ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਚੁੱਕਿਆ ਖੌਫਨਾਕ ਕਦਮ

Friday, May 01, 2020 - 04:44 PM (IST)

ਸਹੁਰੇ ਪਰਿਵਾਰ ਤੋਂ ਪਰੇਸ਼ਾਨ ਹੋ ਕੇ ਮਹਿਲਾ ਨੇ ਚੁੱਕਿਆ ਖੌਫਨਾਕ ਕਦਮ

ਬੇਗੋਵਾਲ (ਰਜਿੰਦਰ)- ਨੇੜਲੇ ਪਿੰਡ ਨਡਾਲੀ ਵਿਖੇ ਵਿਆਹੁਤਾ ਵਲੋਂ ਘਰ ਵਿਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰਨ ਬਾਰੇ ਸਮਾਚਾਰ ਪ੍ਰਾਪਤ ਹੋਇਆ ਹੈ। ਇਕੱਤਰ ਜਾਣਕਾਰੀ ਅਨੁਸਾਰ ਸੋਨੀਆ ਪਤਨੀ ਅਸ਼ੋਕ ਕੁਮਾਰ ਵਾਸੀ ਜਲੰਧਰ ਨੇ ਬੇਗੋਵਾਲ ਪੁਲਸ ਨੂੰ ਦਿੱਤੇ ਬਿਆਨਾਂ 'ਚ ਦੱਸਿਆ ਕਿ ਮੇਰੀ ਭੈਣ ਹਰਜੀਤ ਕੌਰ ਦਾ ਵਿਆਹ ਸਾਲ 2005 ਵਿਚ ਪਿੰਡ ਨਡਾਲੀ ਦੇ ਗੁਰਮੇਲ ਸਿੰਘ ਨਾਲ ਹੋਈ ਹੈ।

ਇਹ ਵੀ ਪੜ੍ਹੋ : ਜ਼ਖਮ ਹੋਏ ਫਿਰ ਤੋਂ ਤਾਜ਼ਾ, ''ਫਤਿਹਵੀਰ'' ਦੀ ਵਾਇਰਲ ਹੋਈ ਵੀਡੀਓ ਦਾ ਜਾਣੋ ਕੀ ਹੈ ਅਸਲ ਸੱਚ (ਤਸਵੀਰਾਂ)

PunjabKesari

ਵਿਆਹ ਤੋਂ ਬਾਅਦ ਮੇਰੀ ਭੈਣ ਦੇ ਘਰ ਦੋ ਲੜਕੀਆਂ ਅਤੇ ਇਕ ਲੜਕਾ ਪੈਦਾ ਹੋਇਆ ਪਰ ਮੇਰੀ ਭੈਣ ਆਪਣੇ ਪਰਿਵਾਰ ਵਿਚ ਸੁਖੀ ਨਹੀਂ ਸੀ, ਕਿਉਂਕਿ ਗੁਰਮੇਲ ਸਿੰਘ ਅਕਸਰ ਮੇਰੀ ਭੈਣ ਦੀ ਕੁੱਟਮਾਰ ਕਰਦਾ ਸੀ, ਜਿਸ ਕਰਕੇ ਉਹ ਬਹੁਤ ਪ੍ਰੇਸ਼ਾਨ ਸੀ ਅਤੇ ਹੁਣ ਆਪਣੇ ਪਤੀ ਗੁਰਮੇਲ ਤੋਂ ਦੁਖੀ ਹੋ ਕੇ ਮੇਰੀ ਭੈਣ ਹਰਜੀਤ ਕੌਰ (35) ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ।
ਇਹ ਵੀ ਪੜ੍ਹੋ :  ਜਲੰਧਰ: ਥਾਣੇ ਨੇੜੇ ਵਿਅਕਤੀ 'ਤੇ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਹਮਲਾ

ਇਥੇ ਦੱਸਣਯੋਗ ਹੈ ਕਿ ਮ੍ਰਿਤਕਾਂ ਦੀਆਂ ਦੋ ਧੀਆਂ 14 ਅਤੇ 11 ਸਾਲਾਂ ਅਤੇ ਇਕ 8 ਸਾਲਾ ਲੜਕਾ ਹੈ। ਇਸ ਸੰਬੰਧੀ ਥਾਣਾ ਬੇਗੋਵਾਲ ਦੇ ਐਡੀਸ਼ਨਲ ਐੱਸ. ਐੱਚ. ਓ. ਸਤਵਿੰਦਰਜੀਤ ਸਿੰਘ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦਸਿਆ ਕਿ ਸੋਨੀਆ ਦੇ ਬਿਆਨਾਂ 'ਤੇ ਮ੍ਰਿਤਕਾ ਹਰਜੀਤ ਕੌਰ ਦੇ ਪਤੀ ਗੁਰਮੇਲ ਸਿੰਘ ਖਿਲਾਫ ਕੇਸ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਇਹ ਵੀ ਪੜ੍ਹੋ : ਵੀਡੀਓ 'ਚ ਖੋਲ੍ਹੀ ਹਵਾਲਾਤੀਆਂ ਨੇ ਜੇਲ ਪ੍ਰਸ਼ਾਸਨ ਦੀ ਪੋਲ, ਥਰਡ ਡਿਗਰੀ ਟਾਰਚਰ ਦੇ ਲਾਏ ਦੋਸ਼


author

shivani attri

Content Editor

Related News