ਸੇਵਾ ਕਰ ਕੇ ਘਰ ਆਉਂਦੇ ਨੌਜਵਾਨਾਂ ’ਤੇ ਜਾਨਲੇਵਾ ਹਮਲਾ, ਕਾਰਵਾਈ ਨਾ ਕਰਨ ’ਤੇ ਲਾਇਆ ਧਰਨਾ
Sunday, May 09, 2021 - 12:06 PM (IST)
ਅੰਮ੍ਰਿਤਸਰ (ਜ.ਬ) - ਗੁਰੂ ਨਗਰੀ ਅੰਮ੍ਰਿਤਸਰ ਵਿਖੇ ਲਾਅ ਐਂਡ ਆਰਡਰ ਦੀਆਂ ਧੱਜੀਆ ਉਡਾਉਂਦੇ ਹੋਏ ਅਪਰਾਧ ਵਧਦੇ ਜਾ ਰਹੇ ਹਨ। ਅਜਿਹਾ ਇਕ ਮਾਮਲਾ ਬੀਤੀ ਰਾਤ ਸਾਹਮਣੇ ਆਇਆ, ਜਿਸ ਦਾ ਇਨਸਾਫ਼ ਨਾ ਮਿਲਦਾ ਵੇਖ ਥਾਣਾ ਬੀ ਡਵੀਜ਼ਨ ਅੱਗੇ ਕੁਝ ਨੌਜਵਾਨਾਂ ਨੇ ਧਰਨਾ ਲਗਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਪ੍ਰਤਾਪ ਸਿੰਘ ਤੇ ਦਿਲਬਾਗ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਉਹ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੇਵਾ ਕਰ ਕੇ ਘਰ ਆ ਰਹੇ ਸਨ ਕਿ ਸਬਜ਼ੀ ਮੰਡੀ ਸ਼ਮਸਾਨਘਾਟ ਨਜ਼ਦੀਕ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਵਿਖੇ ਕੁਝ ਸ਼ਰਾਬੀਆਂ ਨੇ ਸਾਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਪੜ੍ਹੋ ਇਹ ਵੀ ਖ਼ਬਰ - ਦੁਖ਼ਦ ਖ਼ਬਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਸਤਲੁਜ ’ਚ ਡੁੱਬਣ ਕਾਰਨ ਹੋਈ ‘ਮੌਤ’, ਘਰ ’ਚ ਪਿਆ ਚੀਕ ਚਿਹਾੜਾ
ਉਨ੍ਹਾਂ ਕਿਹਾ ਕਿ ਅਸੀਂ ਕੁਝ ਨਾ ਕਿਹਾ ਤੇ ਮਸਾਣਾ ਦੇ ਦੂਸਰੇ ਗੇਟ ਵੱਲੋਂ ਜਦ ਬੁਲੇਟ ਮੋਟਰ ਸਾਈਕਲ ਕੱਢਣ ਲੱਗੇ ਤਾਂ ਉਨ੍ਹਾਂ ਆਪਣੀ ਗੱਡੀ ਸਾਡੇ ਅੱਗੇ ਲਿਆ ਕੇ ਖੜ੍ਹੀ ਕਰ ਦਿੱਤੀ। ਫਿਰ ਉਨ੍ਹਾਂ ਨੇ ਮੇਰੀ ਮਾਰ ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਅਤੇ ਮੇਰੇ ’ਤੇ ਦਾਤਰਾਂ ਨਾਲ ਹਮਲਾ ਕਰ ਦਿੱਤਾ। ਪ੍ਰਤਾਪ ਸਿੰਘ ਨੇ ਦੱਸਿਆ ਕਿ ਮੇਰੇ ਸਿਰ ’ਤੇ 3 ਟਾਂਕੇ ਲੱਗੇ ਹਨ। ਫਿਰ ਇਕ ਵਿਅਕਤੀ ਨੇ ਫੋਨ ਕਰ ਕੇ 40-50 ਮੁੰਡੇ ਮੰਗਵਾ ਲਏ ਤੇ ਉਨ੍ਹਾਂ ਸਾਡੀਆਂ ਦਾਹੜੀਆਂ ਖੋਹੀਆਂ ਤੇ ਕੇਸ ਵੀ ਪੁੱਟੇ। ਦਿਲਬਾਗ ਸਿੰਘ ਨੇ ਕਿਹਾ ਕਿ ਫਿਰ ਉਹ ਦੌੜ ਗਏ ਤੇ ਉਨ੍ਹਾਂ ’ਚੋਂ ਇਕ ਮੁੰਡੇ ਦਾ ਮੋਬਾਇਲ ਡਿੱਗ ਪਿਆ, ਜੋ ਅਸੀਂ ਫੜ ਲਿਆ।
ਪੜ੍ਹੋ ਇਹ ਵੀ ਖ਼ਬਰ - ਅਹਿਮ ਖ਼ਬਰ : ਕੋਰੋਨਾ ਵੈਕਸੀਨ ਨਾ ਲਵਾਉਣ ’ਤੇ ਇਨ੍ਹਾਂ ਮੁਲਾਜ਼ਮਾਂ ਨੂੰ ਹੁਣ ਨਹੀਂ ਮਿਲੇਗੀ ‘ਤਨਖ਼ਾਹ’
ਉਸ ਨੇ ਦੱਸਿਆ ਕਿ ਉਨ੍ਹਾਂ ਨੇ ਉਸ ਮੁੰਡੇ ਨੂੰ ਫੜ ਕੇ ਬੀ ਡਵੀਜ਼ਨ ਵਿਖੇ ਲਿਆਂਦਾ ਪਰ ਇਨਸਾਫ਼ ਨਾ ਮਿਲਣ ਕਾਰਣ ਸਾਡੇ ਸੇਵਾ ਵਾਲੇ ਸਿੰਘ ਸ਼ਾਂਤਮਈ ਤਰੀਕੇ ਨਾਲ ਸਤਿਨਾਮੁ ਵਾਹਿਗੁਰੂ ਦਾ ਜਾਪੁ ਕਰਦਿਆਂ ਧਰਨੇ ’ਤੇ ਬੈਠ ਗਏ। ਕੁਝ ਨੌਜਵਾਨਾਂ ਨੇ ਇਸ ਸਮੇਂ ਪੰਜਾਬ ਪੁਲਸ ਮੁਰਦਾਬਾਦ ਦੇ ਨਾਅਰੇ ਵੀ ਲਗਾਏ। ਕੁਝ ਹੀ ਸਮੇਂ ਬਾਅਦ ਪੁਲਸ ਵੱਲੋਂ ਜਦ ਧਰਨਾਕਾਰੀਆਂ ਦੀ ਤਸੱਲੀ ਕਰਵਾ ਦਿੱਤੀ ਗਈ ਤਾਂ ਉਨ੍ਹਾਂ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਨਾਲ ਧਰਨਾ ਚੁੱਕ ਲਿਆ ਗਿਆ। ਇਸ ਸਬੰਧੀ ਜਦ ਏ. ਡੀ. ਸੀ. ਪੀ. ਹਰਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਕਲ ਪ੍ਰਤਾਪ ਪੁੱਤਰ ਬਲਵਿੰਦਰ ਸਿੰਘ ਵਾਸੀ ਜਸਪਾਲ ਨਗਰ ਸਿਮਰਨ ਮੇਡੀਕਲ ਸਟੋਰ ਲਾਗੇ ਆਏ, ਉੱਥੇ ਰਘੂ, ਭਰਤ, ਅਮਿਤ ਤੇ ਜਤਿਨ ਅਣਪਛਾਤੇ ਮੁੰਡੇ ਜਿਨ੍ਹਾਂ ਕੋਲ ਹਥਿਆਰ ਸੀ, ਨੇ ਇਨ੍ਹਾਂ ਦੀ ਕੁੱਟਮਾਰ ਕੀਤੀ, ਪੱਗ ਲਾਹੀ, ਦਾੜ੍ਹੀ ਖੋਹੀ ਤੇ ਝਗੜਾ ਹੋਇਆ।
ਪੜ੍ਹੋ ਇਹ ਵੀ ਖਬਰ - ਵਿਆਹ ਕਰਵਾ ਕੇ ਕੈਨੇਡਾ ਗਏ ਨੌਜਵਾਨ ਦੀ ਹਾਦਸੇ ’ਚ ਮੌਤ, ਗਰਭਵਤੀ ਪਤਨੀ ਦਾ ਰੋ-ਰੋ ਹੋਇਆ ਬੁਰਾ ਹਾਲ
ਬਾਅਦ ਵਿਚ ਇਨ੍ਹਾਂ ਵੱਲੋਂ ਵੀ ਉਨ੍ਹਾਂ ਦੇ ਇਕ ਵਿਅਕਤੀ ਨਾਲ ਮਾਰਕੁਟਾਈ ਕੀਤੀ ਗਈ। ਰਾਤ ਇਨ੍ਹਾਂ ਦਾ ਮੈਡੀਕਲ ਕਰਵਾਉਣ ਲਈ ਡਾਟ ਕੱਟੀ ਗਈ। ਐੱਮ. ਐੱਲ. ਆਰ. ਰਿਪੋਰਟ ਆ ਚੁੱਕੀ ਹੈ, ਜਿਸ ਤਹਿਤ ਐੱਫ. ਆਈ. ਆਰ. 134 ਥਾਣਾ ਬੀ ਡਵੀਜ਼ਨ ਅੰਡਰ ਸੈਕਸ਼ਨ 295, 341, 323, 427, 148,149 ਆਈ. ਪੀ. ਸੀ. ਦੀ ਧਾਰਾ ਅਧੀਨ ਪਰਚਾ ਦਰਜ ਕਰ ਲਿਆ ਹੈ।
ਪੜ੍ਹੋ ਇਹ ਵੀ ਖਬਰ - ਪਿਆਰ ਦਾ ਦੁਸ਼ਮਣ ਬਣਿਆ ਭਰਾ, ਭੈਣ ਅਤੇ ਪ੍ਰੇਮੀ 'ਤੇ ਅੰਨ੍ਹੇਵਾਹ ਗੋਲ਼ੀਆਂ ਚਲਾ ਦਿੱਤੀ ਦਰਦਨਾਕ ਮੌਤ