3 ਬੱਚਿਆਂ ਦੀ ਮਾਂ ਦਾ ਕਾਰਾ, ਭਤੀਜੇ ਨੂੰ ਲੈ ਕੇ ਹੋਈ ਫਰਾਰ

Sunday, Jul 28, 2019 - 11:48 AM (IST)

3 ਬੱਚਿਆਂ ਦੀ ਮਾਂ ਦਾ ਕਾਰਾ, ਭਤੀਜੇ ਨੂੰ ਲੈ ਕੇ ਹੋਈ ਫਰਾਰ

ਜਲੰਧਰ (ਮਾਹੀ)— ਦਿਹਾਤੀ ਥਾਣਾ ਮਕਸੂਦਾਂ ਅਧੀਨ ਆਉਂਦੇ ਪਿੰਡ ਰੰਧਾਵਾ ਮਸੰਦਾਂ ਦੇ ਰਹਿਣ ਵਾਲੇ ਸੁਰਿੰਦਰਪਾਲ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੀ ਪਤਨੀ ਮਨਜੀਤ ਕੌਰ, ਜੋ ਤਿੰਨ ਬੱਚਿਆਂ ਦੀ ਮਾਂ ਹੈ, ਬੀਤੇ ਦਿਨ ਆਪਣੇ ਨੌਜਵਾਨ ਭਤੀਜੇ ਜਤਿੰਦਰ ਕੁਮਾਰ ਉਰਫ ਅਜੇ ਕੁਮਾਰ ਨਾਲ ਘਰੋਂ ਫਰਾਰ ਹੋ ਗਈ। ਸੁਰਿੰਦਰਪਾਲ ਨੇ ਦੱਸਿਆ ਕਿ ਮਨਜੀਤ ਕੌਰ ਦੇ ਨਾਲ ਉਸ ਦਾ ਵਿਆਹ 1997 'ਚ ਹੋਇਆ ਸੀ। ਤਿੰਨ ਬੱਚੇ ਹੋਣ ਤੋਂ ਬਾਅਦ ਉਹ ਰੋਜ਼ੀ-ਰੋਟੀ ਖਾਤਿਰ ਵਿਦੇਸ਼ ਚਲਾ ਗਿਆ ਸੀ। ਉਸ ਦਾ ਭਤੀਜਾ ਉਸ ਸਮੇਂ ਉਨ੍ਹਾਂ ਦੇ ਘਰ 'ਚ ਹੀ ਰਹਿੰਦਾ ਸੀ। ਜਦ ਉਹ ਵਿਦੇਸ਼ 'ਚ ਸੀ ਤਾਂ ਉਸ ਸਮੇਂ ਉਸ ਦੇ ਭਤੀਜੇ ਅਤੇ ਉਸ ਦੀ ਪਤਨੀ ਦੇ ਪ੍ਰੇਮ-ਸੰਬੰਧ ਬਣ ਗਏ, ਜੋ ਕਿ ਦੋਵੇਂ ਆਪਸ 'ਚ ਪਹਿਲਾਂ ਬੱਚਿਆਂ ਤੋਂ ਲੁਕ ਕੇ ਮਿਲਦੇ ਰਹੇ ਅਤੇ ਜਦੋਂ ਉਹ ਵਿਦੇਸ਼ ਤੋਂ ਵਾਪਸ ਪਰਤਿਆ ਤਾਂ ਉਸ ਨੂੰ ਪਤਨੀ ਵੱਲੋਂ ਉਸ ਨਾਲ ਕੀਤੇ ਜਾਂਦੇ ਦੁਰਵਿਹਾਰ ਦੌਰਾਨ ਉਸ ਦੇ ਸੰਬੰਧਾਂ ਬਾਰੇ ਸ਼ੱਕ ਹੋਇਆ, ਜੋ ਕਿ ਬਾਅਦ 'ਚ ਹਕੀਕਤ ਵਿਚ ਬਦਲ ਗਿਆ। 

ਉਸ ਨੇ ਦੱਸਿਆ ਕਿ ਉਸ ਉਪਰੰਤ ਉਸ ਨੇ ਆਪਣੇ ਭਤੀਜੇ ਅਤੇ ਆਪਣੀ ਪਤਨੀ ਨੂੰ ਅਜਿਹੇ ਕੰਮਾਂ ਤੋਂ ਮਨ੍ਹਾ ਕਰਦੇ ਹੋਇਆਂ ਬਹੁਤ ਸਮਝਾਇਆ ਪਰ ਉਹ ਨਹੀਂ ਸਮਝੇ, ਜਿਸ ਦੌਰਾਨ ਉਸ ਦੇ ਭਤੀਜੇ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਉਸ ਨੇ ਦੱਸਿਆ ਕਿ ਇੰਨਾ ਕੁਝ ਹੋਣ ਦੇ ਬਾਵਜੂਦ ਆਪਣੀਆਂ ਦੋ ਮੁਟਿਆਰ ਧੀਆਂ ਅਤੇ ਇਕ ਜਵਾਨ ਪੁੱਤਰ ਹੋਣ ਕਰਕੇ ਆਪਣੀ ਇੱਜ਼ਤ ਲੁਕੋਣ ਲਈ ਮੈਂ ਚੁੱਪ ਰਿਹਾ ਪਰ ਬੀਤੇ ਦਿਨ ਜਦੋਂ ਉਹ ਆਪਣੇ ਕੰਮ 'ਤੇ ਗਿਆ ਸੀ ਤਾਂ ਉਸ ਨੂੰ ਦੁਪਹਿਰ ਵੇਲੇ ਸੂਚਨਾ ਮਿਲੀ ਕਿ ਉਸ ਦੀ ਪਤਨੀ ਭਤੀਜੇ ਨਾਲ ਫਰਾਰ ਹੋ ਗਈ ਹੈ। 
ਉਸ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦੇ ਫਰਾਰ ਹੋਣ ਦੀ ਸੂਚਨਾ ਮਿਲਦਿਆਂ ਹੀ ਉਸ ਵੱਲੋਂ ਥਾਣਾ ਮਕਸੂਦਾਂ ਨੂੰ ਸੂਚਨਾ ਦਿੱਤੀ ਗਈ। ਏ. ਐੱਸ. ਅਈ. ਈ. ਗੁਰਦਿਆਲ ਸਿੰਘ ਨੇ ਦੱਸਿਆ ਕਿ ਰੰਧਾਵਾ ਮਸੰਦਾਂ ਦੇ ਸੁਰਿੰਦਰਪਾਲ ਨੇ ਉਨ੍ਹਾਂ ਨੂੰ ਦਰਖਾਸਤ ਦਿੱਤੀ ਸੀ ਕਿ ਉਸ ਦੀ ਪਤਨੀ ਭਤੀਜੇ ਨਾਲ ਘਰੋਂ ਭੱਜ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਸੁਰਿੰਦਰਪਾਲ ਦੇ ਭਤੀਜੇ ਅਤੇ ਉਸ ਦੀ ਪਤਨੀ ਦੀ ਭਾਲ ਕੀਤੀ ਜਾ ਰਹੀ ਹੈ।


author

shivani attri

Content Editor

Related News