ਪੇਕੇ ਘਰ ਰਹਿ ਰਹੀ ਔਰਤ ਨੇ ਬੱਚਿਆਂ ਸਮੇਤ ਨਿਗਲਿਆ ਜ਼ਹਿਰ, ਹਾਲਤ ਸਥਿਰ

07/20/2017 5:46:58 PM


ਪਠਾਨਕੋਟ(ਸ਼ਾਰਦਾ, ਮਨਿੰਦਰ)-ਪੁਲਸ ਥਾਣਾ ਇੰਦੌਰਾ ਦੇ ਅਧੀਨ 32 ਸਾਲਾ ਗ੍ਰਾਮੀਣ ਔਰਤ ਵੱਲੋਂ 2 ਬੱਚਿਆਂ ਸਮੇਤ ਜ਼ਹਿਰ ਨਿਗਲਣ ਦਾ ਸਨਸਨੀਖੇਜ ਮਾਮਲਾ ਸਾਹਮਣੇ ਆਇਆ ਹੈ। ਇਹ ਮਾਮਲਾ ਨਗਰ ਤੋਂ ਕਰੀਬ 18-20 ਕਿਲੋਮੀਟਰ ਦੂਰ ਬਸੇ ਕੰਦਰੋੜੀ ਪਿੰਡ ਦਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਇਸ ਹੈਰਾਨੀਜਨਕ ਘਟਨਾ ਨੂੰ ਅੰਜਾਮ ਦੇਣ ਵਾਲੀ ਪਿਛਲੇ ਲੰਬੇ ਸਮੇਂ ਤੋਂ ਆਪਣੇ ਪੇਕੇ ਘਰ ਰਹਿ ਰਹੀ ਸੀ। ਜਾਣਕਾਰੀ ਦਿੰਦੇ ਹੋਏ ਐਸ. ਪੀ. ਕਾਂਗੜਾ ਸੰਜੀਵ ਗਾਂਧੀ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਹੈ ਕਿ ਕੰਦਰੋੜੀ 'ਚ ਆਪਣੇ ਪੇਕੇ ਘਰ ਰਹਿ ਰਹੀ ਕੁਲਵਿੰਦਰ ਕੌਰ ਨੇ ਆਪਣੀ 12 ਸਾਲ ਦੀ ਬੇਟੀ ਸਿਮਰਨ ਅਤੇ 6 ਸਾਲ ਦੇ ਬੇਟੇ ਜਸਕਰਣ ਸਮੇਤ ਜ਼ਹਿਰੀਲਾ ਪਦਾਰਥ ਖਾ ਲਿਆ। ਫਿਲਹਾਲ ਪੁਲਸ ਨੇ ਮਾਮਲਾ ਦਰਜ ਕਰ ਲਿਆ ਗਿਆ ਹੈ। ਵੱਖ-ਵੱਖ ਪਹਿਲੂਆਂ ਨੂੰ ਧਿਆਨ 'ਚ ਰੱਖਦੇ ਹੋਏ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਮਹਿਲਾ ਦਾ ਵਿਆਹ ਲਗਭਗ 13 ਸਾਲ ਪਹਿਲਾਂ ਜਲੰਧਰ ਵਾਸੀ ਰਜਿੰਦਰ ਸਿੰਘ ਨਾਲ ਹੋਇਆ ਸੀ, ਜੋ ਕੰਮ ਦੇ ਸਿਲਸਿਲੇ 'ਚ ਦੁਬਈ ਰਹਿੰਦਾ ਹੈ। ਜਦ ਕਿ ਮਹਿਲਾ ਦੇ ਪਰਿਵਾਰ ਮੈਂਬਰ ਮਾਤਾ-ਪਿਤਾ, ਭਾਈ-ਭਾਬੀ ਕੈਨੇਡਾ 'ਚ ਰਹਿ ਰਹੇ ਹਨ। ਪੁਲਸ ਅਨੁਸਾਰ ਮਹਿਲਾ ਦੀ ਸਥਿਤੀ ਹਸਪਤਾਲ ਪ੍ਰਸ਼ਾਸਨ ਵੱਲੋਂ ਸਥਿਰ ਦੱਸੀ ਜਾ ਰਹੀ ਹੈ ਅਤੇ ਮਹਿਲਾ ਦੇ ਬਿਆਨਾਂ ਤੋਂ ਬਾਅਦ ਹੀ ਜ਼ਹਿਰ ਖਾਣ ਦੇ ਕਾਰਨਾਂ ਬਾਰੇ ਕੁਝ ਕਿਹਾ ਜਾ ਸਕਦਾ ਹੈ।


Related News