ਮਹਿਲਾ ਕਾਂਗਰਸ ਆਗੂ ਦੇ ਪਤੀ ਵੱਲੋਂ ਮੁਆਵਜ਼ੇ ਦੇ ਚੈੱਕਾਂ ਦੀ ਵੰਡ ''ਤੇ ਬਲਾਕ ਕਾਂਗਰਸ ਕਮੇਟੀ ਦਾ ਵਿਰੋਧ

Saturday, Feb 03, 2018 - 05:02 PM (IST)

ਮਹਿਲਾ ਕਾਂਗਰਸ ਆਗੂ ਦੇ ਪਤੀ ਵੱਲੋਂ ਮੁਆਵਜ਼ੇ ਦੇ ਚੈੱਕਾਂ ਦੀ ਵੰਡ ''ਤੇ ਬਲਾਕ ਕਾਂਗਰਸ ਕਮੇਟੀ ਦਾ ਵਿਰੋਧ

ਬੁਢਲਾਡਾ (ਬਾਂਸਲ) : ਹਲਕੇ ਅੰਦਰ ਪਿਛਲੇ ਸਾਲ ਗੜ੍ਹੇਮਾਰੀ ਨਾਲ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜ਼ੇ ਦੇ ਚੈੱਕਾਂ ਦੀ ਵੰਡ ਮਹਿਲਾ ਕਾਂਗਰਸੀ ਆਗੂ ਦੇ ਪਤੀ ਵੱਲੋਂ ਕੀਤੇ ਜਾਣ 'ਤੇ ਬਲਾਕ ਕਾਂਗਰਸ ਕਮੇਟੀ ਵੱਲੋਂ ਇਸਦਾ ਸਖਤ ਵਿਰੋਧ ਕੀਤਾ ਗਿਆ ਹੈ ਅਤੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਕੀਤੀ ਗਈ। ਇਸ ਸੰਬੰਧੀ ਬਲਾਕ ਕਾਂਗਰਸ ਕਮੇਟੀ ਦੇ ਪ੍ਰਧਾਨ ਤੀਰਥ ਸਿੰਘ ਸਵੀਟੀ ਵੱਲੋਂ ਬੁਲਾਈ ਗਈ ਹੰਗਾਮੀ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਦੇਖੋ ਅਫਸਰਸ਼ਾਹੀ ਦਾ ਕਮਾਲ, ਮਹਿਲਾ ਕਾਂਗਰਸੀ ਦੇ ਪਤੀ ਦੇ ਹੱਥੋਂ ਮੁਆਵਜ਼ੇ ਦੇ ਚੈੱਕ ਵੰਡਾ ਦਿੱਤੇ। ਹਲਕੇ 'ਚ ਟਕਸਾਲੀ ਕਾਂਗਰਸੀ ਪਿਛਲੇ ਲੰਮੇ ਸਮੇਂ ਤੋਂ ਵਰਕਰਾਂ ਦੀ ਹੋ ਰਹੀ ਮਾੜੀ ਦੁਰਦਸ਼ਾ ਤੋਂ ਪਹਿਲਾ ਹੀ ਪਰੇਸ਼ਾਨ ਹਨ ਅਤੇ ਆਪਣੇ ਮਨ ਦੀ ਭੜਾਸ ਪੰਜਾਬ ਕਾਂਗਰਸ ਪ੍ਰਧਾਨ ਕੋਲ ਵੀ ਕੱਢ ਚੁੱਕੇ ਹਨ। ਉਨ੍ਹਾਂ ਜ਼ਿਲਾ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਯੋਜਨਾਵਾਂ ਨੂੰ ਲੋਕਾਂ ਤਕ ਪਹੁੰਚਾਉਣ ਲਈ ਕਾਂਗਰਸ ਪਾਰਟੀ ਦੇ ਚੁਣੇ ਹੋਏ ਨੁਮਾਇੰਦੀਆਂ ਨੂੰ ਸਹਿਯੋਗੀ ਬਨਾਉਣ। ਇਸ ਮੌਕੇ ਜਿਥੇ ਇਸ ਹਲਕੇ ਤੋਂ ਵਿਧਾਨ ਸਭਾ ਦੀ ਚੌਣ ਲੜ ਚੁੱਕੇ ਸੱਤਪਾਲ ਸਿੰਘ ਮੂਲੇਵਾਲਾ ਨੇ ਸ਼ਹਿਰ ਦੇ ਵਾਰਡ ਨੰਬਰ 2 ਦੀ ਉੱਪ ਚੋਣ ਦੇ ਉਮੀਦਵਾਰ ਸੰਬਧੀ ਆਮ ਸਹਿਮਤੀ ਬਣਾਉਣ ਲਈ ਵਰਕਰਾਂ ਨੂੰ ਸੱਦਾ ਦਿੱਤਾ, ਉੱਥੇ ਹੀ ਇਸ ਵਾਰਡ ਤੋਂ ਚੋਣ ਲੜ ਚੁੱਕੇ ਉਮੀਦਵਾਰ ਨੂੰ ਮੁੜ ਉਮੀਦਵਾਰ ਬਣਾਉਣ ਦਾ ਸੁਝਾਅ ਦਿੱਤਾ। ਹਲਕੇ ਅੰਦਰ ਸੜਕਾਂ ਦੀ ਤਰਸਯੋਗ ਹਾਲਤ 'ਤੇ ਚਿੰਤਾ ਪ੍ਰਗਟ ਕਰਦਿਆਂ ਜ਼ਿਲਾ ਪ੍ਰਧਾਨ ਨੂੰ ਅਪੀਲ ਕੀਤੀ ਹੈ ਕਿ ਉਹ ਭੀਖੀ ਤੋਂ ਬਰੇਟਾ ਤਕ ਮੇਨ ਸੜਕ ਦੀ ਮੁਰੰਮਤ ਨੂੰ ਤਰਜੀਹ ਦੇਣ।
ਇਸ ਮੌਕੇ ਪ੍ਰਦੇਸ਼ ਕਾਂਗਰਸ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਜ਼ਿਲਾ ਪਰਿਸ਼ਦ ਮੈਂਬਰ ਖੇਮ ਸਿੰਘ ਜਟਾਣਾ, ਰਣਧੀਰ ਸਿੰਘ ਧੀਰਾ, ਸੂਬੇਦਾਰ ਭੋਲਾ ਸਿੰਘ, ਨਰੇਸ਼ ਗਰਗ, ਗੋਰਖਾ, ਗੁਰਪ੍ਰੀਤ ਸਿੰਘ ਵਿਰਕ, ਵਿਜੈ ਕੁਮਾਰ ਵਰਮਾ, ਅਸ਼ੋਕ ਕੁਮਾਰ ਆਦਿ ਹਾਜ਼ਰ ਸਨ। ਇਸ ਸੰਬੰਧੀ ਜਦੋਂ ਮੁਆਵਜ਼ੇ ਦੇ ਚੈਂਕਾਂ ਦੀ ਵੰਡ ਨੂੰ ਲੈ ਕੇ ਬਲਾਕ ਕਾਂਗਰਸ ਕਮੇਟੀ ਵੱਲੋਂ ਕੀਤੇ ਗਏ ਇਤਰਾਜ ਤੇ ਪਰੇਸ਼ਾਨ ਅਧਿਕਾਰੀਆਂ ਨੇ ਕਿਹਾ ਕਿ ਚੈੱਕਾਂ ਦੀ ਵੰਡ ਦਾ ਪ੍ਰੋਗਰਾਮ ਪਹਿਲਾ ਹੀ ਹਲਕੇ ਦੇ ਪਿੰਡ ਗੋਰਖਨਾਥ ਵਿਖੇ 270 ਪ੍ਰਭਾਵਿਤ ਕਿਸਾਨਾਂ ਨੂੰ 40 ਲੱਖ ਰੁਪਏ ਦੇ ਚੈੱਕ ਦੇਣ ਦਾ ਮਿੱਥਿਆ ਗਿਆ ਸੀ। ਪ੍ਰੋਗਰਾਮ ਦੌਰਾਨ ਜੇਕਰ ਕੋਈ ਕਾਂਗਰਸ ਵਰਕਰ ਇਸ ਸਮਾਗਮ 'ਚ ਸ਼ਾਮਲ ਹੋਇਆ ਤਾਂ ਉਨ੍ਹਾਂ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਨਹੀਂ|ਸੀ। ਇਹ ਚੈੱਕ ਨਾਇਬ ਤਹਿਸੀਲਦਾਰ ਪ੍ਰਵੀਨ ਕੁਮਾਰ ਸੱਚਰ ਦੀ ਅਗਵਾਈ 'ਚ ਕਿਸਾਨਾਂ ਨੂੰ ਵੰਡੇ ਗਏ ਹਨ।


Related News