ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਔਰਤ ਨੇ ਲਿਆ ਫ਼ਾਹਾ
Saturday, Feb 22, 2025 - 05:25 PM (IST)

ਅਬੋਹਰ (ਜ. ਬ.) : ਉਪ-ਮੰਡਲ ਦੇ ਪਿੰਡ ਪੰਨੀਵਾਲਾ ਮਾਹਲਾ ਵਿਖੇ ਸਥਿਤ ਇੱਕ ਇੱਟਾਂ ਦੇ ਭੱਠੇ ’ਤੇ ਕੰਮ ਕਰਨ ਵਾਲੀ ਇਕ ਔਰਤ ਨੇ ਅਣਜਾਣ ਕਾਰਨਾਂ ਕਰ ਕੇ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਸ ਦੀ ਲਾਸ਼ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ’ਚ ਰੱਖੀ ਗਈ ਹੈ। ਜਾਣਕਾਰੀ ਅਨੁਸਾਰ ਸੁਮਨ, ਜੋ ਕਿ ਮੋਹਿਤ ਕਸ਼ਯਪ ਦੀ ਪਤਨੀ ਹੈ, ਜੋ ਕਿ ਮੂਲ ਰੂਪ ’ਚ ਯੂ. ਪੀ. ਦੇ ਜ਼ਿਲ੍ਹਾ ਏਟਾ ਦੇ ਰਹਿਣ ਵਾਲੇ ਸਨ। ਉਹ ਕਰੀਬ 28 ਸਾਲ ਦੀ ਸੀ, ਜੋ ਪੰਨੀਵਾਲਾ ਮਾਹਲਾ ’ਚ ਇਕ ਇੱਟਾਂ ਦੇ ਭੱਠੇ ’ਤੇ ਕੰਮ ਕਰਦੀ ਸੀ।
ਉਹ ਆਪਣੇ ਪਰਿਵਾਰ ਨਾਲ ਭੱਠੇ ’ਤੇ ਰਹਿੰਦੀ ਸੀ ਅਤੇ ਮਜ਼ਦੂਰ ਵਜੋਂ ਕੰਮ ਕਰਦੀ ਸੀ। ਕੱਲ੍ਹ ਸ਼ਾਮ ਅਣਜਾਣ ਕਾਰਨਾਂ ਕਰ ਕੇ ਉਸਨੇ ਭੱਠੇ ’ਤੇ ਹੀ ਫ਼ਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਭੱਠੇ ’ਤੇ ਕੰਮ ਕਰਨ ਵਾਲੇ ਲੋਕਾਂ ਨੇ ਇਸ ਬਾਰੇ ਕੱਲਰਖੇੜਾ ਪੁਲਸ ਚੌਂਕੀ ਅਤੇ ਖੁਈਆਂ ਸਰਵਰ ਪੁਲਸ ਸਟੇਸ਼ਨ ਨੂੰ ਸੂਚਿਤ ਕੀਤਾ। ਇਸ ’ਤੇ ਪੁਲਸ ਨੇ ਮੌਕੇ ’ਤੇ ਪਹੁੰਚ ਕੇ ਘਟਨਾ ਦਾ ਜਾਇਜ਼ਾ ਲਿਆ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਹਸਪਤਾਲ ਦੇ ਮੁਰਦਾਘਰ ’ਚ ਰੱਖ ਦਿੱਤਾ।
ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਹੋਰ ਰਿਸ਼ਤੇਦਾਰ ਅਜੇ ਨਹੀਂ ਪਹੁੰਚੇ ਹਨ। ਫਿਲਹਾਲ ਉਸਦੀ ਲਾਸ਼ ਨੂੰ ਪੋਸਟਮਾਰਟਮ ਲਈ ਰੱਖਿਆ ਗਿਆ ਹੈ ਅਤੇ ਜਦੋਂ ਮ੍ਰਿਤਕ ਦੇ ਰਿਸ਼ਤੇਦਾਰ ਆਉਣਗੇ ਤਾਂ ਉਨ੍ਹਾਂ ਦੇ ਬਿਆਨਾਂ ਦੇ ਆਧਾਰ ’ਤੇ ਢੁੱਕਵੀਂ ਕਾਰਵਾਈ ਕੀਤੀ ਜਾਵੇਗੀ।