‘ਕਿਸੇ ਵੀ ਡਿਸਟ੍ਰੀਬਿਊਟਰ ਤੋਂ ਭਰਵਾ ਸਕੋਗੇ ਸਿਲੰਡਰ, LPG ਰੀਫਿਲ ਪੋਰਟੇਬਿਲਿਟੀ ਨੂੰ ਮਿਲੀ ਮਨਜ਼ੂਰੀ’

Saturday, Jun 12, 2021 - 02:07 PM (IST)

‘ਕਿਸੇ ਵੀ ਡਿਸਟ੍ਰੀਬਿਊਟਰ ਤੋਂ ਭਰਵਾ ਸਕੋਗੇ ਸਿਲੰਡਰ, LPG ਰੀਫਿਲ ਪੋਰਟੇਬਿਲਿਟੀ ਨੂੰ ਮਿਲੀ ਮਨਜ਼ੂਰੀ’

ਚੰਡੀਗੜ੍ਹ (ਰਾਜਿੰਦਰ) : ਕੇਂਦਰ ਸਰਕਾਰ ਨੇ ਚੰਡੀਗੜ੍ਹ ’ਚ ਐੱਲ. ਪੀ. ਜੀ. ਰੀਫਿਲ ਪੋਰਟੇਬਿਲਿਟੀ ਨੂੰ ਮਨਜ਼ੂਰੀ ਦੇ ਦਿੱਤੀ ਹੈ। ਜੇਕਰ ਕੋਈ ਖਪਤਕਾਰ ਆਪਣੇ ਮੌਜੂਦਾ ਕੰਪਨੀ ਦੀ ਸਰਵਿਸ ਤੋਂ ਖੁਸ਼ ਨਹੀਂ ਹੈ ਤਾਂ ਦੂਜੀ ਕੰਪਨੀ ਦੇ ਡਿਸਟ੍ਰੀਬਿਊਟਰਸ ਦੀ ਸੇਵਾ ਲੈ ਸਕਣਗੇ। ਚੰਡੀਗੜ੍ਹ ’ਚ ਇਸ ਯੋਜਨਾ ਨੂੰ ਪਹਿਲਾਂ ਪਾਇਲਟ ਪ੍ਰਾਜੈਕਟ ਅਧੀਨ ਸ਼ੁਰੂ ਕੀਤਾ ਜਾਵੇਗਾ। ਕੇਂਦਰ ਸਰਕਾਰ ਦੀ ਮਨਜ਼ੂਰੀ ਤੋਂ ਬਾਅਦ ਹੁਣ ਪ੍ਰਸ਼ਾਸਨ ਨੇ ਇਸ ’ਤੇ ਕੰਮ ਸ਼ੁਰੂ ਕਰ ਦਿੱਤਾ ਹੈ। ਕੇਂਦਰ ਦੀ ਇਸ ਯੋਜਨਾ ਅਨੁਸਾਰ ਜੇਕਰ ਕਿਸੇ ਦੇ ਭਾਰਤ ਗੈਸ ਦਾ ਸਿਲੰਡਰ ਹੈ ਤਾਂ ਇਸ ਸੇਵਾ ਦੇ ਸ਼ੁਰੂ ਹੋਣ ਤੋਂ ਬਾਅਦ ਉਹ ਇੰਡੇਨ ਜਾਂ ਐੱਚ. ਪੀ. ਸੀ. ਐੱਲ. ਦੇ ਗੈਸ ਡਿਸਟ੍ਰੀਬਿਊਟਰਸ ਤੋਂ ਵੀ ਸਿਲੰਡਰ ਖਰੀਦ ਸਕਦਾ ਹੈ। ਨਵੇਂ ਨਿਯਮ ਮੁਤਾਬਕ ਗਾਹਕ ਸਰਵਿਸ ਪਸੰਦ ਨਾ ਆਉਣ ’ਤੇ ਆਪਣੇ ਪਤੇ ’ਤੇ ਦੂਜੀਆਂ ਤੇਲ ਮਾਰਕੀਟਿੰਗ ਕੰਪਨੀਆਂ ਦੇ ਡਿਸਟ੍ਰੀਬਿਊਟਰਜ਼ ਤੋਂ ਰਸੋਈ ਗੈਸ ਮੰਗਵਾ ਸਕਦਾ ਹੈ।

ਇਹ ਵੀ ਪੜ੍ਹੋ : ਪਾਵਰਕਾਮ ਝੋਨੇ ਲਈ 8 ਘੰਟੇ ਬਿਜਲੀ ਸਪਲਾਈ ਕਰਨ ’ਚ ਹੋਇਆ ਫੇਲ, ਸ਼ਹਿਰੀ ਖਪਤਕਾਰ ਵੀ ਹੋਏ ਪ੍ਰੇਸ਼ਾਨ

ਚਾਰ ਹੋਰ ਸ਼ਹਿਰਾਂ ਵਿਚ ਵੀ ਸ਼ੁਰੂ ਕੀਤੀ ਯੋਜਨਾ
ਫਿਲਹਾਲ ਇਹ ਯੋਜਨਾ ਪਾਇਲਟ ਪ੍ਰਾਜੈਕਟ ਅਧੀਨ ਚੰਡੀਗੜ੍ਹ ਦੇ ਨਾਲ ਹੀ ਕੋਇੰਬਟੂਰ, ਗੁੜਗਾਓਂ, ਪੁਣੇ ਅਤੇ ਰਾਂਚੀ ਵਿਚ ਸ਼ੁਰੂ ਕੀਤੀ ਜਾਵੇਗੀ। ਇਸ ਤੋਂ ਬਾਅਦ ਦੂਜੇ ਰਾਜਾਂ ਵਿਚ ਵੀ ਇਸ ਨੂੰ ਸ਼ੁਰੂ ਕੀਤਾ ਜਾਵੇਗਾ। ਡਿਜ਼ੀਟਲ ਐੱਲ. ਪੀ. ਜੀ. ਪੋਰਟੇਬਿਲਿਟੀ ਤਹਿਤ ਰਜਿਸਟਰਡ ਲੋਕ ਇਨ੍ਹਾਂ ਦੀ ਵਰਤੋਂ ਕਰ ਕੇ ਮੋਬਾਇਲ ਐਪ/ਗਾਹਕ ਪੋਰਟਲ ਦੇ ਮਾਧਿਅਮ ਨਾਲ ਜਦੋਂ ਖਪਤਕਾਰ ਐੱਲ. ਪੀ. ਜੀ. ਰੀਫਿਲ ਦੀ ਬੁਕਿੰਗ ਕਰਨਗੇ ਤਾਂ ਉਨ੍ਹਾਂ ਨੂੰ ਵੰਡਣ ਵਾਲਿਆਂ ਦੀ ਸੂਚੀ ਰੇਟਿੰਗ ਨਾਲ ਦਿਖੇਗੀ। ਗਾਹਕ ਐੱਲ. ਪੀ. ਜੀ. ਰੀਫਿਲ ਡਿਲੀਵਰੀ ਪ੍ਰਾਪਤ ਕਰਨ ਲਈ ਆਪਣੇ ਖੇਤਰ ਲਈ ਲਾਗੂ ਸੂਚੀ ਵਿਚੋਂ ਕਿਸੇ ਵੀ ਵੰਡਣ ਵਾਲੇ ਨੂੰ ਚੁਣ ਸਕਦਾ ਹੈ। ਇਹ ਸੇਵਾ ਗਾਹਕਾਂ ਨੂੰ ਮਜ਼ਬੂਤ ਬਣਾਉਣ ਦੇ ਨਾਲ ਹੀ ਸਰਉਚਤਮ ਸ਼੍ਰੇਣੀ ਦੀਆਂ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਦੀ ਪ੍ਰਦਰਸ਼ਨ ਰੇਟਿੰਗ ਵਿਚ ਸੁਧਾਰ ਕਰਨ ਲਈ ਵੰਡਣ ਵਾਲਿਆਂ ਵਿਚਕਾਰ ਮੁਕਾਬਲੇ ਨੂੰ ਵੀ ਪ੍ਰੇਰਿਤ ਕਰੇਗੀ।

ਇਹ ਵੀ ਪੜ੍ਹੋ : ਕਾਂਗਰਸ ਦੀ ਯੂਥ ਤੇ ਓਲਡ ਬ੍ਰਿਗੇਡ ’ਚ ਫਿਰ ਛਿੜੀ ਕੋਲਡ ਵਾਰ

ਪੇਮੈਂਟ ਲਈ ਵੀ ਗਾਹਕਾਂ ਨੂੰ ਆਨਲਾਈਨ ਵਿਕਲਪ
ਰਸੋਈ ਗੈਸ ਸਿਲੰਡਰ ਗਾਹਕ ਉਮੰਗ ਐਪ ਜਾਂ ਭਾਰਤ ਬਿੱਲ ਪੇ ਸਿਸਟਮ ਦੇ ਜ਼ਰੀਏ ਵੀ ਐੱਲ. ਪੀ. ਜੀ. ਰੀਫਿਲ ਦੀ ਬੁਕਿੰਗ ਕਰ ਸਕਦੇ ਹਨ। ਪੇਮੈਂਟ ਲਈ ਵੀ ਗਾਹਕਾਂ ਨੂੰ ਆਨਲਾਈਨ ਵਿਕਲਪ ਮਿਲੇਗਾ। ਅਮੇਜਨ ਜਾਂ ਪੇ. ਟੀ. ਐੱਮ. ਵਰਗੇ ਆਨਲਾਈਨ ਪੇਮੈਂਟ ਕੰਪਨੀ ਦੇ ਜ਼ਰੀਏ ਪੇਮੈਂਟ ਕਰ ਸਕਣਗੇ। ਸ਼ਹਿਰ ਵਿਚ ਪਾਇਲਟ ਪ੍ਰਾਜੈਕਟ ਸਫਲ ਹੋਣ ਤੋਂ ਬਾਅਦ ਛੇਤੀ ਹੀ ਇਸ ਨੂੰ ਪੂਰੇ ਸ਼ਹਿਰ ਵਿਚ ਲਾਗੂ ਕਰਨ ਦੀ ਪਰਿਕ੍ਰੀਆ ਸ਼ੁਰੂ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਦਿੱਲੀ ਸਰਕਾਰ ਮਿਆਰੀ ਸਕੂਲ ਸਿੱਖਿਆ ਮਾਡਲ ਲਾਗੂ ਕਰਨ ਬਾਰੇ ਪੰਜਾਬ ਤੋਂ ਸਿੱਖੇ : ਸਿੰਗਲਾ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ

 


author

Anuradha

Content Editor

Related News