ਚੰਡੀਗੜ੍ਹ ''ਚ ਬਾਰਸ਼ ਦੇ ਆਸਾਰ, ਜ਼ੋਰ ਫੜ੍ਹੇਗੀ ਠੰਡ
Monday, Dec 10, 2018 - 10:35 AM (IST)

ਚੰਡੀਗੜ੍ਹ (ਰਸ਼ਮੀ) : ਸੋਮਵਾਰ ਅਤੇ ਮੰਗਲਵਾਰ ਨੂੰ ਟ੍ਰਾਈਸਿਟੀ 'ਚ ਬਾਰਸ਼ ਦੇ ਆਸਾਰ ਹਨ ਅਤੇ 3-4 ਦਿਨਾਂ ਤੱਕ ਬਾਦਲ ਵੀ ਛਾਏ ਰਹਿਣਗੇ। ਐਤਵਾਰ ਵੀ ਇਸ ਸੀਜ਼ਨ ਦਾ ਸਭ ਤੋਂ ਠੰਡਾ ਦਿਨ ਰਿਹਾ। ਘੱਟੋ-ਘੱਟ ਤਾਪਮਾਨ 6.9 ਡਿਗਰੀ ਦਰਜ ਕੀਤਾ ਗਿਆ, ਉੱਥੇ ਹੀ ਵੱਧ ਤੋਂ ਵੱਧ ਤਾਪਮਾਨ 23 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਮਾਹਿਰਾਂ ਦੀ ਮੰਨੀਏ ਤਾਂ ਅਗਲੇ 2 ਦਿਨਾਂ 'ਚ ਚੰਡੀਗੜ੍ਹ 'ਚ ਬਾਰਸ਼ ਦੇ ਆਸਾਰ ਹਨ। ਹਾਲਾਂਕਿ ਬਾਰਸ਼ ਹਲਕੀ ਹੀ ਹੋਵੇਗੀ, ਪਰ ਬੂੰਦਾਬਾਂਦੀ ਤੋਂ ਬਾਅਦ ਠੰਡ ਜ਼ੋਰ ਫੜ੍ਹੇਗੀ।
7 ਸਾਲਾਂ ਦੇ ਮੁਕਾਬਲੇ ਇਸ ਸਾਲ ਚੰਡੀਗੜ੍ਹ 'ਚ ਦਸੰਬਰ ਦੇ ਪਹਿਲੇ ਹਫਤੇ ਸਭ ਤੋਂ ਜ਼ਿਆਦਾ ਠੰਡ ਪਈ, ਜਿਸ ਦੇ ਚੱਲਦਿਆਂ ਦਸੰਬਰ ਦੀ ਸ਼ੁਰੂਆਤ ਤੋਂ ਹੁਣ ਤੱਕ ਦਾ ਵੱਧ ਤੋਂ ਵੱਧ ਤਾਪਮਾਨ 24.4 ਦੇ ਆਸਪਾਸ ਹੀ ਰਿਹਾ ਹੈ ਪਰ ਜੇਕਰ ਪਿਛਲੇ 7 ਸਾਲਾਂ ਦੇ ਰਿਕਾਰਡ ਨੂੰ ਦੇਖਿਆ ਜਾਵੇ ਤਾਂ ਇਸ ਸਾਲ ਦਸੰਬਰ ਦੇ ਪਹਿਲੇ ਹਫਤੇ ਦਾ ਵੱਧ ਤੋਂ ਵੱਧ ਤਾਪਮਾਨ 7 ਸਾਲਾਂ ਦੇ ਮੁਕਾਬਲੇ ਘੱਟ ਹੀ ਰਿਹਾ ਹੈ।