ਔਰਤ ਨੇ ਆਪਣੇ ਹੀ ਸਕੇ ਭਾਣਜਿਆਂ ’ਤੇ ਲਾਇਆ ਜਬਰ-ਜ਼ਿਨਾਹ ਦੀ ਕੋਸ਼ਿਸ਼ ਦਾ ਦੋਸ਼
Thursday, Aug 17, 2023 - 11:46 AM (IST)

ਲੁਧਿਆਣਾ (ਰਾਜ) : ਫੋਕਲ ਪੁਆਇੰਟ ਦੇ ਇਲਾਕੇ ’ਚ ਇਕ ਔਰਤ ਨੇ ਆਪਣੇ ਹੀ ਸਕੇ ਭਾਣਜਿਆਂ ’ਤੇ ਜਬਰ-ਜ਼ਿਨਾਹ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਪੀੜਤ ਔਰਤ ਦਾ ਕਹਿਣਾ ਹੈ ਕਿ ਉਹ ਉੱਚ ਅਧਿਕਾਰੀਆਂ ਨੂੰ ਮਿਲ ਕੇ ਇਸ ਸਬੰਧੀ ਸ਼ਿਕਾਇਤ ਦੇਵੇਗੀ। ਪੀੜਤ ਔਰਤ ਦਾ ਦੋਸ਼ ਹੈ ਕਿ ਉਹ ਵਿਧਵਾ ਹੈ।
ਇਕ ਮਹੀਨਾ ਪਹਿਲਾਂ ਹੀ ਉਸ ਦੇ ਪਤੀ ਦੀ ਮੌਤ ਹੋਈ ਸੀ। ਉਹ ਆਪਣੇ ਕਮਰੇ ’ਚ ਸੀ। ਇਸ ਦੌਰਾਨ ਉਸ ਦੇ ਭਾਣਜੇ ਕਮਰੇ ’ਚ ਆਏ ਅਤੇ ਜ਼ਬਰਦਸਤੀ ਕਰਨ ਲੱਗ ਗਏ। ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਗਈ ਅਤੇ ਕੱਪੜੇ ਵੀ ਪਾੜ ਦਿੱਤੇ। ਉਧਰ, ਥਾਣਾ ਪੁਲਸ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਸ਼ਿਕਾਇਤ ਆਉਣ ’ਤੇ ਕਾਰਵਾਈ ਕੀਤੀ ਜਾਵੇਗੀ।