ਸਹੁਰੇ ਪਰਿਵਾਰ ਨੇ ਜ਼ਮੀਨੀ ਵਿਵਾਦ ਕਾਰਨ ਔਰਤ ਦੀ ਕੁੱਟਮਾਰ ਕਰਕੇ ਪਾੜੇ ਕੱਪੜੇ

Wednesday, Oct 04, 2017 - 07:01 PM (IST)

ਸਹੁਰੇ ਪਰਿਵਾਰ ਨੇ ਜ਼ਮੀਨੀ ਵਿਵਾਦ ਕਾਰਨ ਔਰਤ ਦੀ ਕੁੱਟਮਾਰ ਕਰਕੇ ਪਾੜੇ ਕੱਪੜੇ

ਟਾਂਡਾ(ਮੋਮੀ, ਕੁਲਦੀਸ਼)— ਪਿੰਡ ਤਲਵੰਡੀ ਡੱਡੀਆਂ ਵਿਖੇ ਜ਼ਮੀਨੀ ਵਿਵਾਦ ਦੇ ਚੱਲਦਿਆਂ ਇਕ ਔਰਤ ਨਾਲ ਕੁੱਟਮਾਰ ਕਰਨ 'ਤੇ ਉਸ ਦੇ ਕੱਪੜੇ ਪਾੜਨ ਦੇ ਦੋਸ਼ ਅਧੀਨ ਟਾਂਡਾ ਪੁਲਸ ਨੇ ਉਸ ਔਰਤ ਦੇ ਜੇਠ ਦੇ ਪੁੱਤਰ ਅਤੇ ਜੇਠਾਣੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਸ ਨੇ ਇਹ ਮਾਮਲਾ ਪੀੜ੍ਹਤ ਔਰਤ ਕੁਲਵਿੰਦਰ ਕੌਰ ਪਤਨੀ ਪਰਮਜੀਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਕੁਲਵਿੰਦਰ ਸਿੰਘ ਪੁੱਤਰ ਸੁਰਿੰਦਰ ਸਿੰਘ ਅਤੇ ਹਰਜੀਤ ਕੌਰ ਪਤਨੀ ਕੁਲਵਿੰਦਰ ਖਿਲਾਫ ਦਰਜ ਕੀਤਾ ਹੈ। ਪੁਲਸ ਕੋਲ ਦਰਜ ਕਰਵਾਏ ਗਏ ਬਿਆਨਾਂ 'ਚ ਕੁਲਵਿੰਦਰ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਪਰਮਜੀਤ ਸਿੰਘ ਵਿਦੇਸ਼ 'ਚ ਰਹਿੰਦਾ ਹੈ ਅਤੇ ਉਨ੍ਹਾਂ ਨੇ 6 ਏਕੜ ਜ਼ਮੀਨ ਗੁਰਮੀਤ ਸਿੰਘ ਨੂੰ ਠੇਕੇ 'ਤੇ ਦਿੱਤੀ ਹੈ, ਜਿੱਥੇ ਉਸ ਦੇ ਜੇਠ ਦਾ ਪੁੱਤਰ ਉਨ੍ਹਾਂ ਨੂੰ ਫਸਲ ਕੱਟਣ ਤੋਂ ਰੋਕਦਾ ਹੈ। ਜਦ ਉਨ੍ਹਾਂ ਨੇ ਲੜਕੇ ਨੂੰ ਫਸਲ ਕੱਟਣ ਤੋਂ ਰੋਕਣ ਸਬੰਧੀ ਰੋਕਿਆ ਤਾਂ ਉਕਤ ਦੋਵੇਂ ਦੋਸ਼ੀਆਂ ਨੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ ਅਤੇ ਉਸ ਦੇ ਕੱਪੜੇ ਪਾੜ ਦਿੱਤੇ। ਪੁਲਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News