ਕਾਰ ਪਲਟਣ ਕਾਰਨ ਅੌਰਤ ਦੀ ਮੌਤ

Wednesday, Jun 27, 2018 - 03:23 AM (IST)

ਕਾਰ ਪਲਟਣ ਕਾਰਨ ਅੌਰਤ ਦੀ ਮੌਤ

ਰੂਪਨਗਰ, (ਵਿਜੇ)- ਰੂਪਨਗਰ-ਚੰਡੀਗਡ਼੍ਹ ਮਾਰਗ ’ਤੇ ਪਿੰਡ ਸਿੰਘ ਭਗਵੰਤਪੁਰ ਦੇ ਨਜ਼ਦੀਕ ਅਚਾਨਕ ਕਾਰ ਦੇ ਬੇਕਾਬੂ ਹੋ ਕੇ ਪਲਟ ਜਾਣ ਨਾਲ ਕਾਰ ’ਚ ਸਵਾਰ ਅੌਰਤ ਦੀ ਮੌਤ ਹੋ ਗਈ ਜਦਕਿ ਦੋ ਹੋਰ ਅੌਰਤਾਂ ਜ਼ਖਮੀ ਹੋ ਗਈਆਂ। ਹਾਦਸੇ ’ਚ ਤਿੰਨ ਸਾਲਾ ਬੱਚੀ ਨੂੰ ਵੀ ਮਮੂਲੀ ਸੱਟਾਂ ਲੱਗੀਆਂ। ਜ਼ਖਮੀਆਂ ਨੂੰ ਸਿਵਲ ਹਸਪਤਾਲ ਰੂਪਨਗਰ ’ਚ ਲਿਆਂਦਾ ਗਿਆ।
ਮ੍ਰਿਤਕ ਮਹਿਲਾ ਦੀ ਪਛਾਣ ਸੀਮਾ ਅਨੰਦ ਪੁੱਤਰੀ ਅਜਬ ਲਾਲ ਅਨੰਦ ਨਿਵਾਸੀ ਦਿੱਲੀ  ਵਜੋਂ ਹੋਈ ਹੈ ਜਦਕਿ ਜ਼ਖਮੀ  ਔਰਤਾਂ ’ਚ ਅੰਕਿਤਾ ਤੇ ਰੀਮਾ ਪੁੱਤਰੀਆਂ ਸ਼ਾਮ ਸੁੰਦਰ ਨਿਵਾਸੀ ਮੁਹੱਲਾ ਪੱਕਾ ਬਾਗ ਰੂਪਨਗਰ  ਵਜੋਂ ਹੋਈ ਹੈ। ਮ੍ਰਿਤਕਾ ਦਿੱਲੀ ’ਚ ਤੀਸ ਹਜ਼ਾਰੀ ਕੋਰਟ ’ਚ ਜੱਜ ਦੀ ਰੀਡਰ ਤਾਇਨਾਤ ਸੀ।
ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਰ ਚਾਲਕ ਅੰਕਿਤਾ ਨੇ ਦੱਸਿਆ ਕਿ ਉਹ ਆਪਣੀ ਭੈਣ ਤੇ ਮਾਸੀ ਦੀ ਲਡ਼ਕੀ ਦੇ ਨਾਲ ਆਲਟੋ ਕਾਰ ’ਚ  ਚੰਡੀਗਡ਼੍ਹ ਤੋਂ ਰੂਪਨਗਰ ਵਾਪਸ ਆ ਰਹੀ ਸੀ ਤੇ ਜਦੋਂ ਉਹ ਪਿੰਡ ਸਿੰਘ ਭਗਵੰਤਪੁਰਾ ਕੋਲ ਪਹੁੰਚੀ ਤਾਂ ਅੱਗੇ ਮਾਰਗ ਦੀ ਰਿਪੇਅਰ ਦੇ ਚਲਦਿਆਂ ਮਾਗਰ ਇਕ ਪਾਸੇ ਤੋਂ ਬੰਦ ਕੀਤਾ ਹੋਇਆ ਸੀ, ਜਦੋਂ ਉਸ ਨੇ ਕਾਰ ਨੂੰ ਮੋਡ਼ਿਆ ਤਾਂ ਤੇਜ਼ ਰਫਤਾਰ ਕਾਰ ਬੇਕਾਬੂ ਹੋ ਕੇ ਖੇਤਾਂ ’ਚ ਪਲਟ ਗਈ। ਬੀ ਐਸ ਸੀ ਸੀ ਐਂਡ ਸੀ ਦੀ ਟੀਮ ਹਰਜਿੰਦਰ ਸਿੰਘ, ਕੁਲਦੀਪ ਸਿੰਘ, ਮਹਿੰਦਰਪਾਲ ਤੇ ਗੁਰਜੀਤ ਨੇ ਮੌਕੇ ’ਤੇ ਪਹੁੰਚਕੇ ਰਾਹਤ ਕਾਰਜ ਕੀਤੇ ਤੇ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ।


Related News