ਨੌਜਵਾਨਾਂ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਹੋਇਆ ਦਰਜ

Wednesday, Sep 30, 2026 - 02:23 PM (IST)

ਨੌਜਵਾਨਾਂ ਨਾਲ ਕੁੱਟਮਾਰ ਕਰਨ ਵਾਲਿਆਂ ਖ਼ਿਲਾਫ਼ ਮਾਮਲਾ ਹੋਇਆ ਦਰਜ

ਟਾਂਡਾ ਉੜਮੁੜ ( ਵਰਿੰਦਰ ਪੰਡਿਤ, ਪਰਮਜੀਤ ਮੋਮੀ)- ਕਿਸੇ ਰੰਜਿਸ਼ ਦੇ ਚਲਦਿਆਂ ਨੌਜਵਾਨਾਂ ਨਾਲ ਕੁੱਟਮਾਰ ਕਰਨ ਦੇ ਦੋਸ਼ ਵਿਚ ਟਾਂਡਾ ਪੁਲਸ ਨੇ ਅਨੇਕਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਟਾਂਡਾ ਇੰਸਪੈਕਟਰ ਅਮਰਜੀਤ ਕੌਰ ਨੇ ਦੱਸਿਆ ਕਿ ਪੁਲਸ ਨੇ ਇਹ ਮਾਮਲਾ ਕੁੱਟਮਾਰ ਦਾ ਸ਼ਿਕਾਰ ਹੋਏ ਦਿਨੇਸ਼ ਪੁੱਤਰ ਸ਼ਾਮ ਲਾਲ ਵਾਸੀ ਪਿੰਡ ਨਮੋਲੀ ਥਾਣਾ ਤਲਵਾੜਾ ਦੇ ਬਿਆਨ ਦੇ ਆਧਾਰ 'ਤੇ ਰੋਹਿਤ ਪੁੱਤਰ ਸੁਮਿਤ ਚੰਦ ਵਾਸੀ ਲਲੋਤਾ (ਹਾਜੀਪੁਰ), ਇਕ ਨਿਹੰਗ ਸਿੰਘ ਅਤੇ 15 ਦੇ ਕਰੀਬ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦਰਜ ਕੀਤਾ ਹੈ। 

ਇਹ ਵੀ ਪੜ੍ਹੋ: ਜਲੰਧਰ ਪਹੁੰਚੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ

ਆਪਣੇ ਬਿਆਨ ਵਿਚ ਦਿਨੇਸ਼ ਨੇ ਦੋਸ਼ ਲਾਇਆ ਕਿ ਇਨ੍ਹਾਂ ਮੁਲਜ਼ਮਾਂ ਨੇ ਹਾਈਵੇਅ ਤੇ ਪਿੰਡ ਰਾਏਪੁਰ ਨਜ਼ਦੀਕ ਉਨ੍ਹਾਂ ਨੂੰ ਘੇਰ ਕੇ ਉਸ ਦੇ ਨਾਲ-ਨਾਲ ਉਸ ਦੇ ਭਰਾਵਾਂ ਲਵਦੀਪ ਅਤੇ ਲਕਸ਼ਦੀਪ ਸਿੰਘ ਕੁੱਟਮਾਰ ਕੀਤੀ ਹੈ। ਪੁਲਸ ਨੇ ਮਾਮਲਾ ਦਰਜ ਕਰਕੇ ਹੁਣ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਐੱਸ. ਆਈ. ਮਹੇਸ਼ ਕੁਮਾਰ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।

ਇਹ ਵੀ ਪੜ੍ਹੋ: LPU ਮਾਮਲੇ 'ਚ ਇੰਫਲੂਐਂਸਰ ਆਇਆ ਸਾਹਮਣੇ! ਲੱਗੇ ਦੋਸ਼ਾਂ ਬਾਰੇ ਕੀਤੇ ਖ਼ੁਲਾਸੇ, 3 FIR ਹੋਰ ਦਰਜ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News