ਔਰਤ ਵਲੋਂ ਝੀਲ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

Friday, May 15, 2026 - 11:28 AM (IST)

ਔਰਤ ਵਲੋਂ ਝੀਲ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼

ਬਠਿੰਡਾ (ਸੁਖਵਿੰਦਰ) : ਇਕ ਵਿਆਹੁਤਾ ਔਰਤ ਵੱਲੋਂ ਝੀਲ ’ਚ ਛਾਲ ਮਾਰ ਕੇ ਖ਼ੁਦਕੁਸ਼ੀ ਦੀ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਇਕ ਔਰਤ ਨੇ ਬਠਿੰਡਾ ਗੋਨਿਆਣਾ ਰੋਡ ’ਤੇ ਝੀਲ ਨੰਬਰ 2 ’ਚ ਛਾਲ ਮਾਰ ਦਿੱਤੀ। ਸੂਚਨਾ ਮਿਲਣ ’ਤੇ ਸਹਾਰਾ ਜਨ ਸੇਵਾ ਦੀ ਲਾਈਫ ਸੇਵਿੰਗ ਬ੍ਰਿਗੇਡ ਦੇ ਵਰਕਰ ਸੰਦੀਪ ਗਿੱਲ ਐਂਬੂਲੈਂਸ ਲੈ ਕੇ ਮੌਕੇ ’ਤੇ ਪਹੁੰਚੇ।

ਲੋਕਾਂ ਦੀ ਮਦਦ ਨਾਲ ਔਰਤ ਨੂੰ ਝੀਲ ’ਚੋਂ ਬਾਹਰ ਕੱਢ ਕੇ ਤੁਰੰਤ ਉਸਨੂੰ ਹਸਪਤਾਲ ਪਹੁੰਚਾਇਆ ਗਿਆ। ਔਰਤ ਨੇ ਦੱਸਿਆ ਕਿ ਉਸਦਾ ਘਰ ’ਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ ਸੀ, ਜਿਸ ਦੇ ਚੱਲਦਿਆਂ ਉਸ ਨੇ ਝੀਲ ’ਚ ਛਾਲ ਮਾਰ ਦਿੱਤੀ। ਉਸਦੀ ਪਛਾਣ ਨਵਪ੍ਰੀਤ ਕੌਰ ਵਜੋਂ ਹੋਈ।
 


author

Babita

Content Editor

Related News