ਜ਼ਹਿਰੀਲੀ ਵਸਤੂ ਨਿਗਲਣ ਨਾਲ ਵਿਆਹੁਤਾ ਦੀ ਮੌਤ, ਮਾਂ-ਬਾਪ ਨੇ ਲਗਾਏ ਸਹੁਰੇ ਪਰਿਵਾਰ 'ਤੇ ਗੰਭੀਰ ਦੋਸ਼ (ਤਸਵੀਰਾਂ)

Friday, Sep 29, 2017 - 11:10 AM (IST)

ਜ਼ਹਿਰੀਲੀ ਵਸਤੂ ਨਿਗਲਣ ਨਾਲ ਵਿਆਹੁਤਾ ਦੀ ਮੌਤ, ਮਾਂ-ਬਾਪ ਨੇ ਲਗਾਏ ਸਹੁਰੇ ਪਰਿਵਾਰ 'ਤੇ ਗੰਭੀਰ ਦੋਸ਼  (ਤਸਵੀਰਾਂ)

ਮੋਗਾ/ਫਤਿਹਗੜ੍ਹ ਪੰਜਤੂਰ(ਪਵਨ ਗਰੋਵਰ/ਰੋਮੀ)—ਮੋਗਾ ਦੇ ਫਤਿਹਗੜ੍ਹ ਪੰਜਤੂਰ ਵਿਖੇ ਇਕ ਵਿਆਹੁਤਾ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਪਿੰਡ ਝੰਡਾ ਬਗਾ ਦੀ ਰਹਿਣ ਵਾਲੀ ਜਸਵੰਤ ਕੌਰ ਪੁੱਤਰੀ ਸੁਖਦੇਵ ਸਿੰਘ ਦਾ ਵਿਆਹ 10 ਸਾਲ ਪਹਿਲਾਂ ਸੈਦੇਸ਼ਾਹ ਦੇ ਰਹਿਣ ਵਾਲੇ ਫੌਜੀ ਲਖਵਿੰਦਰ ਸਿੰਘ ਪੁੱਤਰ ਗੁਰਦੀਪ ਸਿੰਘ ਨਾਲ ਹੋਇਆ ਸੀ। ਦੱਸਿਆ ਜਾ ਰਿਹਾ ਹੈ ਕਿ ਵਿਆਹੁਤਾ ਨੇ ਇਹ ਖੌਫਨਾਕ ਕਦਮ ਘਰੇਲੂ ਝਗੜੇ ਤੋਂ ਦੁਖੀ ਹੋ ਕੇ ਚੁੱਕਿਆ ਹੈ।

PunjabKesariਉਥੇ ਹੀ ਪੇਕੇ ਪਰਿਵਾਰ ਨੇ ਸਹੁਰੇ ਪਰਿਵਾਰ 'ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਕਿਹਾ ਕਿ ਉਨ੍ਹਾਂ ਦੀ ਧੀ ਨੂੰ ਵਿਆਹ ਤੋਂ ਬਾਅਦ ਸਹੁਰੇ ਪਰਿਵਾਰ ਵੱਲੋਂ ਹਮੇਸ਼ਾ ਤੰਗ ਪਰੇਸ਼ਾਨ ਕੀਤਾ ਜਾਂਦਾ ਸੀ ਅਤੇ ਇਨ੍ਹਾਂ ਦੇ ਘਰ 'ਚ ਘਰੇਲੂ ਝਗੜਾ ਰਹਿੰਦਾ ਸੀ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸਹੁਰੇ ਪਰਿਵਾਰ ਵੱਲੋਂ ਹੀ ਜਸਵੰਤ ਕੌਰ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ ਗਿਆ ਹੈ। ਜਸਵੰਤ ਕੌਰ ਦੀ ਇਕ 8 ਸਾਲ ਦੀ ਬੇਟੀ ਅਤੇ 6 ਸਾਲ ਦਾ ਬੇਟਾ ਹੈ। ਸੂਚਨਾ ਪਾ ਕੇ ਮੌਕੇ 'ਤੇ ਪਹੁੰਚੀ ਪੁਲਸ ਵੱਲੋਂ ਲਾਸ਼ ਨੂੰ ਕਬਜ਼ੇ 'ਚ ਲੈ ਕੇ ਮੋਗਾ ਦੇ ਸਿਵਲ ਹਸਪਤਾਲ 'ਚ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਪੇਕੇ ਪਰਿਵਾਰ ਦੇ ਬਿਆਨ 'ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। 


Related News