'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਚੱਲਦੀ ਟਰੇਨ 'ਚੋਂ ਡਿੱਗੀ ਬਜ਼ੁਰਗ ਜਨਾਨੀ, 4 ਘੰਟੇ ਝਾੜੀਆਂ 'ਚ ਬੇਹੋਸ਼ ਪਈ ਰਹੀ

Tuesday, May 10, 2022 - 10:59 AM (IST)

'ਜਾਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ', ਚੱਲਦੀ ਟਰੇਨ 'ਚੋਂ ਡਿੱਗੀ ਬਜ਼ੁਰਗ ਜਨਾਨੀ, 4 ਘੰਟੇ ਝਾੜੀਆਂ 'ਚ ਬੇਹੋਸ਼ ਪਈ ਰਹੀ

ਲੁਧਿਆਣਾ (ਗੌਤਮ) : ਲੁਧਿਆਣਾ ਰੇਲਵੇ ਸਟੇਸ਼ਨ ਨੇੜੇ ਸੋਮਵਾਰ ਦੇਰ ਰਾਤ ਚੱਲਦੀ ਟਰੇਨ 'ਚੋਂ ਇਕ ਬਜ਼ੁਰਗ ਜਨਾਨੀ ਡਿੱਗ ਗਈ। ਟਰੇਨ 'ਚੋਂ ਡਿਗਣ ਤੋਂ ਬਾਅਦ ਜਨਾਨੀ ਝਾੜੀਆਂ 'ਚ ਕਰੀਬ 4 ਘੰਟੇ ਤੱਕ ਬੇਹੋਸ਼ੀ ਦੀ ਹਾਲਤ 'ਚ ਪਈ ਰਹੀ। ਕੰਟਰੋਲ ਰੂਮ ਤੋਂ ਮਿਲੇ ਮੈਸਜ ਤੋਂ ਬਾਅਦ ਡਿਊਟੀ 'ਤੇ ਤਾਇਨਾਤ ਆਰ. ਪੀ. ਐੱਫ. ਦੇ ਏ. ਐੱਸ. ਆਈ. ਕਪਿਲ ਦੇਵ ਅਤੇ ਏ. ਐੱਸ. ਆਈ. ਮਹਿੰਦਰ ਸਿੰਘ ਨੇ ਕਰੀਬ 14 ਕਿਲੋਮੀਟਰ ਦੇ ਇਲਾਕੇ 'ਚ ਤਲਾਸ਼ੀ ਤੋਂ ਬਾਅਦ ਜਨਾਨੀ ਨੂੰ ਲੱਭਿਆ ਅਤੇ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ। ਜ਼ਖਮੀ ਜਨਾਨੀ ਦੀ ਪਛਾਣ ਦਿੱਲੀ ਦੀ ਰਹਿਣ ਵਾਲੀ ਸੁਸ਼ੀਲ ਦੇਵੀ (70) ਦੇ ਤੌਰ 'ਤੇ ਕੀਤੀ ਗਈ ਹੈ, ਜੋ ਕਿ ਆਪਣੇ ਪੋਤੇ ਅਭਿਮੰਨਿਊ ਸਿੰਘ ਨਾਲ ਮਾਤਾ ਵੈਸ਼ਨੋ ਦੇਵੀ ਦੀ ਯਾਤਰਾ ਤੋਂ ਵਾਪਸ ਆ ਰਹੀ ਸੀ।

ਇਹ ਵੀ ਪੜ੍ਹੋ : ਮੋਹਾਲੀ ਧਮਾਕਾ ਮਾਮਲੇ 'ਚ ਮੁੱਖ ਮੰਤਰੀ ਦਾ ਟਵੀਟ, 'ਪੰਜਾਬ ਦਾ ਮਾਹੌਲ ਖ਼ਰਾਬ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ

ਜਨਾਨੀ ਦੇ ਪਤੀ ਨੇ ਦੱਸਿਆ ਕਿ ਫਿਲੌਰ ਰੇਲਵੇ ਸਟੇਸ਼ਨ ਕਰਾਸ ਕਰਨ ਤੋਂ ਬਾਅਦ ਉਸ ਦੀ ਪਤਨੀ ਬਾਥਰੂਮ ਲਈ ਗਈ ਸੀ ਪਰ ਵਾਪਸ ਨਹੀਂ ਆਈ ਤਾਂ ਉਹ ਉਸ ਨੂੰ ਦੇਖਣ ਲਈ ਗਿਆ। ਜਦੋਂ ਬਾਥਰੂਮ 'ਚ ਉਹ ਨਹੀਂ ਮਿਲੀ ਤਾਂ ਉਸ ਨੇ ਪੁਲਸ ਮੁਲਾਜ਼ਮਾਂ ਨੂੰ ਇਹ ਦੱਸਿਆ। ਇੰਨੀ ਦੇਰ 'ਚ ਟਰੇਨ ਲੁਧਿਆਣਾ ਰੇਲਵੇ ਸਟੇਸ਼ਨ 'ਤੇ ਪਹੁੰਚ ਗਈ। ਏ. ਐੱਸ. ਆਈ. ਕਪਿਲ ਦੇਵ ਅਤੇ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਨੂੰ ਜਦੋਂ ਉਹ ਡਿਊਟੀ 'ਤੇ ਸਨ ਤਾਂ ਉਨ੍ਹਾਂ ਨੂੰ ਕੰਟਰੋਲ ਰੂਮ ਤੋ ਜਨਾਨੀ ਦੇ ਡਿਗਣ ਦਾ ਮੈਸਜ ਆਇਆ। ਟਰੇਨ ਦੇ ਨਾਲ ਚੱਲ ਰਹੀ ਗਾਰਦ ਨੇ ਜਨਾਨੀ ਦੇ ਪਤੀ ਨੂੰ ਲੁਧਿਆਣਾ ਰੇਲਵੇ ਸਟੇਸ਼ਨ ਉਤਾਰ ਦਿੱਤਾ ਅਤੇ ਉਸ ਨੂੰ ਆਰ. ਪੀ. ਐੱਫ. 'ਚ ਬਿਠਾ ਕੇ ਉਹ ਜਨਾਨੀ ਨੂੰ ਲੱਭਣ ਲਈ ਨਿਕਲ ਗਏ।

ਇਹ ਵੀ ਪੜ੍ਹੋ : ਮਾਛੀਵਾੜਾ ਸਾਹਿਬ ਵਿਖੇ ਵਾਪਰਿਆ ਭਿਆਨਕ ਹਾਦਸਾ, 2 ਲੋਕਾਂ ਦੀ ਦਰਦਨਾਕ ਮੌਤ

ਉਨ੍ਹਾਂ ਨੇ ਟਰੈਕ ਦੇ ਨਾਲ-ਨਾਲ ਝਾੜੀਆਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਉੱਥੋਂ ਉਨ੍ਹਾਂ ਨੂੰ ਬਜ਼ੁਰਗ ਜਨਾਨੀ ਬੇਹੋਸ਼ ਪਈ ਮਿਲੀ, ਜੋ ਕੇ ਬੋਹੇਸ਼ੀ ਦੀ ਹਾਲਤ 'ਚ ਸੀ। ਉੱਥੋਂ ਉਸ ਨੂੰ ਇਕ ਨਿੱਜੀ ਕਾਰ 'ਚ ਰੇਲਵੇ ਸਟੇਸ਼ਨ ਲਿਆਂਦਾ ਗਿਆ ਅਤੇ ਮੁੱਢਲੀ ਸਹਾਇਤਾ ਦੇਣ ਮਗਰੋਂ ਐਂਬੂਲੈਂਸ ਬੁਲਾ ਕੇ ਉਸ ਨੂੰ ਸਿਵਲ ਹਸਪਤਾਲ ਭੇਜਿਆ ਗਿਆ। ਹੁਣ ਉਸ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪੁਲਸ ਮੁਤਾਬਕ ਜਨਾਨੀ ਨੇ ਦੱਸਿਆ ਕਿ ਉਹ ਬਾਥਰੂਮ ਜਾ ਰਹੀ ਸੀ ਤਾਂ ਕੋਚ ਦਾ ਦਰਵਾਜ਼ਾ ਖੁੱਲ੍ਹਿਆ ਸੀ ਅਤੇ ਉਹ ਉਸ ਦੇ ਨੇੜਿਓਂ ਨਿਕਲਣ ਲੱਗੀ ਤਾਂ ਇਕ ਦਮ ਟਰੇਨ ਦਾ ਝਟਕਾ ਲੱਗਾ ਅਤੇ ਉਸ ਦਾ ਪੈਰ ਉੱਖੜ ਗਿਆ, ਜਿਸ ਕਾਰਨ ਉਹ ਹੇਠਾਂ ਡਿੱਗ ਗਈ ਅਤੇ ਉਸ ਨੂੰ ਕੁੱਝ ਪਤਾ ਨਹੀਂ ਲੱਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News