ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਤੋਂ ਮੁਫ਼ਤ ''ਚ ਨਿਕਲ ਰਹੀਆਂ ਗੱਡੀਆਂ, ਕਿਸਾਨਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ
Thursday, Jun 20, 2024 - 12:54 PM (IST)
ਲੁਧਿਆਣਾ (ਅਨਿਲ): ਨੈਸ਼ਨਲ ਹਾਈਵੇ 'ਤੇ ਸਥਿਤ ਦੇਸ਼ ਦੇ ਸਭ ਤੋਂ ਮਹਿੰਗੇ ਟੋਲ ਪਲਾਜ਼ੇ 'ਤੇ ਕਿਸਾਨ ਸੰਗਠਨਾਂ ਦਾ ਧਰਨਾ ਪ੍ਰਦਰਸ਼ਨ ਲਗਾਤਾਰ ਪੰਜਵੇਂ ਦਿਨ ਵੀ ਜਾਰੀ ਰਿਹਾ। ਲਾਡੋਵਾਲ ਟੋਲ ਪਲਾਜ਼ਾ 'ਤੇ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਪੰਜਾਬ ਪ੍ਰਧਾਨ ਦਿਲਬਾਗ ਸਿੰਘ ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਟੋਲ ਪਲਾਜ਼ਾ ਦੇ ਵਧੇ ਹੋਏ ਰੇਟਾਂ ਦੇ ਵਿਰੋਧ ਵਿਚ ਸਾਡਾ ਧਰਨਾ 5ਵੇਂ ਦਿਨ ਵੀ ਜਾਰੀ ਹੈ।
ਇਹ ਖ਼ਬਰ ਵੀ ਪੜ੍ਹੋ - ਨਸ਼ੇ ਦੀ ਲਪੇਟ 'ਚ ਆਇਆ 8 ਸਾਲ ਦਾ ਮਾਸੂਮ ਬੱਚਾ! ਕਹਿੰਦਾ- 'ਕਾਲੂ ਅੰਕਲ ਦਿੰਦੇ ਨੇ ਨਸ਼ਾ'
ਉਨ੍ਹਾਂ ਦੱਸਿਆ ਕਿ ਨੈਸ਼ਨਲ ਹਾਈਵੇ ਅਥਾਰਟੀ ਜਦੋਂ ਤਕ ਟੋਲ ਰੇਟ ਵਿਚ ਕੀਤਾ ਗਿਆ ਵਾਧਾ ਵਾਪਸ ਨਹੀਂ ਲੈਂਦੀ, ਉਦੋਂ ਤਕ ਸਾਡਾ ਇਹ ਧਰਨਾ ਇਸੇ ਤਰ੍ਹਾਂ ਚੱਲਦਾ ਰਹੇਗਾ। ਭਾਰਤੀ ਕਿਸਾਨ ਯੂਨੀਅਨ ਨੂੰ ਅੱਜ ਲੁਧਿਆਣਾ ਟੈਕਸੀ ਯੂਨੀਅਨ ਅਤੇ ਫ਼ਿਲੌਰ ਜਲੰਧਰ ਟਰੱਕ ਆਪਰੇਟਰ ਯੂਨੀਅਨ ਦਾ ਵੀ ਸਮਰਥਨ ਹਾਸਲ ਹੋਇਆ। ਟੋਲ ਪਲਾਜ਼ਾ 'ਤੇ ਅੱਜ ਪੰਜਵੇਂ ਦਿਨ ਵੀ ਮੁਫ਼ਤ ਵਿਚ ਸਾਰੇ ਵਾਹਨਾਂ ਨੂੰ ਕੱਢਿਆ ਜਾ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8