ਜਲੰਧਰ ਦੇ ਬਾਰ ''ਚ ਨੌਜਵਾਨਾਂ ਦਾ ''ਹਾਈਵੋਲਟੇਜ ਡਰਾਮਾ'', ਸਟਾਫ ਦੀ ਕੁੱਟਮਾਰ ਤੋਂ ਬਾਅਦ ਜੰਮ ਕੇ ਕੀਤੀ ਭੰਨਤੋੜ
Wednesday, May 13, 2026 - 06:17 AM (IST)
ਜਲੰਧਰ (ਜ. ਬ.) : ਕਿਸ਼ਨਪੁਰਾ ਚੌਕ ਨੇੜੇ ਸਥਿਤ ਚੀਅਰਸ ਐਂਡ ਬੀਅਰਸ ਬਾਰ ਵਿਚ ਬੀਅਰ ਪੀਣ ਆਏ ਨੌਜਵਾਨਾਂ ਨੇ ਮਾਮੂਲੀ ਗੱਲ ’ਤੇ ਸਟਾਫ ਨਾਲ ਗਾਲੀ-ਗਲੋਚ ਕਰਨ ਤੋਂ ਬਾਅਦ ਕੁੱਟਮਾਰ ਸ਼ੁਰੂ ਕਰ ਦਿੱਤੀ। 4 ਨੌਜਵਾਨਾਂ ਨੇ ਬਾਰ ਵਿਚ ਜੰਮ ਕੇ ਖਰੂਦ ਮਚਾਇਆ ਅਤੇ ਬੀਅਰ ਮਸ਼ੀਨ ਦੇ ਇਲਾਵਾ ਸ਼ੀਸ਼ੇ ਦੇ ਟੇਬਲ, ਗਲਾਸ ਆਦਿ ਸਭ ਤੋੜ ਦਿੱਤੇ। ਭੰਨ-ਤੋੜ ਦੇ ਬਾਅਦ ਮੁਲਜ਼ਮ ਮੌਕੇ ਤੋਂ ਫ਼ਰਾਰ ਹੋ ਗਏ, ਜਿਸ ਦੇ ਬਾਅਦ ਬਾਰ ਦੇ ਮੈਨੇਜਰ ਨੇ ਪੁਲਸ ਨੂੰ ਸੂਚਨਾ ਦਿੱਤੀ।
ਜਾਣਕਾਰੀ ਦਿੰਦਿਆਂ ਮੈਨੇਜਰ ਸੋਮ ਸਿੰਘ ਨੇ ਦੱਸਿਆ ਕਿ 4 ਨੌਜਵਾਨ ਦੁਪਹਿਰ 3.30 ਵਜੇ ਬਾਰ ਵਿਚ ਬੀਅਰ ਪੀਣ ਆਏ ਸਨ। ਬੀਅਰ ਪੀਣ ਦੇ ਬਾਅਦ 2 ਨੌਜਵਾਨ ਬਾਹਰ ਪਰ 2 ਨੌਜਵਾਨ ਬਾਥਰੂਮ ਵੱਲ ਚਲੇ ਗਏ। ਉਨ੍ਹਾਂ ਦੱਸਿਆ ਕਿ ਉਸ ਸਮੇਂ ਬਾਰ ਵਿਚ ਕੋਈ ਗਾਹਕ ਨਹੀਂ ਆਇਆ ਸੀ। ਇਹ ਲੋਕ ਪਹਿਲੇ ਹੀ ਗਾਹਕ ਸਨ, ਜਿਨ੍ਹਾਂ ਨੇ ਬਾਥਰੂਮ ਵਿਚ ਉਲਟੀ ਕਰਨ ਦੇ ਬਾਅਦ ਸਟਾਫ ਨੂੰ ਬੋਲਣਾ ਸ਼ੁਰੂ ਕਰ ਦਿੱਤਾ ਕਿ ਬਾਥਰੂਮ ਵਿਚ ਕਿਸੇ ਨੇ ਉਲਟੀ ਕੀਤੀ ਹੈ, ਉਸ ਨੂੰ ਸਾਫ ਕਰਵਾ ਦੇਣ। ਸੋਮ ਸਿੰਘ ਨੇ ਕਿਹਾ ਕਿ ਬਾਰ ਵਿਚ ਇਨ੍ਹਾਂ ਨੌਜਵਾਨਾਂ ਦੇ ਇਲਾਵਾ ਕੋਈ ਗਾਹਕ ਸੀ ਹੀ ਨਹੀਂ ਪਰ ਉਨ੍ਹਾਂ ਨੇ ਫਿਰ ਵੀ ਕਿਹਾ ਕਿ ਉਹ ਸਾਫ ਕਰ ਲੈਣਗੇ ਪਰ ਉਲਟੀ ਉਨ੍ਹਾਂ ਵਿਚੋਂ ਕਿਸੇ ਇਕ ਨੇ ਹੀ ਕੀਤੀ ਹੈ। ਇਹ ਸੁਣ ਕੇ ਦੋਵਾਂ ਨੌਜਵਾਨਾਂ ਨੇ ਨਸ਼ੇ ਵਿਚ ਗਾਲੀ-ਗਲੋਚ ਸ਼ੁਰੂ ਕਰ ਿਦੱਤਾ ਤੇ ਸਟਾਫ ’ਤੇ ਹੱਥ ਚੁੱਕਿਆ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਇਸ ਦੌਰਾਨ ਚਾਰਾਂ ਨੌਜਵਾਨਾਂ ਨੇ ਸਟਾਫ ’ਤੇ ਹਮਲਾ ਕਰਦੇ ਹੋਏ ਕੁਰਸੀਆਂ ਚੁੱਕ ਕੇ ਸ਼ੀਸ਼ੇ ਦੇ ਟੇਬਲਾਂ ’ਤੇ ਮਾਰੀਆਂ, ਗਲਾਸ ਮਾਰ-ਮਾਰ ਕੇ ਤੋੜ ਦਿੱਤੇ ਅਤੇ ਬੀਅਰ ਦੀ ਕੀਮਤੀ ਮਸ਼ੀਨ ਵੀ ਤੋੜ ਦਿੱਤੀ।
ਇਹ ਵੀ ਪੜ੍ਹੋ : ਪੰਜਾਬ 'ਚ ਸ਼ੁਰੂ ਹੋਈ ਖਤਰਨਾਕ ਖੇਡ! ਘਰ ਬੈਠੇ ਲੋਕਾਂ ਦੇ ਕੱਟੇ ਜਾਣ ਲੱਗੇ ਚਲਾਨ
ਉਨ੍ਹਾਂ ਕਿਹਾ ਕਿ ਭੰਨ-ਤੋੜ ਕਰਨ ਵਾਲੇ ਮੁਲਜ਼ਮ ਫ਼ਰਾਰ ਹੋ ਗਏ, ਜਿਸ ਦੇ ਬਾਅਦ ਉਨ੍ਹਾਂ ਪੁਲਸ ਨੂੰ ਦਿੱਤੀ। ਥਾਣਾ ਨੰਬਰ 8 ਦੇ ਇੰਚਾਰਜ ਸਾਹਿਲ ਚੌਧਰੀ ਆਪਣੀ ਟੀਮ ਨਾਲ ਮੌਕੇ ’ਤੇ ਪਹੁੰਚੇ ਅਤੇ ਸੀ. ਸੀ. ਟੀ. ਵੀ. ਫੁਟੇਜ ਵਿਚ ਕੈਦ ਹੋਈ ਮੁਲਜ਼ਮਾਂ ਦੀ ਐਕਟਿਵਾ ਦੇ ਨੰਬਰ ਤੋਂ ਉਨ੍ਹਾਂ ਦੀ ਪਛਾਣ ਕਰ ਲਈ। ਮੁਲਜ਼ਮ ਨੌਜਵਾਨ ਕਾਜ਼ੀ ਮੰਡੀ ਦੇ ਰਹਿਣ ਵਾਲੇ ਹਨ। ਪੁਲਸ ਦੀ ਮੰਨੀਏ ਤਾਂ ਮੁਲਜ਼ਮਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਗਈ ਪਰ ਉਹ ਸਾਰੇ ਫ਼ਰਾਰ ਹਨ। ਪੁਲਸ ਦਾ ਕਹਿਣਾ ਹੈ ਕਿ ਜਲਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
