ਜ਼ਖਮੀ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ

Wednesday, Aug 07, 2024 - 11:58 AM (IST)

ਜ਼ਖਮੀ ਬਜ਼ੁਰਗ ਔਰਤ ਦੀ ਇਲਾਜ ਦੌਰਾਨ ਮੌਤ

ਫਾਜ਼ਿਲਕਾ (ਨਾਗਪਾਲ) : ਫਾਜ਼ਿਲਕਾ-ਫਿਰੋਜ਼ਪੁਰ ਹਾਈਵੇ ’ਤੇ ਬੱਘੇ ਕੇ ਮੋੜ ਕੋਲ ਹੋਏ ਇਕ ਸੜਕ ਹਾਦਸੇ ’ਚ ਇਕ ਬਜ਼ੁਰਗ ਔਰਤ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਲੱਛੋ ਬਾਈ ਨਾਮਕ ਔਰਤ ਆਪਣੇ ਪੋਤੇ ਨਾਲ ਮੋਟਰਸਾਈਕਲ ’ਤੇ ਦਵਾਈ ਲੈਣ ਲਈ ਜਾ ਰਹੀ ਸੀ।

 ਰਸਤੇ ’ਚ ਬੱਗੇ ਕੇ ਮੋੜ ਕੋਲ ਉਸ ਨੂੰ ਚੱਕਰ ਆ ਗਿਆ ਅਤੇ ਉਹ ਬਾਈਕ ਤੋਂ ਹੇਠਾਂ ਡਿੱਗ ਪਈ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖ਼ਲ ਕਰਵਾਇਆ ਗਿਆ। ਜਿੱਥੋਂ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਬਠਿੰਡਾ ਰੈਫ਼ਰ ਕਰ ਦਿੱਤਾ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।


author

Babita

Content Editor

Related News