ਨੌਜਵਾਨ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਵਾਲੇ 4 ਪੁਲਸ ਅੜਿੱਕੇ

Tuesday, May 12, 2026 - 11:17 AM (IST)

ਨੌਜਵਾਨ ਦੀ ਕੁੱਟਮਾਰ ਕਰਕੇ ਲੁੱਟ-ਖੋਹ ਕਰਨ ਵਾਲੇ 4 ਪੁਲਸ ਅੜਿੱਕੇ

ਮਾਨਸਾ (ਸੰਦੀਪ ਮਿੱਤਲ) : ਬੀਤੇ ਦਿਨੀਂ ਗੁਰੂ ਨਾਨਕ ਹਸਪਤਾਲ ਕੋਲ ਗੁਰਸੇਵਕ ਸਿੰਘ ਵਾਸੀ ਮਾਨਬੀੜੀਆ ਦੀ ਇਨੋਵਾ ਸਵਾਰ ਚਾਰ ਵਿਅਕਤੀਆਂ ਵੱਲੋਂ ਕੁੱਟਮਾਰ ਕਰਕੇ ਉਸ ਕੋਲੋਂ 25 ਹਜ਼ਾਰ ਰੁਪਏ ਨਕਦੀ ਅਤੇ ਏ. ਟੀ. ਐੱਮ. ਤੇ ਹੋਰ ਸਾਮਾਨ ਖੋਹਣ ਵਾਲਿਆਂ ਨੂੰ ਘਟਨਾ ਸਮੇਂ ਵਰਤੀ ਗੱਡੀ ਅਤੇ 20 ਨਸ਼ੀਲੀਆਂ ਗੋਲੀਆਂ ਸਣੇ ਕਾਬੂ ਕਰ ਲਿਆ ਗਿਆ ਹੈ। ਮਾਨਸਾ ਵਿਖੇ ਕਿਰਾਏ ਦੇ ਮਕਾਨ ’ਤੇ ਰਹਿੰਦੇ ਇਕ ਨੌਜਵਾਨ ਗੁਰਸੇਵਕ ਸਿੰਘ ਉਰਫ਼ ਤੇਜ਼ੀ ਨੇ ਪੁਲਸ ਕੋਲ ਸ਼ਿਕਾਇਤ ਕੀਤੀ ਕਿ 9 ਮਈ ਦੀ ਦੁਪਹਿਰ ਉਹ ਏ. ਟੀ. ਐੱਮ. ਤੋਂ 25 ਹਜ਼ਾਰ ਰੁਪਏ ਕੱਢਵਾ ਕੇ ਆਪਣੇ ਘਰ ਵੱਲ ਜਾ ਰਿਹਾ ਸੀ। ਇਸ ਦੌਰਾਨ ਇਨੋਵਾ ਸਵਾਰ ਚਾਰ ਵਿਅਕਤੀਆਂ ਨੇ ਘੇਰ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਤੋਂ 25 ਹਜ਼ਾਰ ਰੁਪਏ ਸਮੇਤ ਏ. ਟੀ. ਐੱਮ. ਤੇ ਆਧਾਰ ਕਾਰਡ ਖੋਹ ਕੇ ਉਸ ਨੂੰ ਅਰਵਿੰਦ ਨਗਰ ਕੋਲ ਗੱਡੀ ’ਚੋਂ ਸੁੱਟ ਕੇ ਫ਼ਰਾਰ ਹੋ ਗਏ ਸਨ।

ਥਾਣਾ ਸਿਟੀ-2 ਮਾਨਸਾ ਦੀ ਪੁਲਸ ਨੇ ਇਸ ਮਾਮਲੇ ਦੀ ਪੜਤਾਲ ਤੋਂ ਬਾਅਦ ਇਨੋਵਾ ਗੱਡੀ ਅਤੇ 20 ਨਸ਼ੀਲੀਆਂ ਗੋਲੀਆਂ ਸਮੇਤ ਰਮਨਦੀਪ ਸਿੰਘ ਉਰਫ਼ ਬਿੱਲਾ ਵਾਸੀ ਮੋਹਰ ਸਿੰਘ ਵਾਲਾ, ਗੁਰਜੀਤ ਸਿੰਘ ਉਰਫ਼ ਲਾਡੀ, ਹਰਕਿੰਦਰ ਸਿੰਘ ਉਰਫ਼ ਗੋਬਿੰਦ, ਗੁਰਜੀਤ ਸਿੰਘ ਉਰਫ਼ ਜੀਤਾ ਵਾਸੀ ਖਿਆਲਾ ਕਲਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੀੜਤ ਗੁਰਸੇਵਕ ਸਿੰਘ ਨੇ ਦੱਸਿਆ ਕਿ ਉਹ ਇਕ ਕੰਪਨੀ ’ਚ ਏਰੀਆ ਮੈਨੇਜਰ ਵਜੋਂ ਕੰਮ ਕਰਦਾ ਹੈ ਅਤੇ ਇਨ੍ਹਾਂ ਵਿਅਕਤੀਆਂ ਨੇ ਉਸਦੀ ਕੁੱਟਮਾਰ ਕਰਕੇ ਉਸ ਤੋਂ ਲੁੱਟ-ਖੋਹ ਕੀਤੀ ਹੈ।


author

Babita

Content Editor

Related News