ਅਣਪਛਾਤੇ ਵਾਹਨ ਦੀ ਟੱਕਰ ਨਾਲ ਰਾਹਗੀਰ ਦੀ ਮੌਤ

Monday, Feb 16, 2026 - 06:32 PM (IST)

ਅਣਪਛਾਤੇ ਵਾਹਨ ਦੀ ਟੱਕਰ ਨਾਲ ਰਾਹਗੀਰ ਦੀ ਮੌਤ

ਸਾਹਨੇਵਾਲ (ਜਗਰੂਪ) – ਕਿਸੇ ਨਾਮਾਲੂਮ ਵਾਹਨ ਚਾਲਕ ਵੱਲੋਂ ਇਕ ਰਾਹਗੀਰ ਨੂੰ ਮਾਰੀ ਗਈ ਫੇਟ ਕਾਰਨ ਰਾਹਗੀਰ ਦੀ ਮੌਤ ਹੋ ਗਈ, ਜਿਸ ਦੀ ਲਾਸ਼ ਪਈ ਹੋਣ ਬਾਰੇ ਪੁਲਸ ਨੂੰ ਸੂਚਨਾ ਦੇਣ ਵਾਲੇ ਵਿਅਕਤੀ ਦੇ ਬਿਆਨਾਂ ’ਤੇ ਥਾਣਾ ਸਾਹਨੇਵਾਲ ਦੀ ਪੁਲਸ ਨੇ ਨਾਮਾਲੂਮ ਵਾਹਨ ਚਾਲਕ ਦੇ ਖਿਲਾਫ ਕੇਸ ਦਰਜ ਕੀਤਾ ਹੈ।

ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਬਿੰਦਰ ਕੁਮਾਰ ਵਾਸੀ ਪਿੰਡ ਨੰਦਪੁਰ ਸਾਹਨੇਵਾਲ ਨੇ ਦੱਸਿਆ ਕਿ ਬੀਤੀ 8 ਫਰਵਰੀ ਨੂੰ ਉਹ ਕੰਮਕਾਰ ਦੇ ਸਬੰਧ ’ਚ ਪਿੰਡ ਕਨੇਚ ਵੱਲ ਜਾ ਰਿਹਾ ਸੀ। ਜਦੋਂ ਉਹ ਸਾਹਨੇਵਾਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਕੰਨਿਆ ਸਕੂਲ ਕੋਲ ਪਹੁੰਚਿਆ ਤਾਂ ਸਰਵਿਸ ਲੇਨ ਦੇ ਨਾਲ ਉਸ ਨੇ ਇਕ 40-45 ਸਾਲ ਦੇ ਵਿਅਕਤੀ ਦੀ ਲਾਸ਼ ਪਈ ਦੇਖੀ, ਜਿਸ ਨੂੰ ਸ਼ਾਇਦ ਕਿਸੇ ਨਾਮਾਲੂਮ ਵਾਹਨ ਚਾਲਕ ਵਲੋਂ ਫੇਟ ਮਾਰੀ ਲੱਗ ਰਹੀ ਸੀ। ਥਾਣਾ ਪੁਲਸ ਨੇ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਸਿਵਲ ਹਸਪਤਾਲ ਦੀ ਮਾਰਚਰੀ ’ਚ ਰਖਵਾ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕੀਤੀ ਹੈ।


author

Anmol Tagra

Content Editor

Related News