ਬਰਨਾਲਾ ਤੋਂ ਹੈਰਾਨ ਕਰਦਾ ਮਾਮਲਾ, ਪਤਨੀ ਨੇ ਪਤੀ ’ਤੇ ਲਾਏ ਜਬਰ-ਜ਼ਿਨਾਹ ਦੇ ਦੋਸ਼
Wednesday, Aug 11, 2021 - 11:08 AM (IST)
ਬਰਨਾਲਾ (ਬਿਊਰੋ): ਜਬਰ-ਜ਼ਿਨਾਹ ਦੀਆਂ ਘਟਨਾਵਾਂ ’ਚ ਲਗਾਤਾਰ ਵਾਧਾ ਹੋ ਰਿਹਾ ਹੈ। ਇਸੇ ਕਾਰਨ ਇਕ ਅਜੀਬੋ-ਗਰੀਬ ਜਬਰ-ਜ਼ਿਨਾਹ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਇਕ ਪਤਨੀ ਨੇ ਆਪਣੇ ਹੀ ਪਤੀ ’ਤੇ ਜਬਰ-ਜ਼ਿਨਾਹ ਕਰਨ ਦੇ ਗੰਭੀਰ ਦੋਸ਼ ਲਾਏ ਹਨ।ਤਪਾ ਮੰਡੀ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਜਨਾਨੀ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਉਹ 10 ਸਾਲ ਪਹਿਲਾਂ ਤਪਾ ਮੰਡੀ ਦੇ ਨੇੜਲੇ ਪਿੰਡ ਨਿੰਮ ਵਾਲਾ ਮੋੜ ਵਿਆਹੀ ਸੀ। ਵਿਆਹ ਤੋਂ 2 ਸਾਲ ਬਾਅਦ ਹੀ ਉਸਦਾ ਸਹੁਰਾ ਪਰਿਵਾਰ ਉਸ ਨੂੰ ਤੰਗ-ਪਰੇਸ਼ਾਨ ਕਰਨ ਲੱਗ ਪਿਆ। ਪੀੜਤ ਜਨਾਨੀ ਨੇ ਲੜਾਈ ਝਗੜੇ ਦਾ ਕਾਰਨ ਆਪਣੀ ਨਨਾਣ ਨੂੰ ਮੁੱਖ ਜ਼ਿੰਮੇਵਾਰ ਠਹਿਰਾਇਆ।
ਇਹ ਵੀ ਪੜ੍ਹੋ : ਪ੍ਰਤਾਪ ਸਿੰਘ ਬਾਜਵਾ ਨੇ ਸ਼ਾਇਰੀ ਅੰਦਾਜ਼ ’ਚ ਕਿਸਾਨਾਂ ਦੇ ਹੱਕ ’ਚ ਆਵਾਜ਼ ਕੀਤੀ ਬੁਲੰਦ, ਕਿਹਾ ‘ਆਪਣੀ ਜੰਗ ਜਾਰੀ ਰੱਖੋ’
ਪੀੜਤਾ ਨੇ ਦੱਸਿਆ ਕਿ ਉਸਦੇ ਦੋ ਬੱਚੇ 8 ਸਾਲ ਦੀ ਧੀ ਅਤੇ ਸਾਢੇ ਤਿੰਨ ਸਾਲ ਦਾ ਪੁੱਤਰ ਹੈ। ਵਾਰ-ਵਾਰ ਸਹੁਰਾ ਪਰਿਵਾਰ ਵੱਲੋਂ ਤੰਗ ਪਰੇਸ਼ਾਨ ਕਰਨ ਦੇ ਕਾਰਨ ਉਸ ਨੇ 2 ਸਾਲ ਪਹਿਲਾਂ ਮਾਣਯੋਗ ਅਦਾਲਤ ’ਚ ਵੀ ਇਨਸਾਫ਼ ਲਈ ਆਪਣਾ ਕੇਸ ਵੀ ਦਾਇਰ ਕੀਤਾ ਹੋਇਆ ਹੈ ਅਤੇ ਉਹ ਬੱਚਿਆਂ ਸਮੇਤ ਇਕੱਲੀ ਬਰਨਾਲਾ ’ਚ ਸਿਲਾਈ ਦਾ ਕੰਮਕਾਜ ਕਰ ਕੇ ਆਪਣਾ ਗੁਜ਼ਾਰਾ ਕਰ ਰਹੀ ਹੈ।ਪੀੜਤਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਲੱਗਣ ਕਾਰਨ ਉਸਦੇ ਸਹੁਰੇ ਪਰਿਵਾਰ ਨੇ ਬੱਚਿਆਂ ਨੂੰ ਛੱਡ ਜਾਣ ਲਈ ਕਿਹਾ ਅਤੇ ਬੱਚਿਆਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਉਹ ਬੱਚਿਆਂ ਨੂੰ ਆਪਣੇ ਸਹੁਰੇ ਘਰ ਪਿੰਡ ਛੱਡ ਆਈ ਪਰ ਕੁਝ ਹੀ ਘੰਟਿਆਂ ਬਾਅਦ ਪਿੰਡੋਂ ਜਾਣਕਾਰੀ ਮਿਲੀ ਕਿ ਉਸਦੇ ਸਹੁਰੇ ਪਰਿਵਾਰ ਵੱਲੋਂ ਬੱਚਿਆਂ ਦੀ ਕੁੱਟਮਾਰ ਕਰ ਕੇ ਇਕ ਕਮਰੇ ’ਚ ਬੰਦ ਕਰ ਦਿੱਤਾ ਹੈ। ਤਾਂ ਜਦ ਉਸਨੇ ਵਾਪਸ ਆ ਕੇ ਪਿੰਡ ਵੇਖਿਆ ਤਾਂ ਉਸਦੇ ਬੱਚਿਆਂ ਨੂੰ ਇਕ ਕਮਰੇ ’ਚ ਬੰਦ ਕੀਤਾ ਹੋਇਆ ਸੀ ਅਤੇ ਉਨ੍ਹਾਂ ਦਾ ਰੋ-ਰੋ-ਕੇ ਬੁਰਾ ਹਾਲ ਸੀ। ਬੱਚਿਆਂ ਦੀ ਕੀਤੀ ਕੁੱਟਮਾਰ ਦਾ ਵਿਰੋਧ ਕਰਦੇ ਜਦ ਉਸ ਨੇ ਬੱਚੇ ਨਾਲ ਲਿਜਾਣ ਦੀ ਗੱਲ ਕਹੀ ਤਾਂ ਉਸ ਦੀ ਨਨਾਣ ਨੇ ਆਪਣੇ ਭਰਾ ਤੇ ਪਿਤਾ ਨੂੰ ਫੋਨ ਕਰ ਕੇ ਬੁਲਾ ਲਿਆ।
ਇਹ ਵੀ ਪੜ੍ਹੋ : ਜਲੰਧਰ ਦੇ ਇੰਡਸਟ੍ਰੀਅਲ ਏਰੀਏ ’ਚ ਪਾਈਪ ਫੈਕਟਰੀ ’ਚ ਲੱਗੀ ਭਿਆਨਕ ਅੱਗ, ਸਾਰੀ ਫੈਕਟਰੀ ਸੜ ਕੇ ਹੋਈ ਸੁਆਹ (ਤਸਵੀਰਾਂ)
ਪੀੜਤ ਜਨਾਨੀ ਨੇ ਗੰਭੀਰ ਦੋਸ਼ ਲਾਉਂਦੇ ਕਿਹਾ ਕਿ ਉਸਦੇ ਪਤੀ ਨੇ ਘਰ ਆ ਕੇ ਜ਼ਬਰਦਸਤੀ ਬਿਨਾਂ ਇਜਾਜ਼ਤ ਉਸ ਨਾਲ ਜਬਰ-ਜ਼ਿਨਾਹ ਕੀਤਾ। ਪੀੜਤ ਜਨਾਨੀ ਨੇ ਆਪਣੇ ਸਹੁਰੇ ’ਤੇ ਵੀ ਦੋਸ਼ ਲਾਇਆ ਹੈ। ਜਦ ਉਸਨੇ ਆਪਣੇ ਬੱਚਿਆਂ ਨੂੰ ਨਾਲ ਲਿਜਾਣ ਦੀ ਗੱਲ ਕੀਤੀ ਤਾਂ ਸਹੁਰੇ ਪਰਿਵਾਰ ਨੇ ਉਸ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ।ਤਪਾ ਮੰਡੀ ਦੇ ਸਰਕਾਰੀ ਹਸਪਤਾਲ ’ਚ ਜ਼ੇਰੇ ਇਲਾਜ ਦਾਖਲ ਬਲਜੀਤ ਕੌਰ ਨੇ ਇਨਸਾਫ਼ ਦੀ ਮੰਗ ਕਰਦੇ ਕਿਹਾ ਕਿ ਉਸ ਦਾ ਤਾਂ ਪਹਿਲਾ ਹੀ ਮਾਮਲਾ ਮਾਣਯੋਗ ਅਦਾਲਤ ’ਚ ਚੱਲ ਰਿਹਾ ਹੈ ਪਰ ਉਸਦੇ ਪਤੀ ਨੇ ਉਸ ਨਾਲ ਜਬਰ-ਜ਼ਿਨਾਹ ਅਤੇ ਸਹੁਰੇ ਨੇ ਵੀ ਉਸ ਨਾਲ ਗੰਦਾ ਸਲੂਕ ਕੀਤਾ ਹੈ। ਪੀੜਤਾ ਨੇ ਇਨਸਾਫ਼ ਦੀ ਗੁਹਾਰ ਲਾਉਂਦਿਆਂ ਕਿਹਾ ਕਿ ਉਸ ਦੇ ਪਤੀ ਅਤੇ ਸਹੁਰੇ ਪਰਿਵਾਰ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਦੋਵੇਂ ਬੱਚਿਆਂ ਸੁਰੱਖਿਆ ਕੀਤੀ ਜਾਵੇ।ਇਸ ਮਾਮਲੇ ਸਬੰਧੀ ਸਬ-ਡਵੀਜ਼ਨ ਤਪਾ ਮੰਡੀ ਦੀ ਡੀ. ਐੱਸ. ਪੀ ਬਲਜੀਤ ਸਿੰਘ ਬਰਾੜ ਨੇ ਤੁਰੰਤ ਕਾਰਵਾਈ ਕਰਦਿਆਂ ਪੀੜਤ ਜਨਾਨੀ ਦੇ ਪਤੀ, ਸਹੁਰਾ, ਸੱਸ ਅਤੇ ਨਨਾਣ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੀੜਤਾ ਦਾ ਤਪਾ ਮੰਡੀ ਦੇ ਸਰਕਾਰੀ ਹਸਪਤਾਲ ’ਚ ਮੈਡੀਕਲ ਕਰਵਾਇਆ ਗਿਆ।
ਇਹ ਵੀ ਪੜ੍ਹੋ : ਕਰੰਟ ਲੱਗਣ ਨਾਲ ਮਾਪਿਆਂ ਦੇ ਇਕਲੌਤੇ ਪੁੱਤਰ ਦੀ ਮੌਤ, 2 ਮਹੀਨੇ ਬਾਅਦ ਹੋਣਾ ਸੀ ਵਿਆਹ