼ਖ਼ਮੀ ਨੌਜਵਾਨ ਗੁਰਇੰਦਰਜੀਤ ਸਿੰਘ ਨੂੰ ਅੰਮ੍ਰਿਤਸਰ ਦੇ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜੁਗਰਾਜ ਸਿੰਘ ਨੇ ਕਿਹਾ ਜ਼ਖ਼ਮੀ ਨੌਜਵਾਨ ਦੇ ਬਿਆਨਾਂ ਦੇ ਅਧਾਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਗੋਲੀ ਚਲਾਉਣ ਵਾਲੇ ਕਾਬੂ ਕੀਤੇ ਜਾਣਗੇ। ਇਸ ਗੋਲੀ ਨਾਲ ਝਬਾਲ ਕਸਬੇ ਖਾਸ ਕਰਕੇ ਦੁਕਾਨਦਾਰਾਂ ਵਿਚ ਦਹਿਸ਼ਤ ਪੈਦਾ ਹੋ ਗਈ ਹੈ ਕਿਉਂਕਿ ਅਜੇ ਇਕ ਮਹੀਨਾ ਪਹਿਲਾਂ ਇਸੇ ਜਗ੍ਹਾ ਨੇੜੇ ਚੱਲੀ ਗੋਲੀ ਨਾਲ ਦੋ ਸਕੇ ਭਰਾਵਾਂ ਦੀ ਮੌਤ ਹੋ ਗਈ ਸੀ।

ਇਹ ਵੀ ਪੜ੍ਹੋ : ਪੰਜਾਬ : ਪੈਨਸ਼ਨ ਦਾ ਬਕਾਇਆ ਨਾ ਦੇਣ ’ਤੇ ਅਧਿਕਾਰੀਆਂ ਦੀ ਤਨਖ਼ਾਹ ਰੋਕਣ ਦੇ ਹੁਕਮ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News