ਔਰਤਾਂ ਦੀ ਕੁੱਟ-ਮਾਰ ਕਰਨ ਦੇ ਦੋਸ਼ ''ਚ 6 ਵਿਰੁੱਧ ਪਰਚਾ ਦਰਜ
Tuesday, Feb 13, 2018 - 11:39 AM (IST)

ਫ਼ਰੀਦਕੋਟ (ਰਾਜਨ)- ਬਾ-ਹੱਦ ਪਿੰਡ ਪੱਖੀ ਖੁਰਦ ਵਿਚ ਘਰ 'ਚ ਦਾਖਲ ਹੋ ਕੇ ਔਰਤਾਂ ਦੀ ਕੁੱਟ-ਮਾਰ ਕਰਨ ਅਤੇ ਕੱਪੜੇ ਪਾੜਨ ਦੇ ਦੋਸ਼ਾਂ 'ਚ ਪੁਲਸ ਨੇ 6 ਵਿਅਕਤੀਆਂ ਵਿਰੁੱਧ ਪਰਚਾ ਦਰਜ ਕੀਤਾ ਹੈ।
ਬਲਜੋਤ ਕੌਰ ਪੁੱਤਰੀ ਬਲਦੇਵ ਸਿੰਘ ਵਾਸੀ ਪੱਖੀ ਖੁਰਦ ਨੇ ਦੋਸ਼ ਲਾਇਆ ਕਿ ਉਹ ਆਪਣੀ ਮਾਤਾ ਸਮੇਤ ਘਰ ਵਿਚ ਸੀ ਤਾਂ ਗਗਨਦੀਪ ਸਿੰਘ, ਮਨਜੀਤ ਸਿੰਘ, ਰੇਸ਼ਮ ਸਿੰਘ, ਗੁਰਦਿੱਤ ਸਿੰਘ, ਹਾਕਮ ਸਿੰਘ ਅਤੇ ਫ਼ੂਲਾ ਸਿੰਘ ਵਾਸੀ ਪੱਖੀ ਖੁਰਦ ਘਰ ਆਏ ਅਤੇ ਦੋਵਾਂ ਦੀ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ।
ਬਿਆਨਕਰਤਾ ਨੇ ਦੋਸ਼ ਲਾਇਆ ਕਿ ਵਜ੍ਹਾ ਰੰਜਿਸ਼ ਇਹ ਹੈ ਕਿ ਉਕਤ ਉਸ ਦੇ ਗੁਆਂਢੀ ਹਨ ਅਤੇ ਇਨ੍ਹਾਂ ਦੇ ਘਰ ਅੱਗੇ ਪੰਚਾਇਤੀ ਜਗ੍ਹਾ ਹੈ, ਜਿਸ ਦੀ ਵਰਤੋਂ ਸਾਂਝੇ ਤੌਰ 'ਤੇ ਹੁੰਦੀ ਹੈ। ਉਕਤ ਸਾਰੇ ਉਸ 'ਤੇ ਕਬਜ਼ਾ ਕਰਨ ਦੀ ਨੀਅਤ ਨਾਲ ਉਨ੍ਹਾਂ ਦੀ ਉਸ ਜਗ੍ਹਾ 'ਤੇ ਪਈ ਤੂੜੀ ਚੁੱਕਵਾਉਣਾ ਚਾਹੁੰਦੇ ਹਨ।