ਹਾਦਸੇ ਨੇ ਖੋਹੀਆਂ ਪਰਿਵਾਰ ਦੀਆਂ ਖ਼ੁਸ਼ੀਆਂ, 3 ਬੱਚਿਆਂ ਦੀ ਮਾਂ ਨੂੰ ਮਿਲੀ ਦਰਦਨਾਕ ਮੌਤ
Thursday, Sep 05, 2024 - 07:03 PM (IST)

ਟਾਂਡਾ (ਵਰਿੰਦਰ ਪੰਡਿਤ, ਮੋਮੀ)- ਇਥੋਂ ਦੇ ਅੱਡਾ ਖਡਿਆਲਾ ਸੈਣੀਆਂ ਨੇੜੇ ਸੜਕ ਹਾਦਸਾ ਵਾਪਰਨ ਕਰਕੇ ਸਕੂਟਰੀ ਸਵਾਰ ਔਰਤ ਦੀ ਮੌਤ ਹੋ ਗਈ। ਮ੍ਰਿਤਕ ਔਰਤ ਦੀ ਪਛਾਣ ਮਮਤਾ ਵਾਸੀ ਪਿੰਡ ਮਿਰਜਾਪੁਰ ਖਡਿਆਲਾ ਵਜੋਂ ਹੋਈ ਹੈ। ਉਕਤ ਔਰਤ ਅੱਡਾ ਸਰਾਂ ਵਿੱਚ ਰੁਦਰਾ ਗਾਰਮੈਂਟਸ (ਕੱਪੜਿਆਂ ਦੀ ਦੁਕਾਨ) ਨਾਂ ਦੀ ਦੁਕਾਨ ਚਲਾਉਂਦੀ ਸੀ। ਮ੍ਰਿਤਕ ਔਰਤ ਦੇ ਪਤੀ ਦੀ ਕੁਝ ਸਮਾਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਅਤੇ ਪਿੱਛੇ ਪਰਿਵਾਰ ਵਿਚ ਹੁਣ 2 ਲੜਕੀਆਂ ਅਤੇ ਇਕ ਲੜਕਾ ਹੈ।
ਇਹ ਦਰਦਨਾਕ ਹਹਾਦਸਾ ਉਸ ਸਮੇਂ ਹੋਇਆ ਜਦੋਂ ਉਹ ਦੁਕਾਨ ਦਾ ਕੋਈ ਸਾਮਾਨ ਲੈਣ ਲਈ ਹੁਸ਼ਿਆਰਪੁਰ ਆਪਣੀ ਸਕੂਟਰੀ 'ਤੇ ਜਾ ਰਹੀ ਸੀ ਅਤੇ ਪਿੱਛੋਂ ਟਰੱਕ ਦੀ ਟੱਕਰ ਵੱਜਣ ਕਾਰਨ ਮੌਕੇ 'ਤੇ ਹੀ ਮੌਤ ਹੋ ਗਈ। ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਇਸ ਸਬੰਧੀ ਥਾਣਾ ਬੱਲੋਵਾਲ ਦੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸੂਬੇ ਨੂੰ ਨਸ਼ਾ ਮੁਕਤ ਬਣਾਉਣ ਲਈ ਪੰਜਾਬ ਸਰਕਾਰ ਨੇ ਚੁੱਕਿਆ ਅਹਿਮ ਕਦਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ