ਪਹਿਲਾਂ ਆਪਣੇ ਤੋਂ ਅੱਧੀ ਉਮਰ ਦੇ ਮੁੰਡੇ ਨੇ ਫਸਾਇਆ ਜਾਲ ’ਚ, ਫਿਰ ਜੋ ਕੀਤਾ ਸੁਣ ਨਹੀਂ ਹੋਵੇਗਾ ਯਕੀਨ

Friday, Sep 22, 2023 - 06:23 PM (IST)

ਮਲੋਟ (ਸ਼ਾਮ ਜੁਨੇਜਾ) : ਥਾਣਾ ਸਿਟੀ ਮਲੋਟ ਦੀ ਪੁਲਸ ਨੇ ਨੌਜਵਾਨ ਵਿਰੁੱਧ ਝੂਠਾ ਬਲਾਤਕਾਰ ਦਾ ਪਰਚਾ ਦਰਜ ਕਰਾਕੇ ਬਲੈਕਮੇਲ ਕਰਕੇ ਜ਼ਬਰੀ ਵਸੂਲੀ ਕਰਨ ਦੇ ਦੋਸ਼ ਤਹਿਤ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਕਥਿਤ ਦੋਸ਼ੀ ਮਹਿਲਾ ਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਵੀ ਹਾਸਲ ਕੀਤਾ ਹੈ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਨਵਪ੍ਰੀਤ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਕਰੀਬ 50 ਦਿਨ ਪਹਿਲਾਂ ਸਥਾਨਕ ਇਕ 40-42 ਸਾਲ ਦੀ ਔਰਤ ਜੋ ਘਰ ਵਿਚ ਧਾਗੇ ਤਵੀਤ ਦੇਣ ਦਾ ਵੀ ਕੰਮ ਕਰਦੀ ਹੈ ਨੇ ਸਿਟੀ ਮਲੋਟ ਪੁਲਸ ਨੂੰ ਸ਼ਿਕਾਇਤ ਕੀਤੀ ਸੀ ਕਿ ਉਹ ਬਠਿੰਡਾ ਵਿਚ ਦਵਾਈ ਲੈਣ ਜਾਂਦੀ ਸੀ। ਨੀਰਜ ਪੁੱਤਰ ਰਾਮ ਲਾਲ ਵਾਸੀ ਮੰਡੀ ਹਰਜੀ ਰਾਮ ਨੇ ਉਸਦੀ ਮਦਦ ਦਾ ਭਰੋਸਾ ਦੇਕੇ ਉੁਸਨੂੰ ਇਕ ਹੋਟਲ ਵਿਚ ਲੈ ਗਿਆ ਅਤੇ ਨਸ਼ੀਲੀ ਵਸਤੂ ਪਿਲਾ ਕਿ ਉਸਨੂੰ ਬੇਹੋਸ਼ ਕਰ ਦਿੱਤਾ ਅਤੇ ਉਸ ਨਾਲ ਬਲਾਤਕਾਰ ਕੀਤਾ। ਪੁਲਸ ਨੇ ਔਰਤ ਦੀ ਸ਼ਿਕਾਇਤ ’ਤੇ ਨੀਰਜ ਕੁਮਾਰ ਪੁੱਤਰ ਰਾਮ ਲਾਲ ਵਿਰੁੱਧ 23 ਜੁਲਾਈ 2023 ਨੂੰ ਐੱਫ. ਆਈ. ਆਰ. ਨੰਬਰ 119  ਧਾਰਾ 376 ਤਹਿਤ ਮਾਮਲਾ ਦਰਜ ਕਰਕੇ ਨੌਜਵਾਨ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਨੌਜਵਾਨ ਦੇ ਪਰਿਵਾਰ ਵੱਲੋਂ ਔਰਤ ਦੇ ਦੋਸ਼ਾਂ ਨੂੰ ਗਲਤ ਦੱਸਦਿਆਂ ਕਿਹਾ ਸੀ ਕਿ ਉਕਤ ਔਰਤ ਵੱਲੋਂ ਨੌਜਵਾਨ ਨੂੰ ਉਲਝਾ ਕਿ ਪਹਿਲਾਂ ਵੀ ਕਾਫ਼ੀ ਪੈਸੇ ਹੜੱਪ ਕਰ ਚੁੱਕੀ ਹੈ ਅਤੇ ਹੁਣ ਵੀ ਉਸਨੇ ਪੈਸੇ ਦੀ ਮੰਗ ਕੀਤੀ ਸੀ।

ਇਹ ਵੀ ਪੜ੍ਹੋ : ਪਟਿਆਲਾ ਦੇ ਇਤਿਹਾਸਕ ਸ਼੍ਰੀ ਕਾਲੀ ਮਾਤਾ ਮੰਦਿਰ ਬਾਹਰ ਭਾਰੀ ਪੁਲਸ ਫੋਰਸ ਤਾਇਨਾਤ, ਤਣਾਅਪੂਰਨ ਹੋਇਆ ਮਾਹੌਲ

ਇਸ ਮਾਮਲੇ ’ਤੇ ਪੁਲਸ ਨੇ ਜਾਂਚ ਕਰਨ ਤੋਂ ਬਾਅਦ ਪਾਇਆ ਕਿ ਔਰਤ ਵੱਲੋਂ ਸਿਰਫ ਪੈਸੇ ਦੀ ਵਸੂਲੀ ਲਈ ਆਪਣੇ ਤੋਂ ਅੱਧੀ ਉਮਰ ਦੇ ਨੌਜਵਾਨ ’ਤੇ ਬਲਾਤਕਾਰ ਦੇ ਲਾਏ ਦੋਸ਼ ਝੂਠੇ ਹਨ। ਇਸ ਸਬੰਧੀ ਪੁਲਸ ਨੇ ਇਕੱਠੇ ਸਬੂਤਾਂ ਵਿਚ ਪਾਇਆ ਕਿ ਨੌਜਵਾਨ ਔਰਤ ਨਾਲ ਅੱਧੀ ਉਮਰ ਦਾ ਹੈ ਅਤੇ ਉਕਤ ਔਰਤ ਆਪਣੀ ਮਰਜ਼ੀ ਨਾਲ ਨੌਜਵਾਨ ਨਾਲ ਬਠਿੰਡਾ ਚੰਡੀਗੜ੍ਹ ਹੋਟਲਾਂ ਵਿਚ ਅਤੇ ਦਿੱਲੀ ਏਅਰਪੋਰਟ ’ਤੇ ਗਈ ਸੀ। ਇਸ ਤੋਂ ਇਲਾਵਾ ਔਰਤ ਵੱਲੋਂ ਪੈਸੇ ਮੰਗਣ ਸਬੰਧੀ ਵੀ ਪੁਲਸ ਨੂੰ ਠੋਸ ਸਬੂਤ ਮਿਲੇ ਹਨ। ਜਿਸ ਤੋਂ ਬਾਅਦ ਸਿਟੀ ਮਲੋਟ ਪੁਲਸ ਨੇ ਉਕਤ ਐੱਫ. ਆਈ. ਆਰ. ਵਿਚ ਨੌਜਵਾਨ ਵਿਰੁੱਧ 376 ਦਾ ਮਾਮਲਾ ਰੱਦ ਕਰਕੇ ਔਰਤ ਵਿਰੁੱਧ ਬਲੈਕਮੇਲ ਕਰਕੇ ਜ਼ਬਰੀ ਵਸੂਲੀ ਦੇ ਦੋਸ਼ਾਂ ਤਹਿਤ ਧਾਰਾ 384 ਆਈ. ਪੀ. ਸੀ ਤਹਿਤ ਮਾਮਲਾ ਦਰਜ ਕਰ ਦਿੱਤਾ ਹੈ। ਪੁਲਸ ਨੇ ਔਰਤ ਨੂੰ ਗ੍ਰਿਫਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ ਜਿਥੇ ਅਦਾਲਤ ਨੇ ਉਸਦਾ 3 ਦਿਨਾਂ ਦਾ ਰਿਮਾਂਡ ਦਿੱਤਾ ਹੈ। 

ਇਹ ਵੀ ਪੜ੍ਹੋ : ਗੈਂਗਸਟਰ ਲੰਡਾ ਹਰੀਕੇ ਦਾ ਵੱਡਾ ਕਾਰਨਾਮਾ, ਵਿਦੇਸ਼ ਬੈਠੇ ਨੇ ਪੰਜਾਬ ’ਚ ਕਰਵਾਈ ਵੱਡੀ ਵਾਰਦਾਤ

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


Gurminder Singh

Content Editor

Related News