ਅੰਮ੍ਰਿਤਸਰ: ਕੋਠੀ ’ਚ ਕੰਮ ਕਰਦੀ ਕੁੜੀ ਦੀ ਕਮਰੇ 'ਚੋਂ ਮਿਲੀ ਲਾਸ਼, ਅਜਿਹੀ ਹਾਲਤ 'ਚ ਵੇਖ ਪਰਿਵਾਰ ਨੇ ਜਤਾਇਆ ਸ਼ੱਕ
Saturday, Aug 23, 2025 - 05:27 PM (IST)

ਅੰਮ੍ਰਿਤਸਰ (ਗੁਰਪ੍ਰੀਤ)- ਅੰਮ੍ਰਿਤਸਰ ਤੋਂ ਇਕ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ 18 ਸਾਲ ਦੀ ਪ੍ਰਵਾਸੀ ਕੁੜੀ ਗੀਤਾ ਨੇ ਇਕ ਕੋਠੀ ਵਿੱਚ ਕੰਮ ਦੌਰਾਨ ਅਚਾਨਕ ਫਾਹਾ ਲੈ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਗੀਤਾ ਪਿਛਲੇ ਦੋ ਸਾਲਾਂ ਤੋਂ ਉਸ ਕੋਠੀ 'ਚ ਨੌਕਰੀ ਕਰ ਰਹੀ ਸੀ। ਪਰਿਵਾਰ ਨੂੰ ਜਦੋਂ ਇਹ ਸੂਚਨਾ ਮਿਲੀ ਤਾਂ ਉਹ ਤੁਰੰਤ ਮੌਕੇ ‘ਤੇ ਪਹੁੰਚੇ। ਪਰਿਵਾਰਕ ਮੈਂਬਰਾਂ ਨੇ ਦਾਅਵਾ ਕੀਤਾ ਕਿ ਕੁੜੀ ਦੇ ਹੱਥ ਪੈਰ ਸੜੇ ਹੋਏ ਸਨ, ਜਿਸ ਨਾਲ ਉਨ੍ਹਾਂ ਨੂੰ ਸ਼ੱਕ ਹੈ ਕਿ ਉਸਨੂੰ ਕਰੰਟ ਦੇ ਕੇ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ-ਪੰਜਾਬ ਦੀ ਵੱਡੀ ਦਾਣਾ ਮੰਡੀ 'ਚ ਲੱਗੀਆਂ ਵਿਸ਼ੇਸ਼ ਪਾਬੰਦੀਆਂ, ਆੜ੍ਹਤੀਆ ਐਸੋਸੀਏਸ਼ਨ ਨੇ ਬਣਾਏ ਨਵੇਂ ਨਿਯਮ
ਮ੍ਰਿਤਕ ਕੁੜੀ ਦੇ ਪਰਿਵਾਰ ਨੇ ਕੋਠੀ ਮਾਲਕਾ ‘ਤੇ ਗੰਭੀਰ ਦੋਸ਼ ਲਗਾਉਂਦੇ ਹੋਏ ਰੋਸ਼ ਪ੍ਰਦਰਸ਼ਨ ਕੀਤਾ ਅਤੇ ਪੁਲਸ ਤੋਂ ਇਨਸਾਫ ਦੀ ਮੰਗ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਧੀ ਦੀ ਮੌਤ ਸਧਾਰਨ ਨਹੀਂ ਹੈ, ਸਗੋਂ ਉਸਨੂੰ ਜਾਨ-ਬੁੱਝ ਕੇ ਮਾਰਿਆ ਗਿਆ ਹੈ।
ਇਹ ਵੀ ਪੜ੍ਹੋ- ਹੋਟਲ 'ਚ ਮੁੰਡੇ ਤੇ ਕੁੜੀਆਂ ਦੀ ਵਾਇਰਲ ਵੀਡੀਓ ਨੇ ਮਚਾਈ ਤਰਥੱਲੀ
ਇਸ ਸਾਰੇ ਮਾਮਲੇ ਬਾਰੇ ਐਸ. ਐਚ. ਓ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਚੁੱਕੇ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ ਅਤੇ ਰਿਪੋਰਟ ਆਉਣ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 27 ਤਰੀਖ ਨੂੰ ਵੀ ਛੁੱਟੀ ਦਾ ਐਲਾਨ! ਨੋਟੀਫ਼ਿਕੇਸ਼ਨ ਜਾਰੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8