ਇਕ ਪਾਸੜ ਪਿਆਰ ''ਚ ਤਲਾਕਸ਼ੁਦਾ ਦੋ ਬੱਚਿਆਂ ਦੀ ਮਾਂ ਨੂੰ ਕਤਲ ਕਰਨ ਵਾਲਾ ਗ੍ਰਿਫਤਾਰ
Tuesday, Mar 20, 2018 - 05:57 PM (IST)

ਖਰੜ (ਅਮਰਦੀਪ, ਰਣਬੀਰ, ਸ਼ਸ਼ੀ) : ਪਿਛਲੀ 5 ਮਾਰਚ ਨੂੰ ਇਕ ਪਾਸੜ ਪਿਆਰ ਨੂੰ ਪ੍ਰਵਾਨ ਨਾ ਚੜ੍ਹਦੇ ਦੇਖ ਖਰੜ ਨੇੜੇ ਪਿੰਡ ਭਜੌਲੀ ਦੇ ਇਕ ਨੌਜਵਾਨ ਵਲੋਂ ਤਲਾਕਸ਼ੁਦਾ ਲੜਕੀ ਜਸਵੀਰ ਕੌਰ (32) ਨੂੰ ਪਿੰਡ ਦੇ ਰਸਤੇ ਵਿਚ ਘੇਰ ਕੇ ਕਿਰਚ ਨਾਲ ਵਾਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਨੂੰ ਅੱਜ ਥਾਣਾ ਸਦਰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਗੱਲਬਾਤ ਕਰਦਿਆਂ ਐੱਸ. ਐੱਚ. ਓ. ਭਗਵੰਤ ਸਿੰਘ ਨੇ ਦੱਸਿਆ ਕਿ ਦੋਸ਼ੀ ਨੇ ਲੜਕੀ ਦੇ ਕਤਲ ਕਰਨ ਤੋਂ ਬਾਅਦ ਉਸ ਨੇ ਖੁਦ ਨੂੰ ਮਾਰਨ ਦੀ ਕੋਸ਼ਿਸ਼ ਦੀ ਨੀਯਤ ਨਾਲ ਖੁਦ 'ਤੇ ਕਿਰਚ ਨਾਲ ਵਾਰ ਕੀਤਾ ਸੀ ਅਤੇ ਫੱਟੜ ਹਾਲਤ ਵਿਚ ਉਹ 5 ਮਾਰਚ ਤੋਂ ਸਰਕਾਰੀ ਹਸਪਤਾਲ ਸੈਕਟਰ-32 ਚੰਡੀਗੜ੍ਹ ਇਲਾਜ ਅਧੀਨ ਸੀ।
ਮੰਗਲਵਾਰ ਨੂੰ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਦੋਸ਼ੀ ਨੂੰ ਪੁਲਸ ਟੀਮ ਨੇ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਦੀ ਜਾਂਚ ਕਰ ਰਹੇ ਏ. ਐੱਸ. ਆਈ. ਗੁਰਨਾਮ ਸਿੰਘ ਨੇ ਦੱਸਿਆ ਕਿ ਅੱਜ ਕਥਿਤ ਦੋਸ਼ੀ ਨੂੰ ਖਰੜ ਦੀ ਮਾਣਯੋਗ ਅਦਾਲਤ ਵਿਚ ਪੇਸ਼ ਕੀਤਾ ਜਿੱਥੇ ਮਾਣਯੋਗ ਜੱਜ ਨੇ ਉਸ ਨੂੰ ਜੁਡੀਸ਼ੀਅਲ ਰਿਮਾਂਡ 'ਤੇ ਭੇਜਣ ਦੇ ਹੁਕਮ ਸੁਣਾਏ ਹਨ।