ਅਣਪਛਾਤੇ ਵਿਅਕਤੀਆਂ ਵਲੋਂ ਸਕੂਲ ਦੀ ਮਹਿਲਾ ਸਟਾਫ ਵੈਨ ''ਤੇ ਫਾਇਰਿੰਗ
Thursday, Sep 26, 2019 - 11:27 PM (IST)

ਬੁਢਲਾਡਾ,(ਬਾਂਸਲ): ਸਥਾਨਕ ਸ਼ਹਿਰ ਤੋਂ ਬਛੋਆਣਾ ਰੱਲੀ ਰੋਡ 'ਤੇ ਕੁਝ ਅਣਪਛਾਤੇ ਲਗਜ਼ਰੀ ਕਾਰ 'ਚ ਸਵਾਰ ਵਿਅਕਤੀਆਂ ਵੱਲੋਂ ਇਕ ਪ੍ਰਾਈਵੇਟ ਸਕੂਲ ਦੀ ਸਟਾਫ ਵੈਨ ਨੂੰ ਘੇਰ ਕੇ ਫਾਇਰਿੰਗ ਕਰਨ ਦਾ ਸਮਾਚਾਰ ਮਿਲਿਆ ਹੈ। ਜਾਣਕਾਰੀ ਮੁਤਾਬਕ ਕਰਨਲ ਅਕੈਡਮੀ ਬੀਰੋਕੇ ਕਲਾਂ ਦੀ ਇਕ ਮਹਿਲਾ ਸਟਾਫ ਵੈਨ ਸਕੂਲ ਦੀ ਛੁੱਟੀ ਤੋਂ ਬਾਅਦ ਘਰੋਂ ਘਰੀਂ ਸਟਾਫ ਦੇ ਮੈਬਰਾਂ ਨੂੰ ਪਹੁੰਚਾਉਣ ਲਈ ਜਾ ਰਹੀ ਸੀ ਕਿ ਪਿੰਡ ਬਛੋਆਣਾ ਰੱਲੀ ਵਿਚਾਲੇ ਇਕ ਲਗਜ਼ਰੀ ਗੱਡੀ, ਜਿਸ 'ਚ 6-7 ਅਣਪਛਾਤੇ ਵਿਅਕਤੀ ਸਵਾਰ ਸਨ। ਜਿਨ੍ਹਾਂ ਵਲੋਂ ਸਕੂਲ ਵੈਨ ਦਾ ਪਿੱਛਾ ਕੀਤਾ ਗਿਆ ਤੇ ਕੁਝ ਦੁਰੀ 'ਤੇ ਵੈਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਡਰਾਇਵਰ ਦੀ ਫੁਰਤੀ ਕਾਰਨ ਕਿਸੇ ਅਣਸੁਖਾਵੀ ਘਟਨਾ ਹੋਣ ਤੋਂ ਬਚ ਗਈ। ਸਕੂਲ ਵੈਨ ਦੇ ਕੰਡਕਟਰ ਅਨੁਸਾਰ ਅਣਪਛਾਤੇ ਵਿਅਕਤੀਆਂ ਵੱਲੋਂ ਸਕੂਲ ਵੈਨ 'ਤੇ ਫਾਇਰਿੰਗ ਵੀ ਕੀਤੀ ਗਈ ਹੈ। ਇਸ ਸਬੰਧੀ ਡੀ. ਐਸ. ਪੀ. ਜਸਪਿੰਦਰ ਸਿੰਘ ਗਿੱਲ ਨੇ ਘਟਨਾ ਦੀ ਪੁਸ਼ਟੀ ਕਰਦਿਆ ਕਿਹਾ ਕਿ ਘਟਨਾ ਸਥਾਨ ਤੋਂ ਫਾਇਰਿੰਗ ਦੇ ਪੁੱਖਤਾ ਸਬੂਤ ਹਾਸਲ ਨਹੀਂ ਹੋਏ ਪਰ ਉਨ੍ਹਾਂ ਨੇ ਪੁਲਸ ਦੀਆਂ ਟੀਮਾਂ ਬਣਾਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।