ਕੁੱਟਮਾਰ ਕਰਨ ''ਤੇ ਨੌਜਵਾਨ ਨੇ ਨਿਗਲਿਆ ਜ਼ਹਿਰ
Tuesday, Dec 18, 2018 - 06:46 PM (IST)

ਬਟਾਲਾ (ਸਾਹਿਲ) : ਮੰਗਲਵਾਰ ਨੂੰ ਇਕ ਨੌਜਵਾਨ ਵਲੋਂ ਹਾਦਸੇ ਤੋਂ ਬਾਅਦ ਹੋਏ ਝਗੜੇ ਤੋਂ ਦੁਖੀ ਹੋ ਕੇ ਜ਼ਹਿਰ ਨਿਗਲਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਪਰਮਜੀਤ ਪੁੱਤਰ ਅਸ਼ੋਕ ਕੁਮਾਰ ਵਾਸੀ ਵਿਝੰਵਾਂ ਜੋ ਬਟਾਲਾ ਆਇਆ ਸੀ ਅਤੇ ਆਪਣੇ ਮੋਟਰਸਾਇਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਜਾ ਰਿਹਾ ਸੀ ਕਿ ਗੋਖੁਵਾਲ ਪੁਲ ਦੇ ਕੋਲ ਪੁੱਜਾ ਤਾਂ ਅੱਗੋਂ ਆ ਰਹੇ ਇਕ ਮੋਟਰਸਾਇਕਲ ਜਿਸ 'ਤੇ 3 ਨੌਜਵਾਨ ਸਵਾਰ ਸਨ, ਨਾਲ ਉਸਦੀ ਟੱਕਰ ਹੋ ਗਈ। ਉਕਤ ਮੋਟਰਸਾਇਕਲ ਸਵਾਰ ਤਿੰਨਾਂ ਨੌਜਵਾਨਾਂ ਨੇ ਪਰਮਜੀਤ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਅਤੇ ਉਸਨੂੰ ਜਾਨੋ ਮਾਰਨ ਦੀਆਂ ਧਮਕੀਆਂ ਦਿੱਤੀਆ।
ਇਸ ਦੌਰਾਨ ਪਰਮਜੀਤ ਨੇ ਘਰ ਆ ਕੇ ਕੋਈ ]ਜਹਿਰੀਲੀ ਦਵਾਈ ਖਾ ਲਈ। ਜਿਸ ਨਾਲ ਉਸ ਦੀ ਹਾਲਤ ਖਰਾਬ ਹੋਣ ਲੱਗੀ। ਪਰਿਵਾਰਿਕ ਮੈਂਬਰਾਂ ਨੇ ਉਸਨੂੰ ਤੁਰੰਤ ਸਿਵਲ ਹਸਪਤਾਲ ਦਾਖਲ ਕਰਵਾਇਆ ਜਿਥੇ ਡਾਕਟਰਾਂ ਨੇ ਉਸਨੂੰ ਅਮ੍ਰਿੰਤਸਰ ਰੈਫਰ ਕਰ ਦਿੱਤਾ, ਫਿਲਹਾਲ ਪਰਮਜੀਤ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।