ਪੰਜਾਬ ''ਚ ਵੱਡੀ ਵਾਰਦਾਤ! ਭਤੀਜੇ ਵੱਲੋਂ ਬੇਰਹਿਮੀ ਨਾਲ ਦਿਵਿਆਂਗ ਚਾਚੇ ਦਾ ਕਤਲ

Saturday, Aug 23, 2025 - 04:01 PM (IST)

ਪੰਜਾਬ ''ਚ ਵੱਡੀ ਵਾਰਦਾਤ! ਭਤੀਜੇ ਵੱਲੋਂ ਬੇਰਹਿਮੀ ਨਾਲ ਦਿਵਿਆਂਗ ਚਾਚੇ ਦਾ ਕਤਲ

ਭਵਾਨੀਗੜ੍ਹ (ਵਿਕਾਸ਼ ਮਿੱਤਲ): ਭਵਾਨੀਗੜ੍ਹ ਦੇ ਪਿੰਡ ਰਾਮਪੁਰਾ ਵਿਚ ਖ਼ੂਨ ਦੇ ਰਿਸ਼ਤੇ ਉਸ ਵੇਲੇ ਪਾਣੀ ਹੋ ਗਏ, ਜਿੱਥੇ ਕਥਿਤ ਨਸ਼ੇੜੀ ਭਤੀਜੇ ਨੇ ਆਪਣੇ ਦਿਵਿਆਂਗ ਚਾਚੇ ਨੂੰ ਸਿਰ 'ਤੇ ਲੋਹੇ ਦੀ ਚੀਜ਼ ਨਾਲ ਵਾਰ ਕਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਵਾਰਦਾਤ ਮਗਰੋਂ ਮੁਲਜ਼ਮ ਹਥਿਆਰ ਸਮੇਤ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਸ ਨੇ ਮੁਲਜ਼ਮ ਦੇ ਖ਼ਿਲਾਫ਼ ਕਤਲ ਦਾ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

ਇਹ ਖ਼ਬਰ ਵੀ ਪੜ੍ਹੋ - ਮੋਦੀ ਸਰਕਾਰ ਦੀ ਨਵੀਂ ਸਕੀਮ 'ਚ ਆਉਣਗੇ ਪੰਜਾਬ ਦੇ 100 ਤੋਂ ਵੱਧ ਪਿੰਡ! ਪਾਰਲੀਮੈਂਟ 'ਚ ਦੱਸੇ ਵੇਰਵੇ

ਦਰਜ ਮਾਮਲੇ ਮੁਤਾਬਕ ਗੋਵਿੰਦਰ ਸਿੰਘ ਪੁੱਤਰ ਭੂਰਾ ਸਿੰਘ ਵਾਸੀ ਚੱਠਾ ਹਾਲ ਵਾਸੀ ਪਿੰਡ ਰਾਮਪੁਰਾ ਨੇ ਪੁਲਸ ਨੂੰ ਦਿੱਤੇ  ਬਿਆਨਾਂ ਵਿਚ ਦੱਸਿਆ ਕਿ ਉਹ ਆਪਣੇ ਭਰਾ ਦੇ ਨਾਲ ਰਾਮੁਪਾਰ ਵਿਚ ਪਵਿੱਤਰ ਸਿੰਘ ਪੁੱਤਰ ਜਗਜੀਤ ਸਿੰਘ ਦੇ ਕੋਲ ਉਨ੍ਹਾਂ ਦੇ ਘਰ ਵਿਚ ਰਹਿ ਰਹੇ ਹਨ। ਪਵਿੱਤਰ ਸਿੰਘ ਦੋਹਾਂ ਲੱਤਾਂ ਤੋਂ ਅਪਾਹਜ ਸੀ ਤੇ ਬਾਂਹ ਵੀ ਸਹੀ ਤਰ੍ਹਾਂ ਕੰਮ ਨਹੀਂ ਸੀ ਕਰਦੀ। ਗੋਵਿੰਦਰ ਸਿੰਘ ਨੇ ਦੱਸਿਆ ਕਿ ਪਵਿੱਤਰ ਸਿੰਘ ਨੇ ਉਸ ਨੂੰ ਤੇ ਉਸ ਦੇ ਭਰਾ ਨੂੰ ਭਰਾ ਬਣਾਇਆ ਹੋਇਆ ਸੀ ਤੇ ਉਹ ਇਕੱਠੇ ਰਹਿੰਦੇ ਸਨ। 

ਸ਼ਿਕਾਇਤ ਮੁਤਾਬਕ ਪਵਿੱਤਰ ਸਿੰਘ ਤੋਂ ਉਸ ਦੇ ਭਰਾ ਹਰਕੀਰਤ ਸਿੰਘ ਦਾ ਪੁੱਤਰ ਮਨਵੀਰ ਸਿੰਘ (30) ਨਸ਼ੇ ਦੀ ਪੂਰਤੀ ਲਈ ਪੈਸੇ ਲੈਣ ਲਈ ਅਕਸਰ ਆਉਂਦਾ ਜਾਂਦਾ ਸੀ ਤੇ ਪੈਸੇ ਲਈ ਲੜਾਈ ਝਗੜਾ ਕਰਦਾ ਸੀ। ਗੋਵਿੰਦਰ ਨੇ ਦੱਸਿਆ ਕਿ ਸ਼ੁੱਕਰਵਾਰ ਸਵੇਰੇ ਵੀ ਉਕਤ ਮਨਵੀਰ ਆਪਣੇ ਚਾਚਾ ਪਵਿੱਤਰ ਸਿੰਘ ਦੇ ਕੋਲ ਉਸ ਦੇ ਕਮਰੇ ਵਿਚ ਆਇਆ ਤਾਂ ਕਮਰੇ ਵਿਚੋਂ ਉੱਚੀ-ਉੱਚੀ ਆਵਾਜ਼ਾਂ ਆਉਣ 'ਤੇ ਉਹ ਕਮਰੇ ਵੱਲ ਭੱਜਿਆ। ਉਸ ਨੇ ਬਾਰੀ ਵਿਚੋਂ ਵੇਖਿਆ ਕਿ ਮਨਵੀਰ ਪਵਿੱਤਰ ਸਿੰਘ ਦੇ ਸਿਰ 'ਤੇ ਕਿਸੇ ਲੋਹੇ ਦੀ ਚੀਜ਼ ਨਾਲ ਵਾਰ ਕਰ ਰਿਹਾ ਸੀ, ਜੋ ਉਸ ਨੂੰ ਆਉਂਦਾ ਵੇਖ ਹਥਿਆਰ ਸਮੇਤ ਮੌਕੇ ਤੋਂ ਭੱਜ ਗਿਆ ਤੇ ਜਾਂਦਾ-ਜਾਂਦਾ 3-4 ਮੋਬਾਈਲ ਫ਼ੋਨ ਤੇ ਨਕਦੀ ਵੀ ਲੈ ਗਿਆ। 

ਇਹ ਖ਼ਬਰ ਵੀ ਪੜ੍ਹੋ - ਗੁਰੂਘਰ 'ਚ ਔਰਤ ਦੀ ਸ਼ਰਮਨਾਕ ਕਰਤੂਤ! ਗੁਰੂ ਸਾਹਿਬ ਦੀ ਹਜ਼ੂਰੀ 'ਚ ਹੋਈ ਨਿਰ-ਵਸਤਰ, ਵਜ੍ਹਾ ਜਾਣ ਉੱਡਣਗੇ ਹੋਸ਼

ਪਵਿੱਤਰ ਸਿੰਘ ਨੂੰ ਪਟਿਆਲਾ ਦੇ ਇਕ ਨਿੱਜੀ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਸ਼ੁੱਕਰਵਾਰ ਰਾਤ ਉਸ ਦੀ ਮੌਤ ਹੋ ਗਈ। ਸ਼ਨੀਵਾਰ ਨੂੰ ਭਵਾਨੀਗੜ੍ਹ ਦੇ ਥਾਣਾ ਮੁਖੀ ਅਵਤਾਰ ਸਿੰਘ ਨੇ ਕਿਹਾ ਕਿ ਪੁਲਸ ਨੇ ਮਨਵੀਰ ਸਿੰਘ ਦੇ ਖ਼ਿਲਾਫ਼ ਕਤਲ ਦੇ ਦੋਸ਼ ਹੇਠ ਮਾਮਲਾ ਦਰਜ ਕਰ ਲਿਆ ਹੈ। ਫ਼ਿਲਹਾਲ ਮੁਲਜ਼ਮ ਫ਼ਰਾਰ ਹੈ, ਜਿਸ ਨੂੰ ਛੇਤੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News