ਪਤੀ ਅਤੇ ਭਰਾ ਤੋਂ ਡਰਦਿਆਂ ਜਨਾਨੀ ਨੇ ਰਿਹਾਇਸ਼ੀ ਮਕਾਨ ਤੋਂ ਮਾਰੀ ਛਲਾਂਗ, ਤੁੜਵਾ ਬੈਠੀ ਲੱਤ

Saturday, Aug 27, 2022 - 01:34 PM (IST)

ਪਤੀ ਅਤੇ ਭਰਾ ਤੋਂ ਡਰਦਿਆਂ ਜਨਾਨੀ ਨੇ ਰਿਹਾਇਸ਼ੀ ਮਕਾਨ ਤੋਂ ਮਾਰੀ ਛਲਾਂਗ, ਤੁੜਵਾ ਬੈਠੀ ਲੱਤ

ਗੁਰਦਾਸਪੁਰ (ਗੁਰਪ੍ਰੀਤ) - ਸ਼ਹਿਰ ਦੀ ਇੰਸਟਰੂਮੈਂਟ ਟਰਸਟ ਕਲੋਨੀ ਦੀ ਸਕੀਮ ਨੰਬਰ-7 ਵਿੱਚ ਕਿਰਾਏ ’ਤੇ ਰਹਿਣ ਵਾਲੀ ਇਕ ਜਨਾਨੀ‌ ਘਰ ਦੀ ਛੱਤ ਤੋਂ ਡਿੱਗਣ ਨਾਲ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਸਿਵਲ ਹਸਪਤਾਲ ਪਹੁੰਚਾਇਆ ਗਿਆ। ਮਾਮਲਾ ਘਰੇਲੂ ਲੜਾਈ ਝਗੜੇ ਦਾ ਹੈ। ਜਨਾਨੀ ਅਨੁਸਾਰ ਉਸ ਨੇ ਆਪਣੇ ਭਰਾ ਅਤੇ ਘਰਵਾਲੇ ਦੀ ਮਾਰ ਕੁਟਾਈ ਤੋਂ ਬਚਣ ਲਈ ਕੋਠੇ ਤੋਂ ਛਲਾਂਗ ਲਗਾਈ ਹੈ, ਜਦਕਿ ਉਸ ਦੇ ਘਰਵਾਲ਼ੇ ਨੇ ਦੋਸ਼ ਲਗਾਇਆ ਕਿ ਅੰਦਰ ਕੋਈ ਹੋਰ ਮੁੰਡਾ ਸੀ। ਜਦੋਂ ਉਸਨੇ ਅਤੇ ਉਸਦੇ ਸਾਲੇ ਨੇ ਦਰਵਾਜ਼ਾ ਖੜਕਾਇਆ ਤਾਂ ਉਹ ਡਰ ਕੇ ਦੌੜਨ ਲੱਗਾ ਅਤੇ ਉਸ ਨੇ ਕੋਠੇ ਤੋਂ ਸ਼ਲਾਂਗ ਲਗਾ ਦਿੱਤੀ। ਉਸ ਮੁੰਡੇ ਦੇ ਪਿੱਛੇ ਹੀ ਉਸ ਦੀ ਜਨਾਨੀ ਨੇ ਵੀ ਕੋਠੇ ਤੋਂ ਛਲਾਂਗ ਮਾਰ ਦਿੱਤੀ।

ਪੜ੍ਹੋ ਇਹ ਵੀ ਖ਼ਬਰ: ਨੀਰਜ ਚੋਪੜਾ ਨੇ ਡਾਇਮੰਡ ਲੀਗ ਜਿੱਤ ਰਚਿਆ ਇਤਿਹਾਸ, ਇਹ ਖਿਤਾਬ ਨੂੰ ਜਿੱਤਣ ਵਾਲੇ ਬਣੇ ਪਹਿਲੇ ਭਾਰਤੀ

ਪੀੜਤ ਜਨਾਨੀ ਸੰਦੀਪ ਕੌਰ ਨੇ ਦੱਸਿਆ ਕਿ ਉਸ ਦਾ ਆਪਣੇ ਪਤੀ ਨਾਲ ਤਲਾਕ ਦਾ ਕੇਸ ਚੱਲ ਰਿਹਾ ਹੈ। ਉਹ ਆਪਣੇ ਤਿੰਨ ਬੱਚਿਆਂ ਨਾਲ ਕਿਰਾਏ ਦੇ ਇਕ ਮਕਾਨ ਵਿਚ ਵੱਖਰੀ ਰਹਿ ਰਹੀ ਹੈ। ਉਸ ਨੇ ਦੋਸ਼ ਲਗਾਇਆ ਕਿ‌ ਉਸ ਦਾ ਪਤੀ ਉਸ ਨਾਲ ਮਾਰ ਕੁਟਾਈ ਕਰਦਾ ਹੈ ‌ਅਤੇ ਉਸ ਦਾ ਭਰਾ ਵੀ ਉਸ ਦੇ ਪਤੀ ਦੀ ਸਾਈਡ ਲੈਂਦਾ ਹੈ। ਉਸ ਦਾ ਪਤੀ ਕੁਝ ਦਿਨਾਂ ਤੋਂ ਉਸ ਨੂੰ ਕਹਿ ਰਿਹਾ ਸੀ ਕਿ ਉਹ ਆਪਣੇ ਬੱਚੇ‌ ਉਸ ਕੋਲੋਂ ਖੋਹ ਕੇ ਆਪਣੇ ਨਾਲ ਪਿੰਡ ਲੈ ਜਾਵੇਗਾ। ਅੱਜ ਉਸ ਦਾ ਪਤੀ ਅਤੇ ਉਸ ਦਾ ਭਰਾ ਉਸ ਦੇ ਕੁਆਰਟਰਾਂ ਵਿੱਚ ਆਏ ਅਤੇ ਉਨ੍ਹਾਂ ਨੇ ਜ਼ੋਰ-ਜ਼ੋਰ ਨਾਲ ਦਰਵਾਜ਼ਾ ਖੜਕਾਉਣਾ ਸ਼ੁਰੂ ਕਰ ਦਿੱਤਾ। ਉਸ ਨੂੰ ਸ਼ੱਕ ਹੋਇਆ ਕਿ ਉਹ ਉਸ ਨਾਲ ਅੱਜ ਫੇਰ ਮਾਰ-ਕੁਟਾਈ ਕਰਨ ਆਏ ਹਨ। ਇਸੇ ਡਰ ਤੋਂ ਉਸ ਨੇ ਕੋਠੇ ਤੋਂ ਛਲਾਂਗ ਮਾਰ ਦਿੱਤੀ ਅਤੇ ਜ਼ਖ਼ਮੀ ਹੋ ਗਈ। ਉਸ ਦੇ ਭਰਾ ਨੇ ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਇਲਾਜ ਲਈ ਪਹੁੰਚਾਇਆ।

ਪੜ੍ਹੋ ਇਹ ਵੀ ਖ਼ਬਰ: ਗੁਰਦਾਸਪੁਰ: 5 ਭੈਣਾਂ ਦੇ ਇਕਲੌਤੇ ਭਰਾ ਦੀ ਗੁਜਰਾਤ 'ਚ ਮੌਤ, ਵੀਡੀਓ ਬਣਾ ਮੰਗੀ ਸੀ ਮਦਦ

ਦੂਜੇ ਪਾਸੇ ਜਨਾਨੀ ਦੇ ਪਤੀ ਨੇ ਦੱਸਿਆ ਕਿ ਇਹ ਪਿਛਲੇ ਡੇਢ ਮਹੀਨੇ ਤੋਂ ਵੱਖ ਰਹਿ ਰਹੀ ਹੈ। ਜਦੋਂ ਉਹ ਅੱਜ ਉਸ ਦੇ ਭਰਾ ਨੂੰ ਲੈ ਕੇ ਇਸ ਨੂੰ ਮਨਾਉਣ ਲਈ ਇਸ ਦੇ ਕਿਰਾਏ ਦੇ ਮਕਾਨ ਵਿਚ ਗਏ ਤਾਂ ਉਸ ਦੇ ਕਮਰੇ ਵਿੱਚ ਕੋਈ ਹੋਰ ਵੀ ਸੀ। ਜਦੋਂ ਉਸ ਨੇ ਅਤੇ ਔਰਤ ਦੇ ਭਰਾ ਨੇ ਜ਼ੋਰ ਜ਼ੋਰ ਨਾਲ ਦਰਵਾਜ਼ਾ ਖੜਕਾਇਆ ਤਾਂ ਅੰਦਰ ਲੁਕਿਆ ਮੁੰਡਾ ਦੌੜਨ ਲੱਗਾ ਅਤੇ ਉਸ ਨੇ ਕੋਠੇ ਤੋਂ ਛਾਲ ਮਾਰ ਦਿੱਤੀ। ਮੁੰਡੇ ਦੇ ਪਿੱਛੇ ਹੀ ਉਸ ਦੀ ਪਤਨੀ ਨੇ ਵੀ ਛਲਾਂਗ ਲਗਾ ਦਿੱਤੀ, ਜਿਸ ਕਾਰਨ ਉਸ ਦੀ ਲੱਤ ਟੁੱਟ ਗਈ। 


author

rajwinder kaur

Content Editor

Related News