ਨਵੇਂ ਵਿਆਹੇ ਜੋੜੇ ਦੀਆਂ ਉੱਜੜੀਆਂ ਖੁਸ਼ੀਆਂ, ਸੜਕ ''ਤੇ ਡਿਗੀ ਪਤਨੀ ਉੱਪਰੋਂ ਲੰਘਿਆ ਟਰੱਕ

Tuesday, Oct 13, 2020 - 01:53 PM (IST)

ਨਵੇਂ ਵਿਆਹੇ ਜੋੜੇ ਦੀਆਂ ਉੱਜੜੀਆਂ ਖੁਸ਼ੀਆਂ, ਸੜਕ ''ਤੇ ਡਿਗੀ ਪਤਨੀ ਉੱਪਰੋਂ ਲੰਘਿਆ ਟਰੱਕ

ਸਮਾਣਾ (ਦਰਦ) : ਇੱਥੇ ਇਕ ਨਵੇਂ ਵਿਆਹੇ ਜੋੜੇ ਦੀਆਂ ਖੁਸ਼ੀਆਂ ਉਸ ਸਮੇਂ ਉੱਜੜ ਗਈਆਂ, ਜਦੋਂ ਇਕ ਭਿਆਨਕ ਹਾਦਸੇ ਦੌਰਾਨ ਨਵ ਵਿਆਹੁਤਾ ਪਤਨੀ ਦੀ ਮੌਤ ਹੋ ਗਈ, ਜਦੋਂ ਕਿ ਇਸ ਹਾਦਸੇ ਦੌਰਾਨ ਉਸ ਦਾ ਪਤੀ ਵਾਲ-ਵਾਲ ਬਚ ਗਿਆ। ਜਾਣਕਾਰੀ ਮੁਤਾਬਕ ਸਮਾਣਾ-ਭਵਾਨੀਗੜ੍ਹ ਸੜਕ 'ਤੇ ਕੁਲਾਰਾਂ ਮੋੜ ਨੇੜੇ ਸੋਮਵਾਰ ਸ਼ਾਮ ਨੂੰ ਮੋਟਰਸਾਈਕਲ ਅਤੇ ਟਰੱਕ ਦੀ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਇਹ ਦਰਦਨਾਕ ਹਾਦਸਾ ਵਾਪਰਿਆ।

ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ 'ਚ ਵਕੀਲਾਂ ਦਾ ਵੱਡਾ ਫ਼ੈਸਲਾ, ਬੇਅਦਬੀ ਦੇ ਦੋਸ਼ੀ ਦਾ ਕੋਈ ਨਹੀਂ ਲੜੇਗਾ ਕੇਸ

ਫਿਲਹਾਲ ਪਤੀ ਨੂੰ ਉਸ ਨੂੰ ਇਲਾਜ ਲਈ ਸਿਵਲ ਹਸਪਤਾਲ ਸਮਾਣਾ ਦਾਖ਼ਲ ਕਰਵਾਇਆ ਗਿਆ। ਘਟਨਾ ਉਪਰੰਤ ਚਾਲਕ ਨੇ ਟਰੱਕ ਸਣੇ ਦੌੜਨ ਦੀ ਕੋਸ਼ਿਸ਼ ਕੀਤੀ ਪਰ ਰਾਹਗੀਰਾਂ ਨੇ ਪਿੱਛਾ ਕਰ ਕੇ ਉਸ ਨੂੰ ਕਾਬੂ ਕਰ ਲਿਆ। ਸਿਵਲ ਹਸਪਤਾਲ ’ਚ ਜ਼ੇਰੇ ਇਲਾਜ ਜਗਜੀਤ ਸਿੰਘ ਪੁੱਤਰ ਮੇਲਾ ਵਾਸੀ ਪਿੰਡ ਗਾਜੇਵਾਸ ਨੇ ਦੱਸਿਆ ਕਿ ਉਸ ਦਾ ਵਿਆਹ ਕਰੀਬ ਇਕ ਮਹੀਨਾ ਪਹਿਲਾਂ ਬੁਢਲਾਡਾ ਦੀ ਕਵਿਤਾ (23) ਨਾਲ ਹੋਇਆ ਸੀ ਅਤੇ ਉਹ ਆਪਣੀ ਪਤਨੀ ਸਮੇਤ ਮੋਟਰਸਾਈਕਲ ’ਤੇ ਸਮਾਣਾ ਤੋਂ ਪਿੰਡ ਵਾਪਸ ਜਾ ਰਹੇ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ : ਦੋਹਾਂ ਹੱਥਾਂ 'ਚ ਪਿਸਤੌਲ ਲੈ ਬੰਦਾ ਮਾਰਨ ਪੁੱਜਾ ਲਾਰੈਂਸ ਦਾ ਗੁਰਗਾ, CCTV 'ਚ ਕੈਦ

ਕੁਲਾਰਾ ਮੋੜ ਨਜ਼ਦੀਕ ਪਿੱਛੋਂ ਆ ਰਹੇ ਜੀਰੀ ਦੇ ਭਰੇ ਟਰੱਕ ਨੇ ਉਸ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ, ਜਿਸ ਕਾਰਣ ਉਹ ਅਤੇ ਉਸ ਦੀ ਪਤਨੀ ਸੜਕ ’ਤੇ ਡਿੱਗ ਪਏ ਅਤੇ ਉਸ ਦੀ ਪਤਨੀ ਦੇ ਉੱਪਰੋਂ ਦੀ ਟਰੱਕ ਲੰਘ ਗਿਆ, ਜਿਸ ਕਾਰਣ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਇਹ ਵੀ ਪੜ੍ਹੋ : ਸ਼ੱਕੀ ਭਰਾ ਨੇ ਵਿਆਹ ਦੀਆਂ ਖੁਸ਼ੀਆਂ 'ਚ ਪੁਆਏ ਵੈਣ, ਲਾੜੀ ਬਣਨ ਤੋਂ ਪਹਿਲਾਂ ਹੀ ਭੈਣ ਨੂੰ ਮਾਰੀਆਂ ਗੋਲੀਆਂ

ਸਿਟੀ ਥਾਣਾ ਮੁਖੀ ਸਬ-ਇੰਸਪੈਕਟਰ ਕਰਨਵੀਰ ਸਿੰਘ ਨੇ ਦੱਸਿਆ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ। ਟਰੱਕ ਨੂੰ ਕਬਜ਼ੇ ’ਚ ਲੈ ਕੇ ਚਾਲਕ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
 


author

Babita

Content Editor

Related News