ਕੁੱਟਮਾਰ ਕਰਨ ਦੇ ਦੋਸ਼ਾਂ ''ਚ 15 ਨਾਮਜ਼ਦ

Sunday, May 17, 2026 - 04:00 PM (IST)

ਕੁੱਟਮਾਰ ਕਰਨ ਦੇ ਦੋਸ਼ਾਂ ''ਚ 15 ਨਾਮਜ਼ਦ

ਬਠਿੰਡਾ (ਸੁਖਵਿੰਦਰ) : ਪੁਲਸ ਵਲੋਂ ਕੁੱਟਮਾਰ ਕਰਨ ਦੇ ਵੱਖ-ਵੱਖ ਮਾਮਲਿਆਂ 'ਚ ਔਰਤਾਂ ਸਮੇਤ 15 ਲੋਕਾਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਸਤੀਸ਼ ਕੁਮਾਰ ਵਾਸੀ ਬਠਿੰਡਾ ਨੇ ਸਿਵਲ ਲਾਈਨ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੀਤੇ ਦਿਨੀ ਮੁਲਜ਼ਮ ਬਬਲੀ, ਸੋਨੂੰ, ਰੋਹਿਤ ਅਤੇ ਪ੍ਰਕਾਸ਼ ਵਾਸੀ ਬਠਿੰਡਾ ਵਲੋਂ ਉਸਦੀ ਕੁੱਟਮਾਰ ਕੀਤੀ। ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਦਾ ਉਨ੍ਹਾਂ ਦਾ ਪੁਰਾਣਾ ਝਗੜਾ ਚੱਲਦਾ ਸੀ, ਜਿਸ ਦੇ ਚੱਲਦਿਆ ਮੁਲਜ਼ਮਾਂ ਵਲੋਂ ਉਸਦੀ ਕੁੱਟਮਾਰ ਕੀਤੀ। ਇਸੇ ਤਰ੍ਹਾਂ ਸੁਖਰਾਜ ਸਿੰਘ ਵਾਸੀ ਮੌੜ ਕਲਾਂ ਨੇ ਮੌੜ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮੁਲਜ਼ਮ ਸੁਖਦੀਪ ਸਿੰਘ ਅਤੇ ਸੁਖਦੀਪ ਸਿੰਘ ਪੁੱਤਰ ਬਿੰਦਰ ਸਿੰਘ ਵਾਸੀ ਮੌੜ ਕਲਾਂ ਵਲੋਂ ਉਸਦੀ ਕੁੱਟਮਾਰ ਕੀਤੀ।

ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨਾਲ ਉਸਦਾ ਪੁਰਾਣਾ ਝੱਗੜਾ ਚਲਦਾ ਸੀ। ਇਸੇ ਤਰ੍ਹਾਂ ਜਸਕਰਨ ਸਿੰਘ ਵਾਸੀ ਘੁੱਦਾ ਨੇ ਨੰਦਗੜ੍ਹ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਮਨਦੀਪ ਕੌਰ ਉਸਦੀ ਪਤਨੀ ਹੈ। ਉਨ੍ਹਾਂ ਦੱਸਿਆ ਕਿ ਉਸਦਾ ਪਤਨੀ ਨਾਲ ਘਰੇਲੂ ਝਗੜਾ ਚੱਲਦਾ ਹੈ, ਜਿਸ ਦੇ ਚੱਲਦਿਆ ਉਸਦੀ ਪਤਨੀ ਮਨਦੀਪ ਕੌਰ, ਮਨਜੀਤ ਕੌਰ ਪਤਨੀ ਮਿੱਠੂ ਸਿੰਘ, ਮੇਹਰ ਸਿੰਘ ਵਾਸੀ ਨਰੂਆਣਾ, ਪਰਮਿੰਦਰ ਸਿੰਘ, ਕਾਕਾ ਸਿੰਘ ਵਾਸੀ ਫੱਲੜ ਨੇ 3-4 ਅਣਪਛਾਤੇ ਲੋਕਾਂ ਨਾਲ ਮਿਲ ਕੇ ਉਸਦੀ ਅਤੇ ਉਸਦੀ ਮਾਤਾ ਜਸਵੀਰ ਕੌਰ ਦੀ ਕੁੱਟਮਾਰ ਕੀਤੀ ਅਤੇ ਸੱਟਾਂ ਮਾਰੀਆਂ। ਪੁਲਸ ਵਲੋਂ ਉਕਤ ਸਾਰੇ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
 


author

Babita

Content Editor

Related News