ਨਵ-ਵਿਆਹੀ ਔਰਤ ਦੀ ਮੌਤ ਦੇ ਮਾਮਲੇ ’ਚ ਮਾਮਲਾ ਦਰਜ
Friday, May 08, 2026 - 05:22 PM (IST)
ਅਬੋਹਰ (ਸੁਨੀਲ) : ਥਾਣਾ ਖੂਈਆਂਸਰਵਰ ਪੁਲਸ ਨੇ ਨਵ-ਵਿਆਹੀ ਹਰਮਨਜੋਤ ਕੌਰ ਦੀ ਮੌਤ ਦੇ ਮਾਮਲੇ 'ਚ ਪਤੀ, ਸੱਸ, ਨਨਾਣ ਅਤੇ ਨਨਦੋਈ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਢਾਣੀ ਕਰਨੈਲ ਵਾਸੀ ਹਰਮਨਜੀਤ ਕੌਰ ਪੁੱਤਰੀ ਬਲਜਿੰਦਰ ਸਿੰਘ ਨੇ ਅਤੇ ਅਜੈ ਪੁੱਤਰ ਹਰਬਖ਼ਸ਼ ਸਿੰਘ ਵਾਸੀ ਅਜੀਤ ਨਗਰ ਨੇ ਕਥਿਤ ਤੌਰ 'ਤੇ ਘਰੋਂ ਭੱਜ ਕੇ ਲਵ ਮੈਰਿਜ ਕਰਵਾਈ ਸੀ। ਕੁੱਝ ਸਮੇਂ ਤੋਂ ਉਹ ਪਿੰਡ ਸਪਾਂਵਾਲੀ ਢਾਣੀ 'ਚ ਕਣਕ ਵਾਢੀ ਦੇ ਕੰਮ ਨੂੰ ਲੈ ਕੇ ਆਪਣੀ ਭੈਣ ਦੇ ਕਹਿਣ 'ਤੇ ਅਜੈ ਹਰਮਨਜੀਤ ਕੌਰ ਦੇ ਨਾਲ ਉੱਥੇ ਆ ਕੇ ਰਹਿਣ ਲੱਗਾ। ਪਿਛਲੇ ਦਿਨ ਦੋਵਾਂ ਵਿੱਚ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਅਜੈ ਕਣਕ ਦੀ ਵਾਢੀ ਕਰਨ ਚਲਾ ਗਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਹਰਮਨਜੋਤ ਕੌਰ ਨੇ ਕਥਿਤ ਤੌਰ 'ਤੇ੍ ਇਸ ਦੌਰਾਨ ਜ਼ਹਿਰ ਪੀ ਲਿਆ। ਉਸਦੀ ਸਿਹਤ ਖ਼ਰਾਬ ਹੋਣ ਤੇ ਉਹ ਪਰਵਿਾਰ ਵਾਲਿਆਂ ਨਾਲ ਉਸਨੂੰ ਡਾਕਟਰਾਂ ਕੋਲ ਲੈ ਗਿਆ। ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ। ਥਾਣਾ ਖੂਈਆਂ ਸਰਵਰ ਪੁਲਿਸ ਨੇ ਮ੍ਰਿਤਕਾ ਦੇ ਭਰਾ ਪਵਨ ਸਿੰਘ ਪੁੱਤਰ ਬਲਜਿੰਦਰ ਸਿੰਘ ਵਾਸੀ ਢਾਣੀ ਕਰਨੈਲ ਦੇ ਬਿਆਨ ’ਤੇ ਮ੍ਰਿਤਕਾ ਦੇ ਪਤੀ ਅਜੈ ਸਿੰਘ ਪੁੱਤਰ ਹਰਬਖਸ਼ ਸਿੰਘ, ਸੱਸ ਪਰਮਜੀਤ ਕੌਰ ਪਤਨੀ ਹਰਬਖਸ਼ ਸਿੰਘ, ਨਨਾਣ ਸੀਮਾ ਰਾਣੀ ਪਤਨੀ ਜੱਗਾ ਸਿੰਘ, ਨਣਦੋਈ ਜੱਗਾ ਸਿੰਘ ਪੁੱਤਰ ਬੱਗਾ ਸਿੰਘ ਸਾਰੇ ਵਾਸੀ ਅਜੀਤ ਨਗਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
