ਝੋਲਾ ਛਾਪ ਡਾਕਟਰ ਨੇ ਲਾਇਆ ਗਲਤ ਟੀਕਾ, ਉੱਜੜਿਆ ਹੱਸਦਾ-ਖੇਡਦਾ ਪਰਿਵਾਰ

08/19/2020 11:00:41 AM

ਰਾਜਪੁਰਾ (ਨਿਰਦੋਸ਼, ਚਾਵਲਾ) : ਇੱਥੇ ਇਕ ਝੋਲਾ ਛਾਪ ਡਾਕਟਰ ਵੱਲੋਂ ਜਨਾਨੀ ਦਾ ਗਲਤ ਇਲਾਜ ਕੀਤਾ ਗਿਆ, ਜਿਸ ਦੌਰਾਨ ਜਨਾਨੀ ਦੀ ਮੌਤ ਹੋ ਗਈ ਅਤੇ ਇਕ ਹੱਸਦਾ-ਖੇਡਦਾ ਪਰਿਵਾਰ ਉੱਜੜ ਗਿਆ। ਥਾਣਾ ਸਦਰ ਪੁਲਸ ਨੇ ਨਿੱਜੀ ਡਾਕਟਰ ਦੀ ਅਣਗਹਿਲੀ ਨਾਲ ਜਨਾਨੀ ਦੀ ਮੌਤ ਦੇ ਮਾਮਲੇ 'ਚ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਲੁਧਿਆਣਾ ਵਾਸੀਆਂ ਲਈ ਚੰਗੀ ਖ਼ਬਰ, 'ਜ਼ਿਲ੍ਹੇ' ਨੂੰ ਮੋਦੀ ਤੋਂ ਮਿਲੇਗਾ ਐਵਾਰਡ

ਥਾਣਾ ਸਦਰ ਪੁਲਸ ਕੋਲ ਪਿੰਡ ਜਨਸੂਆ ਦੇ ਵਸਨੀਕ ਨਸੀਬ ਸਿੰਘ ਵਾਸੀ ਪਿੰਡ ਜਨਸੂਆ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਪਤਨੀ ਸੰਤੋ ਬਾਈ (55) ਦੇ ਪਿੰਡ ਦੇ ਹੀ ਨਿੱਜੀ ਡਾਕਟਰ ਸੁਭਾਸ਼ ਕੁਮਾਰ ਨੇ ਟੀਕਾ ਲਗਾਇਆ ਤਾਂ ਉਸ ਦੀ ਪਤਨੀ ਦੀ ਹਾਲਤ ਵਿਗੜ ਗਈ ਤੇ ਖੱਬੇ ਵਾਲਾ ਪਾਸਾ ਖੜ੍ਹ ਗਿਆ ਸੀ ਅਤੇ ਟੀਕਾ ਵੀ ਪੱਕ ਗਿਆ। ਫਿਰ ਉਸ ਨੂੰ ਇਲਾਜ ਦੇ ਲਈ ਨਿੱਜੀ ਹਸਪਤਾਲ 'ਚ ਲਿਆਂਦਾ ਤਾਂ ਬਾਅਦ 'ਚ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਇਲਾਜ ਲਈ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਬੀਤੇ ਦਿਨੀਂ ਇਲਾਜ ਦੌਰਾਨ ਮੌਤ ਹੋ ਗਈ।

ਇਹ ਵੀ ਪੜ੍ਹੋ : ਜੇਕਰ ਤੁਸੀਂ ਵੀ 'ਆਨਲਾਈਨ ਖਾਣੇ' ਦਾ ਆਰਡਰ ਕਰਦੇ ਹੋ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਇਸ ਕੇਸ ਦੀ ਤਫਤੀਸ਼ ਕਰ ਰਹੇ ਏ. ਐਸ. ਆਈ. ਗੁਰਦੀਪ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੰਤੋ ਬਾਈ ਦੇ ਪਤੀ ਦੇ ਬਿਆਨਾਂ ਦੇ ਆਧਾਰ ’ਤੇ ਨਿੱਜੀ ਡਾਕਟਰ ਸੁਭਾਸ਼ ਕੁਮਾਰ ਦੇ ਖਿਲਾਫ਼ ਉਸ ਵਲੋਂ ਵਰਤੀ ਗਈ ਅਣਗਹਿਲੀ ਅਤੇ ਗਲਤ ਟੀਕਾ ਲਗਾਉਣ ਕਾਰਨ ਹੋਈ ਮੌਤ ਦੇ ਮਾਮਲੇ 'ਚ ਵੱਖ-ਵੱਖ ਧਰਾਵਾਂ ਹੇਠ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮਾਮਲੇ ਨਾਲ ਸਬੰਧਿਤ ਝੋਲਾ ਛਾਪ ਡਾਕਟਰ ਫਰਾਰ ਦੱਸਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ : ਪੰਜਾਬ ਦੇ 'ਮੋਗਾ' ਜ਼ਿਲ੍ਹੇ ਨੂੰ ਮਿਲਿਆ ਵੱਡਾ ਸਨਮਾਨ, ਦੇਸ਼ ਦੇ 5 ਸਭ ਤੋਂ ਵੱਧ ਉਤਸ਼ਾਹੀ ਜ਼ਿਲ੍ਹਿਆਂ 'ਚ ਸ਼ੁਮਾਰ


Babita

Content Editor

Related News