ਪੰਜਾਬ ਵਾਸੀਆਂ ਲਈ ਚਿੰਤਾ ਭਰੀ ਖ਼ਬਰ, ਡੇਂਗੂ ਮਗਰੋਂ ਹੁਣ ਚਿਕਨਗੁਨੀਆ ਦਾ ਕਹਿਰ
Thursday, Nov 23, 2023 - 01:07 PM (IST)
ਚੰਡੀਗੜ੍ਹ : ਪੰਜਾਬ 'ਚ ਲਗਾਤਾਰ ਵੱਧ ਰਹੇ ਡੇਂਗੂ ਦੇ ਕੇਸਾਂ ਵਿਚਕਾਰ ਹੁਣ ਚਿਕਨਗੁਨੀਆ ਨਾਂ ਦੀ ਬੀਮਾਰੀ ਨੇ ਵੀ ਸੂਬਾ ਵਾਸੀਆਂ ਨੂੰ ਆਪਣੀ ਲਪੇਟ 'ਚ ਲੈ ਲਿਆ ਹੈ। ਇਸ ਸਾਲ ਸੂਬੇ 'ਚ ਚਿਕਨਗੁਨੀਆ ਦੇ ਹੁਣ ਤੱਕ 1503 ਕੇਸ ਸਾਹਮਣੇ ਆ ਚੁੱਕੇ ਹਨ, ਜੋ ਕਿ ਪਿਛਲੇ 6 ਸਾਲਾਂ 'ਚ ਸਭ ਤੋਂ ਜ਼ਿਆਦਾ ਹਨ। ਅੰਕੜਿਆਂ ਮੁਤਾਬਕ ਸੂਬੇ 'ਚ ਸਾਲ 2017 'ਚ ਚਿਕਨਗੁਨੀਆ ਦੇ 201 ਮਾਮਲੇ ਸਾਹਮਣੇ ਆਏ, ਜਦੋਂ ਕਿ 2018 'ਚ 25, 2019 'ਚ 11, 2020 'ਚ 0, 2021 'ਚ 144 ਅਤੇ 2022 'ਚ 460 ਮਾਮਲੇ ਸਾਹਮਣੇ ਆਏ ਸਨ।
ਇਹ ਵੀ ਪੜ੍ਹੋ : ਅੱਜ ਦੋਹਰੀ ਮੁਸੀਬਤ 'ਚ ਫਸਣਗੇ ਪੰਜਾਬੀ, ਘਰੋਂ ਨਿਕਲਣਾ ਹੋਵੇਗਾ ਮੁਸ਼ਕਲ, ਆ ਗਈ ਵੱਡੀ ਖ਼ਬਰ
ਸਾਲ 2022 ਦੌਰਾਨ ਇਨ੍ਹਾਂ ਕੇਸਾਂ 'ਚ 226 ਫ਼ੀਸਦੀ ਦਾ ਵਾਧਾ ਦੇਖਣ ਨੂੰ ਮਿਲਿਆ। ਇਸ ਸਮੇਂ ਸਭ ਤੋਂ ਵੱਧ ਮਾਮਲੇ ਜ਼ਿਲ੍ਹਾ ਅੰਮ੍ਰਿਤਸਰ 'ਚ ਸਾਹਮਣੇ ਆਏ ਹਨ, ਜਿੱਥੇ ਚਿਕਨਗੁਨੀਆ ਦੇ 544 ਮਰੀਜ਼ ਪਾਏ ਗਏ ਹਨ। ਇਸ ਤੋਂ ਬਾਅਦ ਹੁਸ਼ਿਆਰਪੁਰ, ਕਪੂਰਥਲਾ ਅਤੇ ਪਠਾਨਕੋਟ ਦਾ ਨੰਬਰ ਆਉਂਦਾ ਹੈ।
ਇਹ ਵੀ ਪੜ੍ਹੋ : ਲੁਧਿਆਣਵੀਆਂ ਨੂੰ ਵੱਡੀ ਰਾਹਤ ਲਈ 5 ਦਸੰਬਰ ਤੱਕ ਕਰਨੀ ਪਵੇਗੀ ਉਡੀਕ, ਪੜ੍ਹੋ ਕੀ ਹੈ ਪੂਰੀ ਖ਼ਬਰ
ਪਟਿਆਲਾ ਜ਼ਿਲ੍ਹੇ ਦੇ ਮਹਾਮਾਰੀ ਵਿਗਿਆਨੀ ਡਾ. ਸੁਮਿਤ ਦਾ ਕਹਿਣਾ ਹੈ ਕਿ ਡੇਂਗੂ ਅਤੇ ਚਿਕਨਗੁਨੀਆ ਦੋਹਾਂ ਦੇ ਇੱਕੋ ਜਿਹੇ ਲੱਛਣ ਹਨ। ਪੰਜਾਬ ਦੇ ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਚਿਕਨਗੁਨੀਆ ਦੇ ਸਭ ਤੋਂ ਵੱਧ ਕੇਸ ਉੱਤਰੀ ਖੇਤਰ 'ਚ ਆ ਰਹੇ ਹਨ। ਉਨ੍ਹਾਂ ਦੱਸਿਆ ਕਿ ਸੂਬੇ 'ਚ ਜੁਲਾਈ-ਅਗਸਤ ਮਹੀਨੇ ਦੌਰਾਨ ਆਏ ਹੜ੍ਹਾਂ ਨੇ ਇਸ ਬੀਮਾਰੀ ਦੇ ਫੈਲਣ ਦੀ ਸੰਭਾਵਨਾ ਵਧਾ ਦਿੱਤੀ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8