ਵੱਖ-ਵੱਖ ਸੜਕ ਹਾਦਸਿਆਂ ''ਚ 2 ਨੌਜਵਾਨਾਂ ਦੀ ਮੌਤ
Tuesday, Dec 12, 2017 - 07:13 PM (IST)

ਮਾਨਸਾ (ਮਿੱਤਲ) : 2 ਵੱਖ-ਵੱਖ ਸੜਕ ਹਾਦਸਿਆਂ 'ਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ। ਸ਼ਹਿਰ ਦੀ ਕਚਹਿਰੀ ਰੋਡ ਸੜਕ ਦੀ ਮਾੜੀ ਹਾਲਤ ਕਾਰਨ ਇਕ ਹੋਰ ਨੌਜਵਾਨ ਆਪਣੀ ਜਾਨ ਗਵਾ ਬੈਠਾ ਹੈ। ਲਿੰਕ ਰੋਡ ਨਿਵਾਸੀ ਸਾਹਿਤਕਾਰ ਦਰਸ਼ਨ ਜੋਗਾ ਦਾ ਪੁੱਤਰ ਦਵਿੰਦਰਪਾਲ (26) ਸੋਮਵਾਰ ਦੀ ਸ਼ਾਮ ਆਪਣੇ ਮੋਟਰਸਾਈਕਲ 'ਤੇ ਕਚਹਿਰੀ ਰੋਡ ਵਾਲੇ ਪਾਸਿਓਂ ਆਪਣੇ ਘਰ ਆ ਰਿਹਾ ਸੀ ਕਿ ਸੜਕ 'ਚ ਬਣੇ ਖੱਡੇ ਅਤੇ ਚਿੱਕੜ ਹੋਣ ਕਾਰਨ ਉਹ ਸੰਤੁਲਨ ਗਵਾ ਕੇ ਸੜਕ 'ਤੇ ਡਿੱਗ ਪਿਆ, ਜਿਸ ਕਾਰਨ ਦਵਿੰਦਰਪਾਲ ਦੇ ਸਿਰ 'ਚ ਸੱਟ ਲੱਗੀ। ਉਸ ਦੇ ਪਿਤਾ ਦਰਸ਼ਨ ਜੋਗਾ ਨੇ ਦੱਸਿਆ ਕਿ ਉਸ ਨੂੰ ਗੰਭੀਰ ਹਾਲਤ 'ਚ ਸਿਵਲ ਹਸਪਤਾਲ ਮਾਨਸਾ ਵਿਖੇ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਹਾਜ਼ ਲੋਕਾਂ ਨੇ ਇਸ ਘਟਨਾ 'ਤੇ ਦੁੱਖ ਪ੍ਰਗਟ ਕਰਦਿਆਂ ਇਸ ਸੜਕ ਦੀ ਹਾਲਤ ਸੁਧਾਰਨ ਦੀ ਮੰਗ ਕੀਤੀ।
ਇਸੇ ਤਰ੍ਹਾਂ ਸ਼ਹਿਰ ਦੇ ਪੈਟਰੋਲ ਪੰਪ ਨੇੜੇ ਇਕ ਮੋਟਰਸਾਈਕਲ ਸਵਾਰ ਰਿੰਕੂ ਸਿੰਘ ਨੂੰ ਅਣਪਛਾਤੇ ਵਾਹਨ ਨੇ ਟੱਕਰ ਮਾਰ ਦਿੱਤੀ, ਜਿਸ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਰਿੰਕੂ ਸਿੰਘ ਦੀ ਮੌਤ ਹੋ ਗਈ। ਥਾਣਾ ਸਿਟੀ-2 ਮਾਨਸਾ ਦੀ ਪੁਲਸ ਨੇ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਵਾਹਨ ਚਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।