ਦੋ ਕਾਰਾਂ ਦੀ ਭਿਆਨਕ ਟੱਕਰ, ਇਕੋ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਜ਼ਖਮੀ

Saturday, May 16, 2026 - 06:22 PM (IST)

ਦੋ ਕਾਰਾਂ ਦੀ ਭਿਆਨਕ ਟੱਕਰ, ਇਕੋ ਪਰਿਵਾਰ ਦੇ ਚਾਰ ਮੈਂਬਰ ਗੰਭੀਰ ਜ਼ਖਮੀ

ਮੋਗਾ (ਆਜ਼ਾਦ) : ਥਾਣਾ ਕੋਟ ਈਸੇ ਖਾਂ ਅਧੀਨ ਪੈਂਦੇ ਪਿੰਡ ਲੋਂਗੀਵਿੰਡ ਦੇ ਕੋਲ ਤੇਜ਼ ਰਫਤਾਰ ਕਾਰ ਦੀ ਲਪੇਟ ਵਿਚ ਆਉਣ ਕਾਰਨ ਵੈਗਨਰ ਗੱਡੀ ਵਿਚ ਸਵਾਰ ਪਰਿਵਾਰਕ ਮੈਂਬਰਾਂ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ। ਇਸ ਸਬੰਧ ਵਿਚ ਪਵਨ ਕੁਮਾਰ ਨਿਵਾਸੀ ਪਿੰਡ ਤਾਵੜ ਹਰਿਆਣਾ ਦੇ ਬਿਆਨਾਂ ’ਤੇ ਜੋਬਨਪ੍ਰੀਤ ਸਿੰਘ ਨਿਵਾਸੀ ਪਿੰਡ ਲੋਂਗੀਵਿੰਡ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਜਾਂਚ ਸਹਾਇਕ ਥਾਣੇਦਾਰ ਨਛੱਤਰ ਸਿੰਘ ਵਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੁਲਸ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਪਵਨ ਕੁਮਾਰ ਨੇ ਕਿਹਾ ਕਿ ਉਹ ਰਾਜਸਥਾਨ ਵਿਚ ਮਾਰੂਤੀ ਕੰਪਨੀ ਦਾ ਸੇਲਜ ਮੈਨ ਹੈ ਅਤੇ ਆਪਣੇ-ਅਪਣੇ ਰਿਸ਼ਤੇਦਾਰਾਂ ਨੂੰ ਜੀਰੇ ਤੋਂ ਮਿਲਣ ਤੋਂ ਬਾਅਦ ਆਪਣੇ ਪਿੰਡ ਤਾਬੜ ਜਾ ਰਿਹਾ ਸੀ ਜਦੋਂ ਉਹ ਲੋਂਗੀਵਿੰਡ ਦੇ ਕੋਲ ਪੁੱਜਾ ਤਾਂ ਇਕ ਤੇਜ਼ ਰਫਤਾਰ ਕਾਰ ਚਾਲਕ ਜੋਬਨਪ੍ਰੀਤ ਸਿੰਘ ਨੇ ਉਨ੍ਹਾਂ ਦੀ ਗੱਡੀ ਵਿਚ ਟੱਕਰ ਮਾਰੀ ਅਤੇ ਕਾਰ ਡੂੰਘੇ ਖੱਡੇ ਵਿਚ ਜਾ ਡਿੱਗੀ ਅਤੇ ਕਾਰ ਪਲਟ ਗਈ, ਜਿਸ ਦੇ ਚਾਰੋਂ ਟਾਇਰ ਉਪਰ ਹੋ ਗਏ।

ਇਸ ਦੌਰਾਨ ਗੱਡੀ ਵਿਚ ਬੈਠੇ ਸਾਰੇ ਪਰਿਵਾਰਕ ਮੈਂਬਰਾਂ ਨੇ ਰੌਲਾ ਪਾਇਆ ਤਾਂ ਆਸ ਪਾਸ ਦੇ ਲੋਕ ਇਕੱਠੇ ਹੋ ਗਏ, ਜਿਨ੍ਹਾਂ ਨੇ ਸਾਨੂੰ ਆਪਣੀ ਗੱਡੀ ਰਾਹੀਂ ਕੋਟ ਈਸੇ ਖਾਂ ਦੇ ਪ੍ਰਾਈਵੇਟ ਹਸਪਤਾਲ ਵਿਚ ਦਾਖਲ ਕਰਵਾਇਆ। ਇਸ ਹਾਦਸੇ ਵਿਚ ਮੇਰੇ ਅਤੇ ਮੇਰੇ ਭਰਾ ਦਵਿੰਦਰ ਕੁਮਾਰ, ਮੇਰੀ ਘਰਵਾਲੀ ਅਤੇ ਮੇਰੀ ਭਰਜਾਈ ਦੇ ਵੀ ਸੱਟਾਂ ਲੱਗੀਆਂ। ਇਸ ਉਪਰੰਤ ਸਾਨੂੰ ਹਰਿਆਣਾ ਵਿਖੇ ਰੈਫਰ ਕੀਤਾ ਗਿਆ। ਇਸ ਹਾਦਸੇ ਵਿਚ ਮੇਰੀ ਭੂਆ ਦੇ ਜ਼ਿਆਦਾ ਸੱਟਾਂ ਲੱਗਣ ਕਾਰਨ ਉਸਨੂੰ ਡੀਐੱਮਸੀ ਲੁਧਿਆਣਾ ਰੈਫਰ ਕੀਤਾ ਗਿਆ। ਜਾਂਚ ਅਧਿਕਾਰੀ ਨੇ ਕਿਹਾ ਕਿ ਕਥਿਤ ਮੁਲਜ਼ਮ ਦੀ ਗ੍ਰਿਫਤਾਰੀ ਬਾਕੀ ਹੈ।


author

Gurminder Singh

Content Editor

Related News