ਔਰਤ ਨੇ ਘਰ ’ਚੋਂ ਨਕਦੀ ਤੇ ਗਹਿਣੇ ਕੀਤੇ ਚੋਰੀ, ਕੇਸ ਦਰਜ
Wednesday, Dec 04, 2024 - 04:47 AM (IST)
ਦਸੂਹਾ (ਝਾਵਰ/ਨਾਗਲਾ) - ਥਾਣਾ ਦਸੂਹਾ ਦੇ ਪਿੰਡ ਕੌਲਪੁਰ ਦੇ ਰਘਬੀਰ ਸਿੰਘ ਪੁੱਤਰ ਕਸ਼ਮੀਰ ਸਿੰਘ ਨੇ ਦਸੂਹਾ ਪੁਲਸ ਨੂੰ ਲਿਖਤੀ ਬਿਆਨ ਵਿਚ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ 20 ਨਵੰਬਰ ਨੂੰ ਹੋਇਆ ਸੀ ਅਤੇ ਵਿਆਹ ਦੌਰਾਨ ਘਰ ਦੇ ਕੰਮਕਾਜ ਕਰਨ ਵਾਸਤੇ ਇਸੇ ਹੀ ਪਿੰਡ ਦੀ ਔਰਤ ਬਿੰਦੂ ਪਤਨੀ ਸੰਜੀਵ ਕੁਮਾਰ ਨੂੰ ਇਕ ਮਹੀਨੇ ਲਈ ਘਰ ਦੇ ਕੰਮ ਕਰਨ ਲਈ ਰੱਖਿਆ ਸੀ।
ਉਨਾਂ ਦੱਸਿਆ ਕਿ ਵਿਆਹ ਦੌਰਾਨ ਘਰ ਦੀ ਅਲਮਾਰੀ ਵਿਚ ਇਕ ਲੱਖ ਦਸ ਹਜ਼ਾਰ ਰੁਪਏ, ਜੋ ਸ਼ਗਨਾਂ ਦੇ ਆਏ ਸਨ ਅਤੇ ਸੋਨੇ ਦੇ ਗਹਿਣੇ ਬਿੰਦੂ ਦੇਵੀ ਨੇ ਆਪਣੀ ਲੜਕੀ ਨੂੰ ਨਾਲ ਲੈ ਕੇ ਚੋਰੀ ਕਰ ਲਏ। ਇਨ੍ਹਾਂ ਪੈਸਿਆਂ ਵਿਚੋਂ 60,000 ਰੁਪਏ ਉਸ ਨੇ ਅਲਮਾਰੀ ਵਿਚ ਰੱਖ ਦਿੱਤੇ ਸੀ, ਜੋ ਉਨ੍ਹਾਂ ਨੇ ਲੱਭ ਲਏ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਾਂਚ ਅਧਿਕਾਰੀ ਏ.ਐੱਸ.ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਇਹ ਸਾਰੀ ਘਟਨਾ ਸੀ.ਸੀ.ਟੀ.ਵੀ. ਕੈਮਰੇ ਵਿਚ ਕੈਦ ਹੋ ਗਈ।
ਉਨ੍ਹਾਂ ਦੱਸਿਆ ਕਿ ਬਿੰਦੂ ਦੇਵੀ ਦੇ ਘਰੋਂ ਪੁਲਸ ਨੇ ਘਰਦਿਆਂ ਦੀ ਮਦਦ ਨਾਲ 35,000 ਰੁਪਏ ਤੇ ਹੋਰ ਸਾਮਾਨ ਬਰਾਮਦ ਕਰ ਲਿਆ ਅਤੇ ਕੁਝ ਸੋਨੇ ਦੇ ਗਹਿਣੇ ਵੀ ਬਰਾਮਦ ਕੀਤੇ। ਉਨ੍ਹਾਂ ਦੱਸਿਆ ਕਿ ਰਘਵੀਰ ਸਿੰਘ ਦੇ ਬਿਆਨ ਦੇ ਆਧਾਰ ’ਤੇ ਕੇਸ ਦਰਜ ਕਰ ਲਿਆ ਹੈ। ਇਸ ਸਬੰਧੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।