ਪੰਜਾਬ 'ਚ ਕਲਯੁੱਗੀ ਪੁੱਤ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ

Saturday, Aug 16, 2025 - 11:14 AM (IST)

ਪੰਜਾਬ 'ਚ ਕਲਯੁੱਗੀ ਪੁੱਤ ਨੇ ਵੱਡੀ ਵਾਰਦਾਤ ਨੂੰ ਦਿੱਤਾ ਅੰਜਾਮ, ਪਿਓ ਦਾ ਬੇਰਹਿਮੀ ਨਾਲ ਕੀਤਾ ਕਤਲ

ਬਟਾਲਾ/ਨੌਸ਼ਹਿਰਾ ਮੱਝਾ ਸਿੰਘ (ਗੋਰਾਇਆ): ਪਿੰਡ ਤਾਰਾਗੜ੍ਹ ’ਚ ਨਸ਼ੇੜੀ ਪੁੱਤ ਨੇ ਪਿਓ ਨੂੰ ਮਾਰ ਕੇ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਾਣਕਾਰੀ ਮੁਤਾਬਕ ਨਸ਼ੇੜੀ ਪੁੱਤਰ ਨੇ ਨਸ਼ਾ ਕਰਨ ਲਈ ਪੈਸੇ ਨਾ ਮਿਲਣ ’ਤੇ ਆਪਣੇ ਪਿਤਾ ਦੇ ਸਿਰ ’ਤੇ ਪਹਿਲਾਂ ਰੋੜੇ ਨਾਲ ਤਿੰਨ ਵਾਰ ਕੀਤੇ ਅਤੇ ਫਿਰ ਡੰਡੇ ਨਾਲ 4-5 ਵਾਰ ਕਰ ਕੇ ਗੰਭੀਰ ਰੂਪ ’ਚ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਪਿਤਾ ਨੂੰ ਜਦ ਹਸਪਤਾਲ ’ਚ ਲਿਜਾਇਆ ਗਿਆ ਤਾਂ ਉਸ ਦੀ ਮੌਤ ਹੋ ਗਈ।

ਇਹ ਵੀ ਪੜ੍ਹੋ- ਪੰਜਾਬ 'ਚ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, ਜਾਣੋ 16, 17, 18, 19 ਤੱਕ ਦੀ ਨਵੀਂ Update

ਇਸ ਸਬੰਧੀ ਥਾਣਾ ਕਿਲ੍ਹਾ ਲਾਲ ਸਿੰਘ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਹੈ। ਐੱਸ.ਆਈ ਕਵਲਪ੍ਰੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਲੱਭਾ ਮਸੀਹ ਨਿਵਾਸੀ ਤਾਰਾਗੜ੍ਹ ਦੀ ਪਤਨੀ ਪਰਮਜੀਤ ਨੇ ਪੁਲਸ ਨੂੰ ਦਿੱਤੇ ਬਿਆਨ ਵਿੱਚ ਕਿਹਾ ਹੈ ਕਿ ਉਹ ਘਰੇਲੂ ਕੰਮ ਕਰਦੀ ਹੈ ਅਤੇ ਉਸ ਦੇ ਪੁੱਤਰ ਜਰਮਨ ਮਸੀਹ ਦੀ ਪਤਨੀ ਨੀਲਮ ਆਪਣੇ ਦੋ ਬੱਚਿਆਂ ਨਾਲ ਕਿਤੇ ਚਲੀ ਗਈ ਹੈ ਜਿਸ ਕਾਰਨ ਜਰਮਨ ਮਸੀਹ ਨੇ ਨਸ਼ਾ ਕਰਨਾ ਸ਼ੁਰੂ ਕਰ ਦਿੱਤਾ। 11 ਅਗਸਤ ਦੀ ਸ਼ਾਮ ਨੂੰ ਉਸ ਦੇ ਪੁੱਤਰ ਜਰਮਨ ਮਸੀਹ ਨੇ ਪਿਤਾ ਲੱਭਾ ਮਸੀਹ ਤੋਂ ਨਸ਼ਾ ਕਰਨ ਲਈ ਪੈਸੇ ਮੰਗੇ ਪਰ ਉਸ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਤੇ ਕਿਹਾ ਕਿ ਉਹ ਖ਼ੁਦ ਬਿਮਾਰ ਹੈ, ਪੈਸੇ ਕਿੱਥੋਂ ਦੇਵੇ।

ਇਹ ਵੀ ਪੜ੍ਹੋ- ਸਿਹਤ ਕਰਮਚਾਰੀ ਦੀ ਸ਼ਰਮਨਾਕ ਕਰਤੂਤ, ਡੇਢ ਦਰਜਨ ਮਹਿਲਾ ਕਰਮਚਾਰੀਆਂ ਨੂੰ ਕਰਦਾ ਸੀ...

ਗੁੱਸੇ ਵਿਚ ਆਏ ਜਰਮਨ ਮਸੀਹ ਨੇ ਆਪਣੇ ਪਿਤਾ ਦੇ ਸਿਰ ’ਤੇ ਰੋੜੇ ਨਾਲ ਤਿੰਨ-ਚਾਰ ਵਾਰ ਕਰ ਕੇ ਉਸ ਨੂੰ ਗੰਭੀਰ ਰੂਪ ’ਚ ਜ਼ਖਮੀ ਕਰ ਦਿੱਤਾ। ਇੱਥੇ ਹੀ ਬੱਸ ਨਹੀਂ ਜਰਮਨ ਨੇ ਧਰਤੀ ’ਤੇ ਡਿੱਗੇ ਪਿਤਾ ਦੇ ਸਿਰ ’ਤੇ ਡੰਡੇ ਨਾਲ ਚਾਰ-ਪੰਜ ਵਾਰ ਹੋਰ ਕਰ ਦਿੱਤੇ, ਜਿਸ ਨਾਲ ਉਸ ਦਾ ਪਤੀ ਗੰਭੀਰ ਰੂਪ ’ਚ ਜ਼ਖਮੀ ਹੋ ਗਿਆ। ਜਦੋਂ ਉਹ ਪਤੀ ਨੂੰ ਪੁੱਤਰ ਤੋਂ ਛੁਡਾਉਣ ਲਈ ਅੱਗੇ ਗਈ ਤਾਂ ਉਸ ਨੇ ਉਸ ਨੂੰ ਧੱਕਾ ਦੇ ਕੇ ਉਥੋਂ ਭੱਜ ਗਿਆ ਉਸ ਨੇ ਕਿਹਾ ਕਿ ਉਹ ਜ਼ਖਮੀ ਪਤੀ ਨੂੰ ਇਲਾਜ ਲਈ ਸਿਵਲ ਹਸਪਤਾਲ ਬਟਾਲਾ ਲੈ ਗਈ ਜਿੱਥੇ ਉਸ ਦੀ ਮੌਤ ਹੋ ਗਈ। ਪੁਲਸ ਨੇ ਮ੍ਰਿਤਕ ਲੱਭਾ ਮਸੀਹ ਦੀ ਪਤਨੀ ਪਰਮਜੀਤ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਉਸ ਦੇ ਪੁੱਤਰ ਜਰਮਨ ਮਸੀਹ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਇਹ ਵੀ ਪੜ੍ਹੋ- ਆਜ਼ਾਦੀ ਮਗਰੋਂ ਵੀ 3 ਦਿਨ ਤੱਕ ਪਾਕਿ ਦਾ ਹਿੱਸਾ ਰਿਹਾ ਸੀ ਇਹ ਸਰਹੱਦੀ ਜ਼ਿਲ੍ਹਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Shivani Bassan

Content Editor

Related News