ਪੰਜਾਬ ਸ਼ਰਮਸਾਰ! ਕੁੜੀ ਨਾਲ ਜਿਨਸੀ ਸ਼ੋਸ਼ਣ ਮਗਰੋਂ ਵੀਡੀਓ ਕਰ ''ਤੀ ਵਾਇਰਲ, ਮਹਿਲਾ ਕਮਿਸ਼ਨ ਦਾ ਸਖ਼ਤ ਐਕਸ਼ਨ
Wednesday, Aug 20, 2025 - 02:30 PM (IST)

ਚੰਡੀਗੜ੍ਹ (ਅੰਕੁਰ ਤਾਂਗੜੀ)- ਪੰਜਾਬ ਵਿੱਚ ਮਹਿਲਾਵਾਂ ਦੀ ਸੁਰੱਖਿਆ ਨੂੰ ਲੈ ਕੇ ਇਕ ਗੰਭੀਰ ਘਟਨਾ ਸਾਹਮਣੇ ਆਈ ਹੈ। ਜਲੰਧਰ ਜ਼ਿਲ੍ਹੇ ਦੇ ਪਿੰਡ ਪ੍ਰਭਾਵਾਂ ਦੀ ਰਹਿਣ ਵਾਲੀ 19 ਸਾਲਾ ਗੁਰਲੀਨ ਕੌਰ (ਬਦਲਿਆ ਹੋਇਆ ਨਾਮ) ਨਾਲ ਦੋ ਨੌਜਵਾਨਾਂ ਵੱਲੋਂ ਨਸ਼ੀਲਾ ਪਦਾਰਥ ਪਿਲਾ ਕੇ ਸਰੀਰਕ ਸ਼ੋਸ਼ਣ ਕੀਤਾ ਗਿਆ। ਦੋਸ਼ੀਆਂ ਨੇ ਨਾ ਸਿਰਫ਼ ਕੁੜੀ ਦੀ ਅਸ਼ਲੀਲ ਵੀਡੀਓ ਬਣਾਈ ਸਗੋਂ ਇਸ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕਰਕੇ ਉਸ ਦੀ ਜ਼ਿੰਦਗੀ ਨੂੰ ਹੋਰ ਵੀ ਦਾਗ਼ਦਾਰ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ: ਪੰਜਾਬ 'ਚ ਭਾਰੀ ਮੀਂਹ! ਜਲ ਦੇ ਅੰਦਰ ਡੁੱਬਾ ਜਲੰਧਰ, ਸੜਕਾਂ 'ਤੇ ਕਈ-ਕਈ ਫੁੱਟ ਭਰਿਆ ਪਾਣੀ
ਇਸ ਮਾਮਲੇ ਨੂੰ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਗੰਭੀਰਤਾ ਨਾਲ ਲੈਂਦਿਆਂ ਸੋ-ਮੋਟੋ ਨੋਟਿਸ ਜਾਰੀ ਕੀਤਾ ਹੈ। ਕਮਿਸ਼ਨ ਨੇ ਜਲੰਧਰ (ਦਿਹਾਤੀ) ਦੇ ਸੀਨੀਅਰ ਪੁਲਸ ਕਪਤਾਨ ਨੂੰ ਪੱਤਰ ਲਿਖ ਕੇ ਹੁਕਮ ਦਿੱਤਾ ਹੈ ਕਿ ਕੇਸ ਦੀ ਜਾਂਚ ਸੁਪਰਡੰਟ ਆਫ਼ ਪੁਲਸ (SP) ਰੈਂਕ ਦੇ ਅਧਿਕਾਰੀ ਵੱਲੋਂ ਕਰਵਾਈ ਜਾਵੇ ਅਤੇ 22 ਅਗਸਤ 2025 ਤੱਕ ਵਿਸਥਾਰਪੂਰਵਕ ਰਿਪੋਰਟ ਕਮਿਸ਼ਨ ਨੂੰ ਭੇਜੀ ਜਾਵੇ।
ਕਮਿਸ਼ਨ ਵੱਲੋਂ ਸਪਸ਼ਟ ਹਦਾਇਤਾਂ
ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਆਪਣੇ ਪੱਤਰ ਵਿੱਚ ਕਿਹਾ ਹੈ ਕਿ ਇਹ ਮਾਮਲਾ "ਔਰਤਾਂ ਦੇ ਅਧਿਕਾਰ, ਸਨਮਾਨ ਅਤੇ ਸੁਰੱਖਿਆ" ਨਾਲ ਸਿੱਧਾ ਜੁੜਿਆ ਹੈ, ਜਿਸ ਨੂੰ ਕਿਸੇ ਵੀ ਹਾਲਤ ਵਿੱਚ ਅਣਦੇਖਾ ਨਹੀਂ ਕੀਤਾ ਜਾ ਸਕਦਾ। ਕਮਿਸ਼ਨ ਨੇ ਕਿਹਾ ਹੈ ਕਿ ਪੰਜਾਬ ਰਾਜ ਮਹਿਲਾ ਕਮਿਸ਼ਨ ਐਕਟ, 2001 ਦੀ ਧਾਰਾ 12 ਅਨੁਸਾਰ,ਕਮਿਸ਼ਨ ਅਜਿਹੇ ਮਾਮਲਿਆਂ ਵਿੱਚ ਸੋ-ਮੋਟੋ ਕਾਰਵਾਈ ਕਰਨ ਦਾ ਪੂਰਾ ਹੱਕ ਰੱਖਦਾ ਹੈ। ਚੇਅਰਪਰਸਨ ਵੱਲੋਂ ਜਾਰੀ ਹੁਕਮਾਂ ਵਿੱਚ ਕਿਹਾ ਗਿਆ ਹੈ ਕਿ ਦੋਸ਼ੀਆਂ ਨੂੰ ਕਾਨੂੰਨ ਅਨੁਸਾਰ ਸਖ਼ਤ ਸਜ਼ਾ ਦਿਲਵਾਉਣ ਲਈ ਤੁਰੰਤ ਕਾਰਵਾਈ ਕੀਤੀ ਜਾਵੇ ਤਾਂ ਜੋ ਅਜਿਹੀ ਘਿਨੌਣੀ ਹਰਕਤ ਕਰਨ ਵਾਲੇ ਲੋਕਾਂ ਨੂੰ ਸਪਸ਼ਟ ਸੰਦੇਸ਼ ਮਿਲ ਸਕੇ।
ਇਹ ਵੀ ਪੜ੍ਹੋ: ਪੰਜਾਬ 'ਚ ED ਦੀ Raid! ਫਗਵਾੜਾ ਸ਼ੂਗਰ ਮਿੱਲ ਸਮੇਤ ਕਈ ਥਾਵਾਂ 'ਤੇ ਕੀਤੀ ਛਾਪੇਮਾਰੀ
ਪੀੜਤ ਵੱਲੋਂ ਵੀ ਦਿੱਤੀ ਗਈ ਦਰਖ਼ਾਸਤ
ਗੁਰਲੀਨ ਕੌਰ (ਬਦਲਿਆ ਹੋਇਆ ਨਾਮ) ਵੱਲੋਂ ਇਸ ਮਾਮਲੇ ਵਿੱਚ ਮਹਿਲਾ ਕਮਿਸ਼ਨ ਨੂੰ ਹੱਡਬੀਤੀ ਸਾਂਝੀ ਕਰਦਿਆਂ ਲਿਖਤੀ ਦਰਖ਼ਾਸਤ ਦਿੱਤੀ ਗਈ ਸੀ। ਉਸ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਕਿਵੇਂ ਦੋਸ਼ੀਆਂ ਨੇ ਉਸ ਨੂੰ ਨਸ਼ੀਲਾ ਪਦਾਰਥ ਪਿਲਾ ਕੇ ਉਸ ਦੀ ਇੱਛਾ ਖ਼ਿਲਾਫ਼ ਦੁਰਵਿਵਹਾਰ ਕੀਤਾ ਅਤੇ ਉਸ ਦੀ ਇੱਜ਼ਤ ਨਾਲ ਖੇਡਿਆ। ਵੀਡੀਓ ਬਣਾ ਕੇ ਵਾਇਰਲ ਕਰਨ ਦੀ ਕਾਰਵਾਈ ਨੇ ਉਸ ਦੇ ਮਾਨਸਿਕ ਸਨਤੁਲਨ ‘ਤੇ ਵੀ ਭਾਰੀ ਅਸਰ ਪਾਇਆ ਹੈ।
ਕਮਿਸ਼ਨ ਦਾ ਰਵੱਈਆ
ਮਹਿਲਾ ਕਮਿਸ਼ਨ ਨੇ ਸਪਸ਼ਟ ਕੀਤਾ ਹੈ ਕਿ ਇਹ ਮਾਮਲਾ ਸਿਰਫ਼ ਇਕ ਕੁੜੀ ਨਾਲ ਜੁੜਿਆ ਨਹੀਂ ਸਗੋਂ ਪੰਜਾਬ ਦੀ ਹਰ ਮਹਿਲਾ ਦੇ ਮਾਣ ਅਤੇ ਅਧਿਕਾਰ ਨਾਲ ਸੰਬੰਧਤ ਹੈ। ਕਮਿਸ਼ਨ ਨੇ ਕਿਹਾ ਹੈ ਕਿ ਉਹ ਹਰ ਹਾਲਤ ਵਿੱਚ ਇਹ ਯਕੀਨੀ ਬਣਾਵੇਗਾ ਕਿ ਪੀੜਤ ਕੁੜੀ ਨੂੰ ਇਨਸਾਫ਼ ਮਿਲੇ ਅਤੇ ਦੋਸ਼ੀਆਂ ਨੂੰ ਸਜ਼ਾ ਹੋਵੇ।
ਇਹ ਵੀ ਪੜ੍ਹੋ: ਜਲੰਧਰ 'ਚ ਨਾਨਾ-ਨਾਨੀ ਵੱਲੋਂ ਦੋਹਤੀ ਦਾ ਕਤਲ ਕਰਨ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਮਾਂ ਬਾਰੇ ਵੀ ਖੁੱਲ੍ਹਿਆ ਭੇਤ
ਪੁਲਸ ਲਈ ਅਲਟੀਮੇਟਮ
ਪੱਤਰ ਵਿੱਚ ਜਲੰਧਰ (ਦਿਹਾਤੀ) ਪੁਲਸ ਨੂੰ ਹੁਕਮ ਦਿੱਤਾ ਗਿਆ ਹੈ ਕਿ ਕੇਸ ਦੀ ਜਾਂਚ ‘ਚ ਕੋਈ ਵੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਕਾਨੂੰਨ ਅਨੁਸਾਰ ਕਠੋਰ ਕਾਰਵਾਈ ਕਰਕੇ 22 ਅਗਸਤ 2025 ਤੱਕ ਰਿਪੋਰਟ ਸੌਂਪਣੀ ਲਾਜ਼ਮੀ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਹੜ੍ਹਾਂ ਕਾਰਨ ਤਬਾਹੀ! ਡਿਪਟੀ ਕਮਿਸ਼ਨਰਾਂ ਨੂੰ ਜਾਰੀ ਹੋਏ ਸਖ਼ਤ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e