ਪਤਨੀ ’ਤੇ ਮਾੜੀ ਨਜ਼ਰ ਰੱਖਣ ਵਾਲੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਪਹਿਲਾਂ ਕਤਲ ਕੀਤਾ ਫਿਰ ਪੱਖੇ ਨਾਲ ਟੰਗੀ ਲਾਸ਼

Sunday, May 30, 2021 - 03:47 PM (IST)

ਪਤਨੀ ’ਤੇ ਮਾੜੀ ਨਜ਼ਰ ਰੱਖਣ ਵਾਲੇ ਨੂੰ ਦਿੱਤੀ ਖ਼ੌਫਨਾਕ ਸਜ਼ਾ, ਪਹਿਲਾਂ ਕਤਲ ਕੀਤਾ ਫਿਰ ਪੱਖੇ ਨਾਲ ਟੰਗੀ ਲਾਸ਼

ਬੱਸੀ ਪਠਾਣਾਂ (ਜਗਦੇਵ) : ਬੱਸੀ ਪਠਾਣਾਂ ਪੁਲਸ ਨੇ ਇਕ ਅਜਿਹੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਸ ਨੇ ਕਤਲ ਨੂੰ ਖ਼ੁਦਕੁਸ਼ੀ ਦਿਖਾਉਣ  ਲਈ ਲਾਸ਼ ਨੂੰ ਇਸ ਤਰ੍ਹਾਂ ਵਿਚ ਪੱਖੇ ਦੀ ਹੁੱਕ ਨਾਲ ਟੰਗ ਦਿੱਤਾ ਕਿ ਇਹ ਖ਼ੁਦਕੁਸ਼ੀ ਹੀ ਲੱਗੇ। ਡੀ. ਐੱਸ. ਪੀ. ਬੱਸੀ ਪਠਾਣਾਂ ਸੁਖਮਿੰਦਰ ਸਿੰਘ ਚੌਹਾਨ ਨੇ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਰੀ ਰਾਮ ਜੋ ਕਿ ਬਿਹਾਰ ਨਾਲ ਸਬੰਧਤ ਹੈ, ਨੇ ਆਪਣੀ ਪਤਨੀ ’ਤੇ ਮਾੜੀ ਨਿਗ੍ਹਾ ਰੱਖਣ ਦੇ ਸ਼ੱਕ ਵਜੋਂ ਅਮਰੀਕ ਸਿੰਘ ਦੇ ਸੱਟਾਂ ਮਾਰ ਕੇ ਗਲ਼ ਵਿਚ ਰੱਸੀ ਪਾ ਕੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਸੀ ਅਤੇ ਫਿਰ ਗਲ ਵਿਚ ਰੱਸੀ ਪਾ ਕੇ ਉਸ ਨੂੰ ਪੱਖੇ ਵਾਲੀ ਹੁੱਕ ਨਾਲ ਲਟਕਾ ਦਿੱਤਾ ਜਿਸ ਤੋਂ ਲੱਗੇ ਕਿ ਅਮਰੀਕ ਸਿੰਘ ਨੇ ਖ਼ੁਦਕੁਸ਼ੀ ਕੀਤੀ ਹੋਵੇ।

ਇਹ ਵੀ ਪੜ੍ਹੋ : ਗੁਰਦਾਸਪੁਰ ’ਚ ਵੱਡੀ ਵਾਰਦਾਤ, ਵਕੀਲ ਨੇ ਸ਼ਰੇਆਮ ਚਲਾਈਆਂ ਗੋਲ਼ੀਆਂ, ਇਕ ਦੀ ਮੌਤ

ਉਨ੍ਹਾਂ ਦੱਸਿਆ ਕਿ ਐੱਸ. ਐੱਚ. ਓ. ਬੱਸੀ ਪਠਾਣਾ ਮਨਪ੍ਰੀਤ ਸਿੰਘ ਦੀ ਅਗਵਾਈ ਵਿਚ ਪੁਲਸ ਵੱਲੋਂ ਕੀਤੀ ਗਈ ਜਾਂਚ ਪੜਤਾਲ ਵਿਚ ਇਹ ਗੱਲ ਸਾਹਮਣੇ ਆਈ ਕਿ ਅਮਰੀਕ ਸਿੰਘ ਦਾ ਕਤਲ ਕੀਤਾ ਗਿਆ ਹੈ ਨਾ ਕਿ ਉਸ ਨੇ ਸੁਸਾਈਡ ਕੀਤਾ ਹੈ। ਉਨ੍ਹਾਂ ਦੱਸਿਆ ਕਿ ਜਦੋਂ ਹਰੀ ਰਾਮ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸਨੇ ਆਪਣੇ ਜ਼ੁਰਮ ਦਾ ਇਕਬਾਲ ਕਰ ਲਿਆ। ਉਨ੍ਹਾਂ ਕਿਹਾ ਕਿ ਇਸ ਕਥਿਤ ਮੁਲਜ਼ਮ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਅਗਲੀ ਜਾਂਚ ਪੜਤਾਲ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਸੰਦੌੜ ’ਚ ਦੁਖਦਾਈ ਘਟਨਾ, ਮਾਂ-ਧੀ ਅਤੇ ਨੌਜਵਾਨ ਕੁੜੀ ਨੇ ਇਕੱਠਿਆਂ ਕੀਤੀ ਖ਼ੁਦਕੁਸ਼ੀ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?


author

Gurminder Singh

Content Editor

Related News