ਦੇਸ਼ ''ਚ ਵਾਪਰ ਰਹੀਆਂ ਔਰਤਾਂ ਦੇ ਵਾਲ ਕੱਟੇ ਜਾਣ ਦੀਆਂ ਘਟਨਾਵਾਂ ਨੇ ਪੰਜਾਬ ''ਚ ਵੀ ਦਿੱਤੀ ਦਸਤਕ (ਤਸਵੀਰਾਂ)

08/03/2017 8:54:09 PM

ਗਿੱਦੜਬਾਹਾ (ਕੁਲਭੂਸ਼ਨ) - ਰਾਜਸਥਾਨ ਤੋਂ ਸ਼ੁਰੂ ਹੁੰਦਾ ਹੋਇਆ ਔਰਤਾਂ ਦੇ ਵਾਲ ਕੱਟਣ ਦਾ ਸਿਲਸਿਲਾ ਹੁਰਿਆਣਾ ਤੇ ਦਿੱਲੀ ਤੋਂ ਹੁੰਦਾ ਹੋਇਆ ਪੰਜਾਬ ਤਕ ਪਹੁੰਚ ਚੁੱਕਾ ਹੈ। ਹਰਿਆਣਾ ਦੇ ਹਥੀਨ 'ਚ 9 ਔਰਤਾਂ ਦੇ ਵਾਲ ਕੱਟੇ ਜਾਣ ਦਾ ਮਾਮਲਾ ਸਾਹਮਣੇ ਆਇਆ ਸੀ। ਇੰਨੀਆਂ ਵਾਰਦਾਤਾਂ ਹੋ ਜਾਣ ਦੇ ਬਾਵਜੂਦ ਹੁਣ ਤਕ ਇਹ ਪਤਾ ਨਹੀਂ ਲਗਾਇਆ ਜਾ ਸਕਿਆ ਹੈ ਕਿ ਆਖਿਰਕਾਰ ਉਹ ਕੌਣ ਹੈ, ਜੋ ਇਹ ਕੰਮ ਕਰ ਰਿਹਾ ਹੈ। 
ਪੰਜਾਬ 'ਚ ਵੀ ਅਜਿਹਾ ਮਾਮਲੇ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਗਿੱਦੜਬਾਹਾ ਦੇ ਪਿੰਡ ਭਾਰੂ ਦੇ ਹੁਸਨਰ ਰੋਡ 'ਤੇ ਰਹਿੰਦੇ ਇਕ ਪਰਿਵਾਰ ਦੀ ਕਰੀਬ 10 ਸਾਲਾ ਲੜਕੀ ਦੇ ਸਿਰ ਦੇ ਵਾਲ ਕੱਟੇ ਜਾਣ ਤੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ। ਇਸ ਸੰਬੰਧੀ ਮੌਕੇ 'ਤੇ ਪੁੱਜੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਦੇ ਪਿਤਾ ਬਿੰਦਰ ਸਿੰਘ ਨੇ ਦੱਸਿਆ ਕਿ ਉਹ ਬੀਤੀ ਰਾਤ ਆਪਣੇ ਲੜਕੇ ਲਵਪ੍ਰੀਤ ਸਿੰਘ, ਛੋਟੀ ਲੜਕੀ ਕੋਮਲਪ੍ਰੀਤ ਕੌਰ (10) ਨਾਲ ਘਰ ਦੇ ਅੰਦਰਲੇ ਕਮਰੇ ਵਿਚ ਸੁੱਤੇ ਪਏ ਸਨ, ਜਦੋਂਕਿ ਬਾਹਰ ਵਿਹੜੇ ਵਿਚ ਬਿੰਦਰ ਸਿੰਘ ਦਾ ਸਾਲਾ ਮੰਗਲ ਸਿੰਘ, ਸਾਲੇਹਾਰ ਰਵਿੰਦਰ ਕੌਰ, ਬਿੰਦਰ ਸਿੰਘ ਦੀ ਵੱਡੀ ਲੜਕੀ ਸੁਖਪ੍ਰੀਤ ਕੌਰ ਅਤੇ ਬਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਸੁੱਤੇ ਪਏ ਸਨ। ਜਦੋਂ ਉਹ ਸਵੇਰੇ ਕਰੀਬ 5 ਵਜੇ ਸੁੱਤੇ ਉੱਠੇ ਤਾਂ ਉਨਾਂ ਦੇਖਿਆ ਕਿ ਰਾਤ ਨੂੰ ਕਮਰੇ ਵਿਚ ਸੁੱਤੀ ਲੜਕੀ ਕੋਮਲਪ੍ਰੀਤ ਕੌਰ ਬਾਹਰ ਵਿਹੜੇ ਵਿਚ ਸੁੱਤੀ ਪਈ ਸੀ ਜਦੋਂਕਿ ਉਸਦੇ ਸਿਰ ਦੇ ਕੁਝ ਵਾਲ ਕੱਟ ਕੇ ਮੰਜੇ ਦੇ ਸਿਰਹਾਨੇ ਵਾਲੇ ਪਾਸੇ ਰੱਖੇ ਹੋਏ ਸਨ ਅਤੇ ਕੱਚੇ ਫਰਸ਼ ਤੇ ਵਾਲਾਂ ਦੇ ਆਸਪਾਸ ਪਾਣੀ ਦਾ ਕੁੰਡਲ ਬਣਿਆ ਹੋਇਆ ਸੀ।

PunjabKesari

ਬਿੰਦਰ ਸਿੰਘ ਨੇ ਦੱਸਿਆ ਕਿ ਘਰ ਦੇ ਮੁੱਖ ਦਰਵਾਜੇ ਦੇ ਗੇਟ ਵਿਚ ਲੱਗੀ ਰੱਸੀ ਵੀ ਟੁੱਟੀ ਹੋਈ ਸੀ ਅਤੇ ਦਰਵਾਜਾ ਖੁੱਲਾ ਪਿਆ ਸੀ। ਉਨ੍ਹਾਂ ਦੱਸਿਆ ਕਿ ਵਾਲਾਂ ਸੰਬੰਧੀ ਪੜਤਾਲ ਕਰਨ ਤੇ ਪਤਾ ਲੱਗਾ ਕਿ ਉਕਤ ਵਾਲ ਛੋਟੀ ਲੜਕੀ ਕੋਮਲਪ੍ਰੀਤ ਕੌਰ ਦੇ ਸਨ। ਉਨਾਂ ਦੱਸਿਆ ਕਿ ਰਾਤ ਸਮੇਂ ਕਮਰੇ ਵਿਚ ਸੁੱਤੀ ਕੋਮਲਪ੍ਰੀਤ ਰਾਤ ਨੂੰ ਕਿਸ ਸਮੇਂ ਵਿਹੜੇ ਵਿਚ ਆਈ ਅਤੇ ਕਿਸ ਨੇ ਉਸਦੇ ਵਾਲ ਕੱਟ ਕੇ ਮੰਜੇ ਹੇਠ ਰੱਖੇ ਇਸ ਬਾਰੇ ਪਰਿਵਾਰ ਦੇ ਕਿਸੇ ਵੀ ਮੈਂਬਰ ਨੂੰ ਕੋਈ ਜਾਣਕਾਰੀ ਨਹੀਂ ਹੈ, ਜਦੋਂਕਿ ਘਰ ਦੇ ਕੱਚੇ ਵਿਹੜੇ 'ਚ ਕਿਸੇ ਵੀ ਵਿਅਕਤੀ ਆਦਿ ਦੇ ਪੈਰਾਂ ਦੇ ਕੋਈ ਵੀ ਨਿਸ਼ਾਨ ਆਦਿ ਨਹੀਂ ਸਨ। ਉਨ੍ਹਾਂ ਦੱਸਿਆ ਕਿ ਅਕਸਰ ਹੀ ਹੱਸਣ ਖੇਡਣ ਵਾਲੀ ਕੋਮਲਪ੍ਰੀਤ ਉਕਤ ਘਟਨਾ ਤੋਂ ਬਾਅਦ ਬਿਲਕੁੱਲ ਚੁੱਪਚਾਪ ਅਤੇ ਉਦਾਸ ਹੈ ਕੁਝ ਵੀ ਬੋਲ ਨਹੀਂ ਰਹੀ। ਪੀੜਤ ਪਰਿਵਾਰ ਨੇ ਪ੍ਰਸ਼ਾਸ਼ਨ ਪਾਸੋਂ ਇਸ ਸੰਬੰਧੀ ਜਾਂਚ ਕਰਵਾਉਣ ਅਤੇ ਇਸ ਅਤੀ ਨਿੰਦਣਯੋਗ ਕੰਮ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਨੂੰ ਕਾਬੂ ਕਰਨ ਦੀ ਅਪੀਲ ਕੀਤੀ ਹੈ। 

PunjabKesari
ਖੌਫ ਵਿਚ ਹੈ ਪੂਰਾ ਪਿੰਡ - 
ਵਰਣਨਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸ਼ੋਸ਼ਲ ਮੀਡੀਆ 'ਤੇ ਰਾਜਸਥਾਨ ਅਤੇ ਹਰਿਆਣਾ ਰਾਜਾਂ ਵਿਚ ਇੰਨੀ ਦਿਨੀਂ ਸੁੱਤੇ ਬੱਚਿਆਂ ਦੇ ਵਾਲ ਕੱਟਣ ਦੀਆਂ ਤਸਵੀਰਾਂ ਅਤੇ ਖਬਰਾਂ ਸਾਹਮਣੇ ਆ ਰਹੀਆਂ ਹਨ ਜਿਸ ਦੇ ਚੱਲਦਿਆਂ ਪਹਿਲਾਂ ਹੀ ਇਲਾਕੇ ਵਿਚ ਵਾਲ ਕੱਟਣ ਵਾਲੇ ਕਥਿਤ ਭੂਤ ਜਾਂ ਭੂਤਨੀ ਸੰਬੰਧੀ ਲੋਕ ਡਰ ਦੇ ਸਾਏ ਵਿਚ ਸਨ ਉੱਥੇ ਪਿੰਡ ਭਾਰੂ ਵਿਖੇ ਵਾਪਰੀ ਉਕਤ ਘਟਨਾ ਨੇ ਲੋਕਾਂ ਦੇ ਦਿਲਾਂ ਵਿਚ ਵਾਲ ਕੱਟਣ ਵਾਲੇ ਕਥਿਤ ਭੂਤ ਜਾਂ ਭੂਤਨੀ ਸੰਬੰਧੀ ਡਰ ਨੂੰ ਹੋਰ ਵਧਾ ਦਿੱਤਾ ਹੈ।  


Related News