ਸੈਨਾ ਦੇ ਵਾਹਨ ਹੇਠਾਂ ਆਉਣ ਨਾਲ ਔਰਤ ਦੀ ਮੌਤ
Thursday, Oct 24, 2019 - 07:04 PM (IST)

ਗੁਰਦਾਸਪੁਰ,(ਵਿਨੋਦ) : ਸ਼ਹਿਰ 'ਚ ਸੈਨਾ ਦੀ ਗੱਡੀ ਹੇਠਾਂ ਆਉਣ ਨਾਲ ਇਕ ਔਰਤ ਦੀ ਮੌਤ ਹੋ ਗਈ। ਮਾਮਲੇ ਸਬੰਧੀ ਪੁਲਸ ਸਟੇਸ਼ਨ ਪੁਰਾਣਾ ਸ਼ਾਲਾ 'ਚ ਵਾਹਨ ਚਾਲਕ ਮਹਿੰਦਰ ਚੌਧਰੀ ਨਿਵਾਸੀ 1871 ਐੱਫ. ਡੀ. ਰੈਜੀਮੈਂਟ ਵਿਰੁੱਧ ਧਾਰਾ 304 ਏ, 427 ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਹਰਜਿੰਦਰ ਸਿੰਘ ਨੇ ਦੱਸਿਆ ਕਿ ਮੋਹਪ੍ਰੀਤ ਸਿੰਘ ਪੁੱਤਰ ਹਰਦੇਵ ਸਿੰਘ ਨਿਵਾਸੀ ਭੁੰਬਲੀ ਨੇ ਬਿਆਨ ਦਰਜ ਕਰਵਾਏ ਕਿ ਉਹ ਆਪਣੀ ਤਾਈ ਹਰਜੀਤ ਕੌਰ (60) ਪਤਨੀ ਲੇਟ ਰਜਿੰਦਰ ਸਿੰਘ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਸੀ. ਐੱਸ. ਡੀ. ਕੰਟੀਨ ਤਿੱਬੜੀ ਕੈਂਟ ਤੋਂ ਘਰੇਲੂ ਸਾਮਾਨ ਲੈ ਕੇ ਵਾਪਸ ਆ ਰਿਹਾ ਸੀ ਕਿ ਜਦ ਉਹ ਗੇਟ ਨੰਬਰ-4 ਤੋਂ ਕੁਝ ਪਿਛੇ ਸੀ ਕਿ ਇਕ ਸੈਨਾ ਦੇ ਵਾਹਨ ਨੇ ਉਸ ਨੂੰ ਕਰਾਸ ਕਰਦੇ ਸਮੇਂ ਬਿਨਾਂ ਹਾਰਨ ਬਜਾਏ, ਬਿਨਾਂ ਇੰਡੀਗੇਟਰ ਦਿੱਤੇ ਲਾਪਰਵਾਹੀ ਨਾਲ ਵਾਹਨ ਨੂੰ ਮੋੜ ਦਿੱਤਾ। ਜਿਸ ਨਾਲ ਉਸ ਦਾ ਮੋਟਰਸਾਈਕਲ ਵਾਹਨ ਨਾਲ ਟਕਰਾ ਗਿਆ। ਇਸ ਦੌਰਾਨ ਉਸ ਦੀ ਤਾਈ ਹਰਜੀਤ ਕੌਰ ਹੇਠਾਂ ਡਿੱਗ ਗਈ ਅਤੇ ਵਾਹਨ ਦਾ ਟਾਇਰ ਉਸ ਦੇ ਚੂਲੇ 'ਤੇ ਚੜ੍ਹ ਗਿਆ, ਜਿਸ ਨਾਲ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ।