ਸ਼ਰਮਨਾਕ ! ਰਾਜ਼ੀਨਾਮੇ ਲਈ ਕੀਤੀ ਘਟੀਆ ਕਰਤੂਤ, ਨਹਾਉਂਦੀ ਔਰਤ ਦੀ ਬਣਾਈ ਵੀਡੀਓ
Friday, Jun 12, 2020 - 06:27 PM (IST)
ਅੰਮ੍ਰਿਤਸਰ (ਛੀਨਾ) : ਇਕ ਮਾਮਲੇ 'ਚ ਰਾਜੀਨਾਮਾ ਕਰਨ ਦੇ ਮਕਸਦ ਨਾਲ ਘਰ 'ਚ ਨਹਾਉਂਦੀ ਔਰਤ ਦੀ ਵੀਡੀਓ ਬਨਾਉਣ ਦਾ ਸਨਸਨੀਖੇਜ਼ ਮਾਮਲਾ ਸਾਮਣੇ ਆਇਆ ਹੈ। ਇਸ ਸਬੰਧ 'ਚ ਜਾਣਕਾਰੀ ਦਿੰਦਿਆਂ ਪੀੜਤ ਔਰਤ ਨੇ ਦੱਸਿਆ ਕਿ 23 ਅਪ੍ਰੈਲ ਦੀ ਰਾਤ ਨੂੰ 9 ਵਜੇ ਦੇ ਕਰੀਬ ਸਾਡੇ ਗੁਆਂਢ 'ਚ ਰਹਿਣ ਵਾਲੇ ਜੋਬਨ ਸਿੰਘ ਪੁੱਤਰ ਸਰਦੂਲ ਸਿੰਘ, ਪਰਮਜੀਤ ਕੌਰ ਪਤਨੀ ਸਰਦੂਲ ਸਿੰਘ ਤੇ ਸਰਬਜੀਤ ਸਿੰਘ ਪੁੱਤਰ ਹਿੰਮਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਸਾਡੇ ਘਰ ਆ ਕੇ ਹਮਲਾ ਕਰ ਦਿਤਾ ਸੀ ਜਿਨ੍ਹਾ ਕੋਲੋਂ ਅਸੀਂ ਸਾਰੇ ਪਰਿਵਾਰ ਨੇ ਕਮਰਿਆ 'ਚ ਲੁਕ ਕੇ ਬੜੀ ਮੁਸ਼ਕਲ ਨਾਲ ਜਾਨ ਬਚਾਈ ਸੀ ਅਤੇ ਉਕਤ ਹਮਲਾਵਰ ਸਾਡੇ ਘਰ 'ਤੇ ਇੱਟਾਂ ਰੋੜੇ ਚਲਾਉਣ ਅਤੇ ਗਾਲੀ ਗਲੋਚ ਕਰਨ ਤੋਂ ਬਾਅਦ ਫਿਰ ਆਉਣ ਦੀਆਂ ਧਮਕੀਆਂ ਦਿੰਦੇ ਹੋਏ ਜਦੋਂ ਘਟਨਾ ਸਥਾਨ ਤੋਂ ਚਲੇ ਗਏ ਤਾਂ ਉਸੇ ਵੇਲੇ ਪੁਲਸ ਚੋਂਕੀ ਚਵਿੰਡਾਂ 'ਚ ਜਾ ਕੇ ਸਾਰੀ ਘਟਨਾ ਤੋਂ ਜਾਣੂ ਕਰਵਾਇਆ ਗਿਆ ਪਰ ਵਿਰੋਧੀ ਧਿਰ ਦਾ ਦਬਾਅ ਹੋਣ ਕਾਰਨ ਪੁਲਸ ਨੇ ਸਾਰਾ ਮਾਮਲਾ ਠੰਡੇ ਬਸਤੇ 'ਚ ਪਾ ਦਿਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਬੇਕਾਬੂ ਹੋਇਆ ਕੋਰੋਨਾ, 34 ਨਵੇਂ ਪਾਜ਼ੇਟਿਵ ਮਾਮਲੇ ਆਏ ਸਾਹਮਣੇ
ਉਨ੍ਹਾਂ ਦੱਸਿਆ ਕਿ ਇਨਸਾਫ ਹਾਂਸਲ ਕਰਨ ਲਈ ਰਾਜਸੀ ਲੀਡਰਾਂ ਅਤੇ ਪੁਲਸ ਦੇ ਉਚ ਅਧਿਕਾਰੀਆ ਨੂੰ ਫਰਿਆਦਾਂ ਕਰਨ ਉਪਰੰਤ ਕਰੀਬ 40 ਦਿਨ ਬਾਅਦ ਹਮਲਾਵਰਾਂ 'ਤੇ ਪੁਲਸ ਨੇ ਕੇਸ ਦਰਜ ਕਰ ਲਿਆ ਜਿਸ ਤੋਂ ਬਾਅਦ ਹਮਲਾਵਰ ਤਹਿਸ਼ 'ਚ ਆ ਕੇ ਸਾਨੂੰ ਫਿਰ ਭਾਰੀ ਹਰਜਾਨਾ ਭੁਗਤਣ ਦੀਆਂ ਧਮਕੀਆਂ ਦੇਣ ਲੱਗੇ। ਪੀੜਤ ਰਾਜਬੀਰ ਕੌਰ ਨੇ ਦੋਸ਼ ਲਗਾਉਂਦਿਆ ਕਿਹਾ ਕਿ 7 ਜੂਨ ਨੂੰ ਉਹ ਘਰ ਦੇ ਬਾਥਰੂਮ 'ਚ ਨਹਾ ਰਹੀ ਸੀ ਕਿ ਮੁਲਜ਼ਮ ਜੋਬਨ ਸਿੰਘ ਜੋ ਕਿ ਪਹਿਲਾਂ ਤੋਂ ਹੀ ਵਿਉਂਤਬੰਦੀ ਬਣਾ ਕੇ ਬੈਠਾ ਸੀ, ਸਾਡੇ ਘਰ ਦੀ ਛੱਤ 'ਤੇ ਆ ਕੇ ਮੇਰੀ ਨਹਾਉਂਦੀ ਦੀ ਵੀਡੀਓ ਬਨਾਉਣ ਲੱਗ ਪਿਆ ਕਿਉਂਕਿ ਸਾਡੇ ਬਾਥਰੂਮ ਦੀ ਛੱਤ ਨਹੀਂ ਹੈ, ਜਦੋਂ ਮੇਰਾ ਉਸ ਵੱਲ ਧਿਆਨ ਗਿਆ ਤਾਂ ਮੈਂ ਉਸ ਨੂੰ ਚਲੇ ਜਾਣ ਲਈ ਆਖਿਆ ਤਾਂ ਉਹ ਅੱਗੋਂ ਬੇਹੱਦ ਭੱਦੇ ਸ਼ਬਦ ਬੋਲਣ ਲੱਗ ਪਿਆ। ਉਕਤ ਬੀਬੀ ਨੇ ਕਿਹਾ ਕਿ ਇਸ ਘਟਨਾ ਬਾਰੇ ਮੈਂ ਤੁਰੰਤ ਪੁਲਸ ਚੋਂਕੀ ਚਵਿੰਡਾਂ ਵਿਖੇ ਪਹੁੰਚ ਕੇ ਸ਼ਿਕਾਇਤ ਦਿਤੀ ਅਤੇ ਜਦੋਂ ਵਾਪਸ ਘਰ ਨੂੰ ਆ ਰਹੀ ਸਾਂ ਤਾਂ ਜੋਬਨ ਨੇ ਮੈਂਨੂੰ ਰੋਕ ਕੇ ਆਖਿਆ ਕਿ ਮੈਂ ਸਿਰਫ ਤੈਨੂੰ ਨਹਾਉਂਦੀ ਨੂੰ ਦੇਖਿਆ ਹੀ ਨਹੀ ਬਲਕਿ ਤੇਰੀ ਵੀਡੀਓ ਵੀ ਬਣਾ ਲਈ ਹੈ, ਜੇਕਰ ਤੂੰ ਅੱਜ ਵਾਲੀ ਸ਼ਿਕਾਇਤ ਅਤੇ ਪਹਿਲਾਂ ਦਾ ਕੀਤਾ ਹੋਇਆ ਪੁਲਸ ਕੇਸ ਵਾਪਸ ਨਾ ਲਿਆ ਤਾਂ ਮੈਂ ਇਹ ਵੀਡੀਓ ਵਾਇਰਲ ਕਰ ਦਿਆਂਗਾ। ਪੀੜਤ ਨੇ ਪੁਲਸ ਦੇ ਉਚ ਅਧਿਕਾਰੀਆ ਤੋਂ ਇਨਸਾਫ ਦੀ ਗੁਹਾਰ ਲਗਾਉਂਦਿਆਂ ਮੰਗ ਕੀਤੀ ਕਿ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ ਵੀਡੀਓ ਬਰਾਮਦ ਕੀਤੀ ਜਾਵੇ ਅਤੇ ਉਸ ਖ਼ਿਲਾਫ ਕਾਨੂੰਨ ਅਨੁਸਾਰ ਬਣਦੀ ਸਖ਼ਤ ਕਾਰਵਾਈ ਕੀਤੀ ਜਾਵੇ।
ਇਹ ਵੀ ਪੜ੍ਹੋ : ਜਲੰਧਰ ’ਚ ਤੇਜ਼ੀ ਨਾਲ ਵੱਧ ਰਹੇ ਕੋਰੋਨਾ ਦੇ ਮਰੀਜ਼, 1 ਦੀ ਮੌਤ, 1 ਦੀ ਰਿਪੋਰਟ ਆਈ ਪਾਜ਼ੇਟਿਵ
ਵਿਰੋਧੀ ਧਿਰ ਨੇ ਦੋਸ਼ਾਂ ਨੂੰ ਨਿਕਾਰਿਆਂ
ਇਸ ਸਬੰਧ 'ਚ ਵਿਰੋਧੀ ਧਿਰ ਜੋਬਨ ਸਿੰਘ ਨਾਲ ਜਦੋਂ ਸੰਪਰਕ ਕੀਤਾ ਗਿਆ ਤਾਂ ਉਸ ਨੇ ਉਕਤ ਬੀਬੀ ਵੱਲੋਂ ਲਗਾਏ ਗਏ ਸਾਰੇ ਦੋਸ਼ਾਂ ਨੂੰ ਗ਼ਲਤ ਕਰਾਰ ਦਿੰਦਿਆਂ ਕਿਹਾ ਕਿ ਰਾਜਬੀਰ ਕੌਰ ਅਤੇ ਉਸ ਦੇ ਪਰਿਵਾਰ ਨੇ ਪਹਿਲਾਂ ਰਾਜਸੀ ਦਬਾਅ ਨਾਲ ਸਾਡੇ 'ਤੇ ਨਾਜਾਇਜ਼ ਪੁਲਸ ਕੇਸ ਦਰਜ ਕਰਵਾਇਆ ਤੇ ਹੁਣ ਉਹ ਸਾਜ਼ਿਸ਼ ਤਹਿਤ ਸਾਨੂੰ ਬਦਨਾਮ ਕਰਨ ਲਈ ਇਹ ਵੀਡੀਓ ਬਨਾਉਣ ਦੇ ਝੂਠੇ ਦੋਸ਼ ਮੜ੍ਹ ਰਹੀ ਹੈ।