ਦੋਵੇਂ ਜੀਆਂ ਦਾ ਰਾਜ਼ੀਨਾਮਾ ਕਰਵਾਉਣ 'ਚ ਫਸ ਗਈ ਮਨੀਸ਼ਾ ਗੁਲਾਟੀ, ਮੁੰਡੇ ਨੇ ਰੱਖ ਦਿੱਤੀ ਇਹ ਸ਼ਰਤ (ਵੀਡੀਓ)

08/08/2022 3:55:34 PM

ਚੰਡੀਗੜ੍ਹ : ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਕੋਲ ਇਕ ਅਜੀਬ ਕੇਸ ਆਇਆ, ਜਿਸ 'ਚ ਉਹ ਖ਼ੁਦ ਹੀ ਫਸਦੇ ਹੋਏ ਦਿਖਾਈ ਦਿੱਤੇ। ਜਾਣਕਾਰੀ ਮੁਤਾਬਕ ਇਕ ਵਿਆਹੁਤਾ ਔਰਤ ਜਿਸ ਦੀ ਮਾਂ ਨਹੀਂ ਸੀ, ਉਸ ਨੂੰ ਘਰੇਲੂ ਕਲੇਸ਼ ਦੇ ਚੱਲਦਿਆਂ ਕੋਈ ਮਨੀਸ਼ਾ ਗੁਲਾਟੀ ਕੋਲ ਲੈ ਕੇ ਆਇਆ ਸੀ। ਮਨੀਸ਼ਾ ਗੁਲਾਟੀ ਨੇ ਉਸ ਦੀ ਅਤੇ ਉਸ ਦੇ ਪਤੀ ਦੀ ਚੰਗੀ ਕਾਊਂਸਲਿੰਗ ਕੀਤੀ ਪਰ ਇਸ ਵਿਚਕਾਰ ਔਰਤ ਦੇ ਪਤੀ ਨੇ ਮਨੀਸ਼ਾ ਗੁਲਾਟੀ ਅੱਗੇ ਇਕ ਅਜੀਬੋ-ਗਰੀਬ ਸ਼ਰਤ ਰੱਖ ਦਿੱਤੀ।

ਇਹ ਵੀ ਪੜ੍ਹੋ : NRI ਮੁੰਡੇ ਨਾਲ ਵਿਆਹ ਕਰਵਾ ਅਮਰੀਕਾ ਪੁੱਜੀ ਕੁੜੀ, ਅਸਲੀਅਤ ਸਾਹਮਣੇ ਆਈ ਤਾਂ ਸਹੁਰਿਆਂ ਦੇ ਉੱਡੇ ਹੋਸ਼

ਮਨੀਸ਼ਾ ਗੁਲਾਟੀ ਮੁਤਾਬਕ ਦੋਵਾਂ ਜੀਆਂ ਦਾ ਸੋਸ਼ਲ ਮੀਡੀਆ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਸੀ ਕਿ ਕਮਿਸ਼ਨ ਕੀ ਹੈ ਤੇ ਕਮਿਸ਼ਨ ਦੀ ਪਾਵਰ ਕੀ ਹੈ। ਉਨ੍ਹਾਂ ਦੱਸਿਆ ਕਿ ਉਹ ਦੋਵਾਂ ਦੀ ਕਾਊਂਸਲਿੰਗ ਕਰਨ 'ਚ ਕਾਮਯਾਬ ਰਹੇ ਪਰ ਔਰਤ ਦੇ ਪਤੀ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਆਪਣੇ ਨਾਲ ਘਰ ਲੈ ਜਾਵੇਗਾ ਪਰ ਉਸ ਦੀ ਇਕ ਸ਼ਰਤ ਹੈ। ਸ਼ਰਤ ਪੁੱਛੇ ਜਾਣ 'ਤੇ ਉਸ ਨੇ ਚੇਅਰਪਰਸਨ ਮਨੀਸ਼ਾ ਗੁਲਾਟੀ ਨੂੰ ਕਿਹਾ ਕਿ ਮੇਰੀ ਪਤਨੀ ਫ਼ਾਹਾ ਲੈਣ ਦੀਆਂ ਧਮਕੀਆਂ ਦਿੰਦੀ ਹੈ।

ਇਹ ਵੀ ਪੜ੍ਹੋ : 2 ਸਾਲ ਪਹਿਲਾਂ ਚੱਲਦੀ ਗੱਡੀ 'ਚ ਹੋਇਆ ਸੀ ਗੈਂਗਰੇਪ, ਪੁਲਸ ਨੇ ਨਾ ਸੁਣੀ ਤਾਂ ਪੀੜਤਾ ਨੇ ਖ਼ੁਦ ਹੀ ਲੱਭ ਲਏ ਮੁਲਜ਼ਮ

ਉਸ ਨੇ ਕਿਹਾ ਕਿ ਉਹ ਉਨ੍ਹਾਂ ਨਾਲ ਗੁਰਦੁਆਰਾ ਸਾਹਿਬ ਚੱਲਣ 'ਤੇ ਉੱਥੇ ਜਾ ਕੇ ਸਹੁੰ ਚੁੱਕਣ ਕਿ ਜੇਕਰ ਮੇਰੀ ਪਤਨੀ ਨੇ ਅਜਿਹਾ ਕੁੱਝ ਕੀਤਾ ਤਾਂ ਉਸ ਦੀ ਜ਼ਿੰਮੇਵਾਰੀ ਮਨੀਸ਼ਾ ਗੁਲਾਟੀ ਦੀ ਹੋਵੇਗੀ। ਕਾਫ਼ੀ ਸਮਝਾਉਣ ਦੇ ਬਾਵਜੂਦ ਜਦੋਂ ਵਿਅਕਤੀ ਨਹੀਂ ਮੰਨਿਆ ਤਾਂ ਮਨੀਸ਼ਾ ਗੁਲਾਟੀ ਨੇ ਗੁਰਦੁਆਰਾ ਸਾਹਿਬ ਜਾਣ ਦਾ ਫ਼ੈਸਲਾ ਕੀਤਾ। ਮਨੀਸ਼ਾ ਗੁਲਾਟੀ ਦਾ ਕਹਿਣਾ ਸੀ ਕਿ ਜੇਰਕ ਮੇਰੇ ਸਹੁੰ ਚੁੱਕਣ ਨਾਲ ਕਿਸੇ ਦਾ ਘਰ ਵੱਸਦਾ ਹੈ ਤਾਂ ਉਹ ਜ਼ਰੂਰ ਗੁਰਦੁਆਰਾ ਸਾਹਿਬ ਜਾ ਕੇ ਸਹੁੰ ਚੁੱਕਣਗੇ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
 


Babita

Content Editor

Related News