ਛੋਟੇ ਭਰਾ ਨੇ ਪੁੱਤਰਾਂ ਨਾਲ ਮਿਲ ਕੇ ਭਰਾ-ਭਰਜਾਈ ਨੂੰ ਕੁੱਟਿਆ, ਇਲਾਜ ਦੌਰਾਨ ਭਰਜਾਈ ਦੀ ਮੌਤ

10/16/2021 11:00:36 AM

ਭੁਨਰਹੇੜੀ (ਨੌਗਾਵਾਂ) : ਹਲਕਾ ਸਨੌਰ ਅਧੀਨ ਪਿੰਡ ਉੱਪਲੀ ਵਿਖੇ ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ 2 ਭਰਾਵਾਂ ਵਿਚਕਾਰ ਚੱਲਦੇ ਝਗੜੇ ਦੌਰਾਨ ਬਚਾਅ ਕਰਨ ਆਈ 70 ਸਾਲ ਦੀ ਸੁਰਜੀਤ ਕੌਰ ਦੀ ਸੱਟ ਲੱਗਣ ਨਾਲ ਮੌਤ ਹੋ ਗਈ। ਥਾਣਾ ਸਦਰ ਦੀ ਚੌਂਕੀ ਭੁਨਰਹੇੜੀ ਦੀ ਪੁਲਸ ਨੇ ਮ੍ਰਿਤਕਾ ਦੇ ਜ਼ਖਮੀ ਪਤੀ ਜੱਸਾ ਸਿੰਘ ਦੇ ਬਿਆਨਾਂ ’ਤੇ 3 ਦੋਸ਼ੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਮ੍ਰਿਤਕਾ ਦੇ ਜਵਾਈ ਲਾਡੀ ਨੇ ਦੱਸਿਆ ਕਿ ਉਸ ਦੇ 2 ਪੁੱਤਰ ਅਤੇ 2 ਲੜਕੀਆਂ ਹਨ, ਜੋ ਸਾਰੇ ਵਿਆਹੇ ਹੋਏ ਹਨ। ਦੋਵੇਂ ਮਸ਼ੀਨਾਂ ’ਤੇ ਸੀਜ਼ਨ ਲਗਾਉਣ ਲਈ ਛੱਤੀਸਗੜ੍ਹ ਗਏ ਹੋਏ ਹਨ ਪਰ ਉਸ ਦੇ ਸਹੁਰੇ ਦੇ ਛੋਟੇ ਭਰਾ ਨਿਰਮਲ ਸਿੰਘ (62) ਨੇ ਆਪਣੇ 2 ਪੁੱਤਰਾਂ ਨਾਲ ਰੰਜਿਸ਼ ਦੇ ਚੱਲਦਿਆਂ ਸਹੁਰੇ ਅਤੇ ਸੱਸ ’ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ।

ਦੋਵਾਂ ਨੂੰ ਰਾਜਿੰਦਰਾ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਸੱਸ ਦੀ ਇਲਾਜ ਦੌਰਾਨ ਮੌਤ ਹੋ ਗਈ, ਜਦੋਂ ਕਿ ਸਹੁਰੇ ਦੀ ਬਾਂਹ ਟੁੱਟ ਗਈ ਹੈ। ਪੁਲਸ ਚੌਂਕੀ ਭੁਨਰਹੇੜੀ ਦੇ ਇੰਚਾਰਜ ਨਿਸ਼ਾਨ ਸਿੰਘ ਨੇ ਦੱਸਿਆ ਕਿ ਦੋਵਾਂ ਭਰਾਵਾਂ ਵਿਚਕਾਰ ਕਾਫੀ ਸਮੇਂ ਤੋਂ ਝਗੜਾ ਚੱਲ ਰਿਹਾ ਸੀ। ਜਦੋਂ ਜੱਸਾ ਸਿੰਘ ਸਾਈਕਲ ’ਤੇ ਜਾ ਰਿਹਾ ਸੀ ਤਾਂ ਨਿਰਮਲ ਸਿੰਘ ਨੇ ਉਸ ’ਤੇ ਡੰਡੇ ਨਾਲ ਹਮਲਾ ਕਰ ਦਿੱਤਾ, ਜਦੋਂ ਉਸ ਦੀ ਪਤਨੀ ਉਸ ਨੂੰ ਛੁਡਾਉਣ ਆਈ ਤਾਂ ਨਿਰਮਲ ਸਿੰਘ ਨੇ ਉਸ ’ਤੇ ਵੀ ਡੰਡੇ ਨਾਲ ਹਮਲਾ ਕਰ ਦਿੱਤਾ। ਇਲਾਜ ਦੌਰਾਨ ਸੁਰਜੀਤ ਕੌਰ ਦੀ ਮੌਤ ਹੋ ਗਈ। ਪੁਲਸ ਨੇ ਇਸ ਸਬੰਧੀ ਨਿਰਮਲ ਸਿੰਘ ਅਤੇ ਉਸ ਦੇ 2 ਪੁੱਤਰਾਂ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਨਾਨੀ ਦੀ ਮੌਤ ਦੇ ਕਾਰਨਾਂ ਦਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਕੁੱਝ ਕਿਹਾ ਜਾ ਸਕਦਾ ਹੈ।


Babita

Content Editor

Related News