ਬੱਚੇ ਨੂੰ ਅਗਵਾ ਕਰਨ ਦੇ ਸ਼ੱਕ ''ਚ ਲੋਕਾਂ ਨੇ ਮਹਿਲਾ ਨੂੰ ਬੇਰਹਿਮੀ ਨਾਲ ਕੁੱਟਿਆ
Saturday, Mar 31, 2018 - 03:26 PM (IST)

ਜਲੰਧਰ(ਮ੍ਰਿਦੁਲ)— ਥਾਣਾ ਨੰਬਰ-8 ਦੇ ਅਧੀਨ ਆਉਂਦੇ ਲੰਮਾ ਪਿੰਡ 'ਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ ਮਹਿਲਾ ਨੂੰ ਲੋਕਾਂ ਨੇ ਬੱਚਾ ਅਗਵਾ ਕਰਨ ਦੇ ਦੋਸ਼ 'ਚ ਬੇਰਹਿਮੀ ਨਾਲ ਕੁੱਟ ਦਿੱਤਾ। ਥਾਣਾ ਨੰਬਰ-8 ਦੇ ਐੱਸ. ਐੱਚ. ਓ. ਨਵਦੀਪ ਸਿੰਘ ਨੇ ਦੱਸਿਆ ਕਿ ਲੰਮਾਪਿੰਡ ਵਾਸੀ ਮੰਦਬੁੱਧੀ ਬਜ਼ੁਰਗ ਮਹਿਲਾ ਸ਼ੁੱਕਰਵਾਰ ਦੁਪਹਿਰ ਇੱਧਰ-ਉਧਰ ਘੁੰਮ ਰਹੀ ਸੀ। ਇੰਨੇ 'ਚ ਉਥੇ ਇਕ ਕਿਰਾਏ ਦੇ ਮਕਾਨ 'ਚ ਰਹਿਣ ਵਾਲੀ ਮਹਿਲਾ ਦਾ 9 ਸਾਲ ਬੱਚਾ ਖੇਡਣ ਲੱਗ ਗਿਆ। ਇਸੇ ਦੌਰਾਨ ਬਜ਼ੁਰਗ ਮਹਿਲਾ ਉਸ ਨਾਲ ਖੇਡਣ ਲੱਗੀ ਅਤੇ ਉਸ ਨੂੰ ਪੁਚਕਾਰਨ ਲੱਗੀ। ਬਾਅਦ 'ਚ ਉਹ ਉਸ ਨੂੰ ਲੰਮਾਪਿੰਡ ਲੈ ਗਈ। ਇਸੇ ਦੌਰਾਨ ਲੋਕਾਂ ਨੇ ਉਸ ਨੂੰ ਇਹ ਸਮਝ ਕੇ ਕੁੱਟ ਦਿੱਤਾ ਕਿ ਉਹ ਬੱਚੇ ਅਗਵਾ ਕਰ ਰਹੀ ਹੈ ਜਦਕਿ ਉਹ ਉਸ ਨੂੰ ਪਿਆਰ ਕਰ ਰਹੀ ਸੀ। ਮੌਕੇ 'ਤੇ ਪਹੁੰਚੀ ਪੀ. ਸੀ. ਆਰ. ਟੀਮ ਨੇ ਥਾਣਾ ਪੁਲਸ ਨੂੰ ਸੂਚਿਤ ਕੀਤਾ, ਜਿਸ ਦੇ ਬਾਅਦ ਪੁਲਸ ਨੇ ਆ ਕੇ ਮਹਿਲਾ ਨੂੰ ਹਿਰਾਸਤ 'ਚ ਲੈ ਲਿਆ ਪਰ ਜਾਂਚ ਦੇ ਬਾਅਦ ਉਸ ਨੂੰ ਛੱਡ ਦਿੱਤਾ।